Join
Saturday, March 28, 2026
Saturday, March 28, 2026

ਲੋਕਾਂ ਵਿੱਚ ਕੇਂਦਰੀ ਸਕੀਮਾਂ ਦੇ ਪਿੰਡ ਪਿੰਡ ਲੱਗ ਰਹੇ ਕੈਂਪਾਂ ਦਾ ਲਾਭ ਲੈਣ ਲਈ ਭਾਰੀ ਉਤਸ਼ਾਹ:ਐਡਵੋਕੇਟ ਰਾਜਵਿੰਦਰ ਸਿੰਘ ਲੱਕੀ

ਬਲਾਚੌਰ 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਅਸ਼ੋਕ ਚੇਚੀ ਦੀ ਅਗਵਾਈ ਹੇਠ ਹਲਕਾ ਬਲਾਚੌਰ ਦੇ ਪਿੰਡ ਉਧਨਵਾਲ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਹਰਮੇਸ਼ ਲਾਲ ਅਤੇ ਸਾਬਕਾ ਸਰਪੰਚ ਰਾਮ ਸ਼ਾਹ ਭਾਟੀਆ ਨੇ ਕੀਤਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਕੇਂਦਰੀ ਸਕੀਮਾਂ ਦੇ ਕੈਂਪਾਂ ਵਿੱਚ ਲੋਕ ਬੜੇ ਹੀ ਉਤਸਾਹ ਨਾਲ ਲਾਭ ਲੈਣ ਲਈ ਆ ਰਹੇ ਹਨ । ਊਧਨਵਾਲ ਦੇ ਇਸ ਕੈਂਪ ਵਿੱਚ 400 ਤੋਂ ਵੱਧ ਲੋਕਾਂ ਨੇ ਸਕੀਮਾਂ ਦਾ ਲਾਭ ਲਿਆ।ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ ‘ਤੇ ਲਾਭ ਦਿੱਤੇ ਗਏ ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ।ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ –ਤਹਿਤ ਕਿਸਾਨਾਂ ਨੇ ਆਪਣੀ ਕੇ ਵਾਈ ਸੀ  ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ। ਮਹਿਲਾਵਾਂ ਲਈ ਟੂਲ ਕਿੱਟ ਯੋਜਨਾ – ਤਹਿਤ ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ। 

 ਇਸ ਮੌਕੇ ਸੀਨੀਅਰ ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ।”

ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ  ਪਿੰਡ ਪੱਧਰ ‘ਤੇ ਲਗਾਏ ਜਾਣਗੇ।

ਇਸ ਮੌਕੇ ਉਪ ਪ੍ਰਧਾਨ ਅਜੈ ਕਟਾਰੀਆ ਖੁਰਦਾਂ,ਰਵਿੰਦਰ ਕੁਮਾਰ,ਪੰਕਜ ਕੁਮਾਰ ਪ੍ਰਧਾਨ ਯੁਵਾ, ਕੀਮਤੀ ਲਾਲ , ਨਵਦੀਪ ਕੁਸ਼ਾਨ, ਸੁਭਾਸ਼ ਮੈਹਸੀ, ਰਾਮ ਦਾਸ ਪੰਚ, ਧਰਮਪਾਲ ਭਾਟੀਆ, ਵਾਸਦੇਵ ਪੰਚ, ਕਾਕਾ ਪੰਚ, ਮਨੋਹਰ ਲਾਲ ਮੈਹਰ, ਹੇਮਰਾਜ ਕਸਾਣਾ, ਕਿਸ਼ਨ ਚੰਦ ਚੇਚੀ, ਮੋਹਨ ਲਾਲ ਕਸਾਣਾ, ਅਸ਼ੋਕ ਕੁਮਾਰ, ਹਰਮੇਸ਼ ਕਾਲਾ, ਵਿਜੇ ਕਸਾਣਾ, ਜਸਵੰਤ ਭਾਟੀਆ, ਹਰੀਸ਼ ਚੇਚੀ, ਰਾਮ ਲੋਕ ਠੇਕੇਦਾਰ, ਸੁਖਦੇਵ ਮੈਹਰ, ਬਲਰਾਮ ਚੇਚੀ, ਦੇਵਰਾਜ ਚੇਚੀ, ਰੌਸ਼ਨ ਲਾਲ ਨੰਬਰਦਾਰ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2