Join
Saturday, March 28, 2026
Saturday, March 28, 2026

ਲਾਇਨ ਕਲੱਬ ਮੁਕੰਦਪੁਰ ਵੱਲੋਂ ਪੰਡਿਤ ਹਰੀਦੱਤ ਸ਼ਰਮਾ ਦੀ ਬਰਸੀ ਤੇ ਬਿਰਧ ਆਸ਼ਰਮ ਵਿਖੇ ਮਨਾਈ

ਨਵਾਂਸ਼ਹਿਰ 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਗਵਰਨਰ ਲਾਇਨ ਬੀ ਐਮ ਗੋਇਲ ਅਤੇ ਜਿਲ੍ਹਾ ਚੇਅਰ ਪਰਸਨ ਫੂਡ ਫਾਰ ਹੰਗਰ ਲਾਇਨ ਅਮਿਤ ਕੁਮਾਰ ਸ਼ਰਮਾ  ਦੇ ਦਿਸ਼ਾ ਨਿਰਦੇਸ਼ ਅਤੇ ਕਲੱਬ ਪ੍ਰਧਾਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਲਾਇਨ ਕਲੱਬ ਮੁਕੰਦਪੁਰ ਆਪਣੇ ਸੇਵਾ ਕਾਰਜਾਂ ਦੀ ਲੜੀ ਵਿੱਚ ਇੱਕ ਲੜੀ ਹੋਰ ਜੋੜਦੀ ਹੋਈ ਅੱਜ ਬਿਰਧ ਆਸ਼ਰਮ ਰਾਜਾ ਸਾਹਿਬ ਫੱਤੂਹਣਾ ਵਿਖੇ ਕਲੱਬ ਪ੍ਰਧਾਨ ਲਾਇਨ ਰਜੀਵ ਸ਼ਰਮਾ ਦੇ ਸ੍ਵਰ੍ਗੀਯ ਪਿਤਾ  ਹਰੀ ਦੱਤ ਸ਼ਰਮਾ ਦੀ ਬਰਸੀ ਬਿਰਧ ਆਸ਼ਰਮ ਵਿਖੇ ਬਿਰਧ ਪੁਰਾਣੀਆਂ ਨੂੰ ਲੰਗਰ ਛਕਾ ਕੇ ਮਨਾਈ ਗਈ ਅਤੇ ਉਨ੍ਹਾਂ ਨੂੰ ਫਰੂਟ ਵੀ ਦਿੱਤਾ ਗਿਆ। ਇਸ ਸਮੇਂ ਲਾਇਨ ਭੂਸ਼ਨ ਸ਼ਰਮਾ ਰੀਜਨ ਚੇਅਰ ਪਰਸਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਨ੍ਹਾਂ ਨੇ ਕਲੱਬ ਦੇ ਇਸ ਕੰਮ ਦੀ ਸਲਾਹੁਣਾ ਕੀਤੀ ਅਤੇ ਕਿਹਾ ਕਿ ਲਾਇਨ ਕਲੱਬ ਮੁਕੰਦਪੁਰ ਹਮੇਸ਼ਾਂ ਮਾਨਵਤਾ ਦੀ ਭਲਾਈ ਲਈ ਮੋਹਰੀ ਰੋਲ ਅਦਾ ਕਰ ਰਿਹਾ ਹੈ ।ਇਸ ਸਮੇਂ ਕਲੱਬ ਸੈਕਟਰੀ ਲਾਇਨ ਅਮਰਜੀਤ ਖਟਕੜ ਸਾਬਕਾ ਉਪ ਜਿਲਾ ਸਿੱਖਿਆ ਅਫਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਲਾਇਨ ਗੁਰਮੁਖ ਸਿੰਘ, ਲਾਇਨ ਬਲਜੀਤ ਸਿੰਘ, ਲਾਇਨ ਪਰਮਜੀਤ ਰਲਾ, ਲਾਇਨ ਬਲਜਿੰਦਰ ਕੁਮਾਰ ਬਿੱਲਾ, ਲਾਇਨ ਕੁਲਦੀਪ ਰਾਮ, ਲਾਇਨ ਮਦਨ ਲਾਲ, ਲਾਇਨ ਹਰਦੇਵ ਰਾਮ, ਲਾਇਨ ਜਸਬੀਰ ਸਿੰਘ ਰਹੈਲਾ ,ਲਾਇਨ ਬਲਜੀਤ ਸਿੰਘ ਲੱਲ ,ਲਾਇਨ ਕੁਲਦੀਪ ਬੰਗਾ,ਸਤਵੀਰ‌ ਸਿੰਘ ਪੱਲੀ ਝਿੱਕੀ, ਲਾਇਨ ਤਰਲੋਚਨ ਸਿੰਘ ਵਿਰਦੀ, ਲਾਇਨ ਗੁਰਪਾਲ ਸਿੰਘ ਆਦਿ ਹਾਜ਼ਰ ਸਨ। ਇਹ ਸਮੇਂ ਰੀਜਨ ਚੇਅਰ ਪਰਸਨ ਲਾਇਨ ਭੂਸ਼ਣ ਖੰਨਾ ਦਾ ਅਤੇ ਲਾਇਨ ਤਰਲੋਚਨ ਸਿੰਘ ਵਿਰਦੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਲਾਇਨਜ ਕਲੱਬ ਮੁਕੰਦਪੁਰ ਵੱਲੋਂ ਲਾਇਨ ਰਜੀਵ ਸ਼ਰਮਾ ਅਤੇ ਉਹੂਨਾਂ ਦੇ ਸਾਰੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨਾਂ ਨੇ ਆਪਣੇ ਪਿਤਾ ਦੀ ਬਰਸੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡਾ ਉਪਰਾਲਾ ਕੀਤਾ।


Related Articles

LEAVE A REPLY

Please enter your comment!
Please enter your name here

Latest Articles

2

2