-ਜ਼ਮੀਨੀ ਪੱਧਰ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਮੋਬਾਈਲ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਸਮੇਂ ਦੀ ਬਰਬਾਦੀ ਅਤੇ ਸਿਹਤ ਨੂੰ ਵਿਗਾੜਦੀਆਂ ਹਨ-ਚੇਅਰਮੈਨ ਪ੍ਰੇਮ ਪਾਲ ਗਾਂਧੀ

ਨਵਾਂਸ਼ਹਿਰ, 12 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਨੇ ਸੀਈਓ ਕਮ ਸਕੂਲ ਪ੍ਰਿੰਸੀਪਲ ਅਸ਼ਵਨੀ ਦੱਤਾ ਦੀ ਦੇਖਰੇਖ ’ਚ ਕੇਸੀ ਪਬਲਿਕ ਸਕੂਲ ਵਿਖੇ ਫੁੱਟਬਾਲ ਟੂਰਨਾਮੈਂਟ 2025 ਉਮਰ ਵਰਗ 17 ਦਾ ਆਯੋਜਨ ਕੀਤਾ। ਇਸ ’ਚ ਵੱਖੋਂ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਫੁੱਟਬਾਲ ਮੈਚਾਂ ਵਿੱਚ ਪਿੰਡ ਉਸਮਾਨਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੇਸੀ ਪਬਲਿਕ ਸਕੂਲ ਦੀ ਟੀਮ ਨੇ ਸੈਕਿੰਡ ਰਨ ਅਪ (ਦੂਜਾ) ਦਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਵਾਂ ਟੀਮਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸੀਈਓ ਅਸ਼ਵਨੀ ਦੱਤਾ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਨੇ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਫੁੱਟਬਾਲ ਮੈਚ ’ਚ, ਖਿਡਾਰੀਆਂ ਨੂੰ ਮਿਲਣ ਅਤੇ ਜਾਣਨ ਦੀ ਰਸਮ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸੀਈਓ ਅਸ਼ਵਨੀ ਦੱਤਾ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਨੇ ਵਲੋ ਅਦਾ ਕੀਤੀ, ਜਦੋਂ ਕਿ ਉਨ੍ਹਾਂ ਦੇ ਨਾਲ ਐਸਏਓ ਇੰਜ.. ਰਜਿੰਦਰ ਮੂੰਮ, ਪ੍ਰਿੰਸੀਪਲ ਡਾ. ਬਲਜੀਤ ਕੌਰ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਡਾ. ਸ਼ੈਫ ਵਿਕਾਸ ਕੁਮਾਰ, ਸਕੂਲ ਤੋਂ ਪੀਟੀਆਈ ਹਰਦੀਪ ਸਿੰਘ, ਪੀਟੀਆਈ ਮਨੀਸ਼ਾ ਰਾਣੀ, ਸੁਰਿੰਦਰਪਾਲ ਕੌਰ, ਮੀਨੂੰ ਕੰਡਾ ਅਤੇ ਹੋਰ ਸਟਾਫ ਨਾਲ ਰਹੇ। ਮੈਚ ਕੋਆਰਡੀਨੇਟਰ ਪੀਟੀਆਈ ਹਰਦੀਪ ਸਿੰਘ ਅਤੇ ਪੀਟੀਆਈ ਮਨੀਸ਼ਾ ਰਾਣੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੈਚ ’ਚ ਉਸਮਾਨਪੁਰ ਦੀ ਫੁੱਟਬਾਲ ਟੀਮ ਨੇ ਕੇਸੀ ਪਬਲਿਕ ਸਕੂਲ ਦੀ ਟੀਮ ਨੂੰ 4-3 ਨਾਲ ਹਰਾਇਆ। ਪਹਿਲੇ ਅੱਧ ਤੱਕ ਦੋਵਾਂ ਦੇ ਗੋਲ 2-2 ਬਰਾਬਰ ਸਨ। ਇਸ ਮੈਚ ’ਚ ਰੈਫਰੀ ਦੀ ਭੂਮਿਕਾ ਹਰਦੀਪ ਸਿੰਘ ਅਤੇ ਜਰਨੈਲ ਸਿੰਘ ਨੇ ਨਿਭਾਈ। ਸਰਬੋਤਮ ਗੋਲਕੀਪਰ ਦਾ ਖਿਤਾਬ ਹਰਮਨ ਭੱਟੀ ਨੂੰ ਦਿੱਤਾ ਗਿਆ, ਸਭ ਤੋ ਵਧਿਆ ਫੁੱਟਬਾਲਰ ਅਤੇ ਖਿਡਾਰੀ ਦਾ ਖਿਤਾਬ ਟੀਮ ਉਸਮਾਨ ਦੇ ਵਿਸ਼ਾਲ, ਅੰਸ਼ ਨੂੰ ਅਤੇ ਕੇਸੀ ਸਕੂਲ ਦੇ ਅਸੀਮ ਗਾਂਧੀ ਨੂੰ ਦਿੱਤਾ ਗਿਆ। ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕਿਹਾ ਕਿ ਮੋਬਾਈਲ ਗੇਮਾਂ ਖੇਡਣ ਦੀ ਬਜਾਏ ਨੌਜਵਾਨਾਂ ਨੂੰ ਜਮੀਨ ਨਾਲ ਜੁੜੀਆ ਖੇਡਾਂ ਖੇਡਣੀਆਂ ਚਾਹੀਦੀਆਂ ਹਨ, ਇਸ ਨਾਲ ਸਰੀਰ ਤੰਦਰੁਸਤ, ਜਵਾਨ ਅਤੇ ਨਿਰੋਗੀ ਰਹਿੰਦਾ ਹੈ। ਮੋਬਾਈਲ ਗੇਮਾਂ ਸੁਭਾਅ ਨੂੰ ਚਿੜਚਿੜਾ ਬਣਾਉਂਦੀਆਂ ਹਨ, ਸਮਾਂ ਬਰਬਾਦ ਕਰਦੀਆਂ ਹਨ। ਸਿਹਤ ਅਤੇ ਅੱਖਾਂ ਦੀ ਰੌਸ਼ਨੀ ਨੂੰ ਵੀ ਖਰਾਬ ਕਰਦੀਆਂ ਹਨ। ਦੂਜੇ ਪਾਸੇ, ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਅਨੁਸ਼ਾਸ਼ਨ ’ਚ ਰਹਿਣ ਦਾ ਸਬਕ ਵੀ ਸਿਖਾਉਂਦੀਆਂ ਹਨ। ਮੰਚ ਸੰਚਾਲਨ ਸਟੂਡੈਂਟ ਅਰਮਾਨ ਨੇ ਬਾਖੂਵੀ ਕੀਤਾ।


