Join
Saturday, March 28, 2026
Saturday, March 28, 2026

ਸਬ ਇੰਸਪੈਕਟਰ ਜਰਨੈਲ ਸਿੰਘ ਬਣੇ ਇੰਸਪੈਕਟਰ, ਐੱਸਐੱਸਪੀ  ਨਵਾਂਸ਼ਹਿਰ ਨੇ ਲਾਏ ਸਟਾਰ

ਨਵਾਂਸ਼ਹਿਰ, 10 ਜੁਲਾਈ -(ਜਤਿੰਦਰ ਪਾਲ ਸਿੰਘ ਕਲੇਰ ) ਸੀਆਈਏ ਸਟਾਫ ਮੁੱਖ ਅਫਸਰ ਸਬ ਇੰਸਪੈਕਟਰ ਜਰਨੈਲ ਸਿੰਘ ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦੀ ਵਰਦੀ ਤੇ ਐੱਸ ਐੱਸ ਪੀ ਨਵਾਂਸ਼ਹਿਰ ਡਾ ਮਹਿਤਾਬ ਸਿੰਘ ਤੇ ਐਸ ਪੀ ਜਾਂਚ ਸਰਬਜੀਤ ਸਿੰਘ ਨੇ ਤਰੱਕੀ ਦੇ ਸਟਾਰ ਲਾਏ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ । ਉਹਨਾਂ ਕਿਹਾ ਕਿ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਪੁਲਿਸ ਵਿਭਾਗ ’ਚ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ,ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਮੌਕੇ ਨਵੇਂ ਪਦਉੱਨਤ ਹੋਏ ਇੰਸਪੈਕਟਰ ਜਰਨੈਲ ਸਿੰਘ ਨੇ ਐੱਸ ਐੱਸ ਪੀ ਨਵਾਂਸ਼ਹਿਰ ਡਾ ਮਹਿਤਾਬ ਸਿੰਘ ਅਤੇ ਐਸਪੀ ਸਰਬਜੀਤ ਸਿੰਘ  ਅਤੇ ਸਮੂਹ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2