Join
Saturday, March 28, 2026
Saturday, March 28, 2026

ਪੰਜਾਬ ਸਰਕਾਰ ਦੀ ਮੁਹਿੰਮ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ

ਬਲਾਚੌਰ 11 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰ ਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਸੜੋਆ ਡਾਕਟਰ ਨਵਰੀਤ ਜੀ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਪੇਂਡੂ ਸਿਹਤ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਚਣਕੋਈ ਵਿਖੇ ਘਰ ਘਰ ਜਾ ਕੇ ਡੇਂਗੂ ਮਲੇਰੀਆ ਚਿਕਨਗੁਨੀਆ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ ਦੱਸਿਆ ਕਿ ਇਹ ਮੱਛਰ ਸਾਹਿਬ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦੇ ਹਨ ਅਤੇ ਡੇਂਗੂ ਦਾ ਮੱਛਰ ਸਿਰਫ ਦਿਨ ਵੇਲੇ ਕੱਟਦਾ ਹੈ ਡੇਂਗੂ ਦੇ ਬਚਾਅ ਸਬੰਧੀ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਕੂਲਰਾਂ, ਗਮਲਿਆਂ,ਫਰਿਜਾ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਘੱਟ ਨਾ ਸਕੇ ਸੌਣ ਵੇਲੇ ਮੱਛਰਦਾਨੀ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਵਰਤੋਂ ਕਰੋ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਢੱਕ ਕੇ ਰੱਖੋ ਟੁੱਟੇ ਬਰਤਨਾ, ਡਰੱਮਾ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ ਪਾਣੀ ਜਾਂ ਤਰਲ ਪਦਾਰਥ ਜਿਆਦਾ ਲਵੋ ਹਰੇਕ ਸ਼ੁਕਰਵਾਰ ਡੇਂਗੂ ਤੇ ਵਾਰ ਕਰੋ ਡੇਂਗੂ ਦਾ ਮੱਛਰ ਹਫਤੇ ਵਿੱਚ ਆਂਡੇ ਤੋਂ ਪੂਰਾ ਮੱਛਰ ਬਣਦਾ ਹੈ ਇਸ ਲਈ ਆਪਣੇ ਘਰਾਂ ਵਿੱਚ ਕੂਲਰਾਂ ਗਮਲਿਆਂ ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਰੇ ਭਾਂਡਿਆਂ ਨੂੰ ਹਰੇਕ ਸੁੱਕਰਵਾਰ ਸਾਫ ਕਰਕੇ ਸੁਕਾਇਆ ਜਾਵੇ। ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਕਿ ਇਸ ਵਿੱਚ ਤੇਜ਼ ਬੁਖਾਰ ਹੋਣਾ, ਸਿਰ ਦਰਦ ਹੋਣਾ, ਮਾਸਪੇਸੀਆ ਅਤੇ ਜੋੜਾਂ ਚ ਦਰਦ ਹੋਣਾ ਚਮੜੀ ਤੇ ਦਾਣੇ ਹੋਣਾ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਹਾਲਤ ਖਰਾਬ ਹੋਣ ਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਹੋ ਸਕਦੇ ਹਨ ਡੇਂਗੂ ਦਾ ਇਲਾਜ ਅਤੇ ਟੈਸਟ ਪੰਜਾਬ ਸਰਕਾਰ ਦੇ ਸਾਰੀ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਸਾਨੂੰ ਆਪਣੇ ਖੂਨ ਦੀ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ। ਇਸ ਮੌਕੇ ਤੇ ਚਣਕੋਈ ਦੀ ਪੇਂਡੂ ਸਿਹਤ ਸਫਾਈ ਕਮੇਟੀ ਮੈਬਰ ਸਰਪੰਚ ਉਛਾਰਾਣੀ ਪੰਚ ਮਨਜੀਤ ਕੌਰ ਸਰੋਜਰਾਣੀ ਅਮਰੀਕ ਸਿੰਘ ਚੌਂਕੀਦਾਰ ਬਖਸ਼ੋ ਆਂਗਣਵਾੜੀ ਹੈਲਪਰ ਸੁਰਿੰਦਰ ਸਿੰਘ ਅਤੇ ਆਸ਼ਾ ਵਰਕਰ ਸਰਬਜੀਤ ਕੌਰ ਬਰੀਡਿੰਗ ਚੈੱਕਰ ਪਰਮਵੀਰ ਕੁਮਾਰ ਹਾਜ਼ਰ ਸਨ|

Related Articles

LEAVE A REPLY

Please enter your comment!
Please enter your name here

Latest Articles

2

2