Join
Saturday, March 28, 2026
Saturday, March 28, 2026

ਪ੍ਰੋਜੇਕਟ ਜੀਵਨ ਜੋਤ ਤਹਿਤ ਬਾਲ ਭਿੱਖਿਆ ਖਿਲਾਫ ਮੁਹਿੰਮ ਜਾਰੀ

ਚੈਕਿੰਗ ਟੀਮ ਨੇ ਕਰਵਾਏ ਤਿੰਨ ਬੱਚੇ ਰੈਸਕਿਊ 

ਸ਼ਹੀਦ ਭਗਤ ਸਿੰਘ ਨਗਰ, 10 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ‘ਤੇ ਜ਼ਿਲੇ ਵਿਚ ਚੱਲ ਰਹੀ ਮੁਹਿੰਮ ਤਹਿਤ ਨਵਾਂ ਸ਼ਹਿਰ ਅਧੀਨ ਬਸ ਸਟੈਂਡ , ਕੋਠੀ ਰੋਡ, ਬੰਗਾ ਰੋਡ ਰੇਲਵੇ ਰੋਡ ‘ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ ਅਤੇ 18 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। 

ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀਆਂ ਹਦਾਇਤਾਂ ‘ਤੇ ਪ੍ਰੋਜੇਕਟ ਜੀਵਨ ਜੋਤ ਨੂੰ ਲਾਗੂ ਕਰਨ ਲਈ ਜਿਲੇ ਵਿੱਚ ਬਾਲ ਭਿੱਖਿਆ ਖਿਲਾਫ ਮੁਹਿੰਮ ਜਾਰੀ ਹੈ। ਜ਼ਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਅਤੇ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਪ੍ਰਧਾਨਗੀ ਹੇਠ ਨਵਾਂ ਸ਼ਹਿਰ ਵਿਖੇ 

ਬੱਸ ਸਟੈਂਡ , ਕੋਠੀ ਰੋਡ, ਬੰਗਾ ਰੋਡ ਰੇਲਵੇ ਰੋਡ ‘ਤੇ ਖਿਲਾਫ ਚੈਕਿੰਗ ਕੀਤੀ ਗਈ। ਕੰਚਨ ਅਰੋੜਾ ਨੇ ਦੱਸਿਆ ਕਿ ਟੀਮ ਵੱਲੋਂ ਚੈਕਿੰਗ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਜਿਸ ਉਪਰੰਤ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਦੁਕਾਨਦਾਰਾਂ  ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ । ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਵਿੱਚ ਪੈਸੇ ਨਾ ਦਿੱਤੇ ਜਾਣ ਸਗੋਂ ਉਨਾਂ ਦੇ ਮਾਂ ਪਿਓ ਦੀ ਕਾਊਂਸਲਿੰਗ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਭੀਖ ਮੰਗਣ ਦੀ ਬਜਾਏ ਸਕੂਲਾਂ ਵਿੱਚ ਪੜ੍ਹਨ ਲਈ ਭੇਜਣ। ਇਸ ਮੌਕੇ ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ ਵੱਲੋਂ ਸਰਕਾਰ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪੋਂਸਰਸ਼ਿਪ ਸਕੀਮ ਸਬੰਧੀ ਵੀ ਜਾਣੂ ਕਰਵਾਇਆ ਗਿਆ ਜਿਸ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਵਿੱਤੀ ਸਹਾਇਤਾ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਿੱਤੀ ਜਾਂਦੀ ਹੈ।  ਇਸ ਤੋਂ ਇਲਾਵਾ ਉਨ੍ਹਾਂ ਵੱਲੋ ਬਸ ਸਟੈਂਡ ਤੇ ਮੋਜੂਦ ਟੈਕਸੀ ਡਰਾਈਵਰਾਂ ਅਤੇ ਆਮ ਜਨਤਾ ਨੂੰ ਅੱਜ ਕਲ ਬੱਚਿਆ ਨਾਲ ਹੋ ਰਹੇ ਹਰ ਤਰਹਾਂ ਦੇ ਸੋਹਣ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਭਿਖਿਆ ਵਿੱਚ ਲੱਗਿਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 309 ਦੂਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। 

ਚੈਕਿੰਗ ਟੀਮ ਵਿੱਚ  ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ ਅਤੇ ਸੰਤੋਸ਼ ਡੀਈਓ, ਸੀਡੀਪੀਓ ਦਫਤਰ ਤੋਂ ਸੁਪਰਵਾਈਜਰ ਹਰਭਜਨ ਕੌਰ, ਪੁਲਿਸ ਵਿਭਾਗ ਤੋਂ ਮੇਹਰ ਚੰਦ ਏ ਐਸ ਆਈ ਅਤੇ ਸੁਰਜੀਤ ਸਿੰਘ ਦੇ ਨਾਲ ਨਾਲ ਸਿੱਖਿਆ ਵਿਭਾਗ ਤੋਂ ਪ੍ਰਾਇਮਰੀ ਟੀਚਰ ਮੋਹਿਤ ਗੁੰਬਰ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2