Join
Sunday, March 29, 2026
Sunday, March 29, 2026

ਜੋਨ ਨੰਬਰ 6 ਨੇ ਕੀਤੀ ਪ੍ਰਿੰਸੀਪਲ ਬੋਲਾ ਦੀ ਪ੍ਰਧਾਨਗੀ ਹੇਠ ਖੇਡਾਂ ਸਬੰਧੀ ਪਲੇਠੀ ਮੀਟਿੰਗ 

ਨਵਾਂਸ਼ਹਿਰ 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਜੋਨ ਨੰਬਰ 6 ਅਧੀਨ ਪੈਂਦੇ ਸਕੂਲਾਂ ਦੀ ਅਗਸਤ ਮਹੀਨੇ ਵਿੱਚ ਕਰਵਾਈਆਂ ਜਾਣ ਵਾਲੀਆਂ ਜੋਨਲ ਖੇਡਾਂ ਸਬੰਧੀ ਪਲੇਠੀ ਮੀਟਿੰਗ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੌਕੇ ਤੇ ਕਮੇਟੀ ਦੇ ਮੈਂਬਰਾਂ ਅਤੇ ਸਬੰਧਤ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਹਾਜਰੀ ਭਰੀ । ਪ੍ਰਧਾਨ ਦਲਜੀਤ ਸਿੰਘ ਬੋਲਾ ਨੇ  ਸਕੂਲ ਜਿਨ੍ਹਾਂ ਨੇ ਹੁਣ ਤੱਕ ਬਣਦਾ ਸਪੋਰਟਸ ਫੰਡ ਜਾਂ ਅਮਰਗਾਮੇਟਿਡ ਫੰਡ ਦਾ ਸ਼ੇਅਰ ਜਮਾਂ ਨਹੀਂ ਕਰਵਾਇਆ ਉਨ੍ਹਾਂ ਨੂੰ ਸਬੰਧਤ ਫੰਡ ਦਫਤਰ ਜਾਂ ਜੋਨਲ ਪ੍ਰਧਾਨ  ਪਾਸ ਜਮਾ ਕਰਾਉਣ ਦੀ ਗੱਲ ਕਹੀ ਅਤੇ ਅਗਸਤ ਮਹੀਨੇ ਵਿੱਚ ਸ਼ੁਰੂ ਹੋਣ ਵਾਲੀਆਂ ਜੋਨਲ ਖੇਡਾਂ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਵਿਚਾਰਾਂ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਜਲਦ ਹੀ ਅਗਲੀ ਮੀਟਿੰਗ ਵਿੱਚ ਜੋਨਲ ਖੇਡਾਂ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਖੇਡਾਂ  ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਸੂਚੀਆਂ ਜਮਾਂ ਕਰਾਉਣ ਲਈ ਸਬੰਧਤ ਸਕੂਲ ਪਬੰਧ ਹੋਣਗੇ। ਅੱਜ ਦੀ ਪਲੇਠੀ ਮੀਟਿੰਗ ਵਿੱਚ ਪ੍ਰਧਾਨ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਤੋਂ ਇਲਾਵਾ,ਵਿਜੇ ਕੁਮਾਰ ਸ ਹ ਸਕੂਲ ਮੱਲਪੁਰ ਅੜਕਾਂ, ਸਤਪਾਲ ਐਸ ਓ ਈ ਨਵਾਂ ਸ਼ਹਿਰ, ਲੈਕਚਰਾਰ ਬਲਦੇਵ ਰਾਜ ਸਸਸਸ ਕਰੀਹਾ,ਅਨਿਲ ਡੀ ਪੀ ਈ. ਐਸ ਓ ਈ ਨਵਾਂ ਸ਼ਹਿਰ, ਰਾਜਿੰਦਰ ਗਿੱਲ ਪ੍ਰਿੰਸੀਪਲ ਦੋਆਬਾ ਆਰੀਆ ਸਕੂਲ ਨਵਾਂਸ਼ਹਿਰ, ਅਮਰਜੀਤ ਸਿੰਘ ਪੀ ਟੀ ਆਈ. ਸਸਸਸ ਮੂਸਾਪੁਰ, ਮਹਿੰਦਰ ਪਾਲ ਤੇ ਜਸਕਰਨ ਸਿੰਘ ਦੋਆਬਾ ਸਿੱਖ ਨੈਸ਼ਨਲ ਸਸਸ ਨਵਾਂ ਸ਼ਹਿਰ, ਹਰਿੰਦਰ ਸਿੰਘ ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ, ਮਿੰਟੂ  ਸਸਸਸ ਕਾਹਮਾ,  ਕੁਲਵਿੰਦਰ ਕੌਰ ਪੀ ਟੀ ਆਈ ਸਰਕਾਰੀ ਹਾਈ ਸਕੂਲ ਮਹਾਲੋੱ , ਮਨਜੀਤ ਸਿੰਘ ਡੀ ਪੀ ਈ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ, ਹੈਡ ਮਾਸਟਰ ਸੰਤ ਬਾਬਾ ਖੇਮ ਸਿੰਘ ਮਾਡਲ ਹਾਈ ਸਕੂਲ ਅਲਾਚੌਰ, ਕਰਨ ਤਿਵਾੜੀ  ਸ.ਮਿ.ਸ ਜੇਠੂਮਜਾਰਾ, ਸੁਸ਼ੀਲ ਕੁਮਾਰ ਪੁੰਨੂ ਮਜਾਰਾ ਆਦਿ ਹਾਜ਼ਰ ਰਹੇ। ‌

Related Articles

LEAVE A REPLY

Please enter your comment!
Please enter your name here

Latest Articles

2

2