
ਬਲਾਚੌਰ 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀਆ ਜਨਤਾ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਹਲਕਾ ਬਲਾਚੌਰ ਦੇ ਪਿੰਡ ਗਰਲੋ ਬੇਟ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਪੰਕਜ ਕੁਮਾਰ ਵੱਲੋਂ ਕੀਤਾ ਗਿਆ।ਇਸ ਕੈਂਪ ਦਾ ਉਦੇਸ਼ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਸਕੀਮਾਂ ਨੂੰ ਜ਼ਮੀਨ ‘ਤੇ ਲਾਗੂ ਕਰਨਾ ਅਤੇ ਆਮ ਜਨਤਾ ਤੱਕ ਉਸਦੇ ਲਾਭ ਪਹੁੰਚਾਉਣਾ ਸੀ।ਕੈਂਪ ਦੋਰਾਨ ਭਾਰੀ ਸੰਖਿਆ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਹੇਠ ਲਿਖੀਆਂ ਸਕੀਮਾਂ ਤਹਿਤ ਜਮੀਨੀ ਪੱਧਰ ‘ਤੇ ਲਾਭ ਦਿੱਤੇ ਗਏ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਯੁਸ਼ਮਾਨ ਕਾਰਡ ਬਣਾਏ ਗਏ, ਜਿਸ ਰਾਹੀਂ ਲਾਭਪਾਤਰੀ ਹੁਣ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਣਗੇ।ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ –ਤਹਿਤ ਕਿਸਾਨਾਂ ਨੇ ਆਪਣੀ ਕੇ ਵਾਈ ਸੀ ਕਰਵਾਈ, ਜੋ ਉਨ੍ਹਾਂ ਨੂੰ ਰੁਪਏ 6 ਹਜ਼ਾਰ ਸਾਲਾਨਾ ਦੀ ਆਵਰਤੀ ਰਾਸ਼ੀ ਲੈਣ ਯੋਗ ਬਣਾਉਂਦੀ ਹੈ। ਮਹਿਲਾਵਾਂ ਲਈ ਟੂਲ ਕਿੱਟ ਯੋਜਨਾ – ਤਹਿਤ ਮਹਿਲਾਵਾਂ ਨੇ ਟੂਲ ਕਿੱਟ ਲਈ ਫਾਰਮ ਭਰਵਾਏ, ਜੋ ਉਨ੍ਹਾਂ ਦੇ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਈ-ਸ਼੍ਰਮ ਕਾਰਡ – ਕਈ ਅਣਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਆਪਣੇ ਈ-ਸ਼੍ਰਮ ਕਾਰਡ ਬਣਵਾਏ, ਜਿਸ ਨਾਲ ਉਹ ਭਵਿੱਖ ਵਿੱਚ ਸਰਕਾਰੀ ਲਾਭਾਂ ਦੇ ਹੱਕਦਾਰ ਬਣਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾਵਾਂ ਕੇਵਲ ਦਸਤਾਵੇਜ਼ੀ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਵ ਲਿਆ ਰਹੀਆਂ ਹਨ।
ਜ਼ਿਲਾ ਯੂਥ ਪ੍ਰਧਾਨ ਪੰਕਜ ਕੁਮਾਰ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਿੰਡ ਵਿੱਚ ਹੀ ਮਿਲਣ ਨਾਲ ਬੇਹੱਦ ਖੁਸ਼ ਹਨ।
ਜ਼ਿਲ੍ਹਾ ਯੂਥ ਪ੍ਰਧਾਨ ਪੰਕਜ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਿਰਫ਼ ਵਾਅਦੇ ਕੀਤੇ, ਉਨ੍ਹਾਂ ਨੂੰ ਲਾਗੂ ਕਰਨ ਦੀ ਕਦੇ ਮੰਨਸ਼ਾ ਨਹੀਂ ਸੀ।”ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਹਮੇਸ਼ਾ ਜਨ-ਸੇਵਾ ਨੂੰ ਆਪਣਾ ਧਰਮ ਮੰਨਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਹਰ ਪਿੰਡ ਪੱਧਰ ‘ਤੇ ਲਗਾਏ ਜਾਣਗੇ।


