ਸੰਦੀਪ ਸਿੰਘ ਕੌੜਾ ਨੇ ਯੂਨੀਵਰਸਿਟੀ ਦੇ ਮਾਲਕ ਉਤੇ ਧੱਕੇਸ਼ਾਹੀ ਨਾਲ ਬਾਹਰ ਕੱਢਣ ਦੇ ਦੋਸ਼ ਲਗਾਏ ਹਨ

ਨਵਾਂਸ਼ਹਿਰ /ਕਾਠਗੜ੍ਹ 8 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਰੈਲਮਾਜਰਾ, ਤੇ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ ਰੈਲਮਾਜਰਾ ਦੇ ਮਾਲਕ ਨਿਰਮਲ ਸਿੰਘ ਰਿਆਤ ਦੇ ਵੱਲੋਂ ਬੀਤੇ ਦਿਨੀਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਉਨ੍ਹਾਂ ਨੇ ਯੂਨੀਵਰਸਿਟੀ ਦੇ ਚਾਂਸਲਰ (ਹੁਣ ਸਾਬਕਾ ਚਾਂਸਲਰ ਸੰਦੀਪ ਸਿੰਘ ਕੌੜਾ ਦੇ ਉੱਪਰ ਦੋਸ਼ ਲਗਾਏ ਹਨ ਕਿ ਉਹਨਾਂ ਦੇ ਵੱਲੋਂ ਯੂਨੀਵਰਸਿਟੀ ਦੇ ਫੰਡ ਗਲਤ ਤਰੀਕੇ ਨਾਲ ਇਸਤੇਮਾਲ ਅਤੇ ਘਪਲਾ ਕੀਤਾ ਗਿਆ ਸੀ ਜਿਸ ਕਰਕੇ ਸੰਦੀਪ ਸਿੰਘ ਕੌੜਾ ਸਮੇਤ ਪੁਰਾਣੀ ਮੈਨੇਜਮੈਂਟ ਨੂੰ ਹਟਾਇਆ ਗਿਆ ਹੈ ਅਤੇ ਹੁਣ ਸਾਰੀ ਯੂਨੀਵਰਸਿਟੀ ਅਤੇ ਟਰੱਸਟ ਦਾ ਚਾਰਜ ਉਨਾਂ ਨੇ ਖੁਦ ਸੰਭਾਲਿਆ ਹੈ। ਅਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਮੈਨੇਜਮੈਂਟ ਦੀ ਤਬਦੀਲੀ ਨਾਲ ਕਿਸੇ ਪ੍ਰਕਾਰ ਦੀ ਕੋਈ ਵੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਕੋਈ ਅਸਰ ਨਹੀਂ ਪਵੇਗਾ ਅਤੇ ਉਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਕਾਲਜ ਦੇ ਵਿੱਚ ਬੱਚਿਆਂ ਦੇ ਭਵਿੱਖ ਲਈ ਨਵੀਆਂ ਕੰਪਨੀਆਂ ਨਾਲ ਐਗਰੀਮੈਂਟ ਕੀਤਾ ਗਿਆ ਹੈ,ਦੂਜੇ ਪਾਸੇ ਯੂਨੀਵਰਸਿਟੀ ਵਿੱਚ ਸੰਦੀਪ ਸਿੰਘ ਕੌੜਾ ਜੋ ਕਿ ਅੱਜ ਬਾਅਦ ਦੁਪਹਿਰ ਧੱਕੇ ਨਾਲ਼ ਯੂਨੀਵਰਸਿਟੀ ਅੰਦਰ ਦਾਖਿਲ ਹੋਣਾ ਚਾਹੁੰਦੇ ਸਨ ਨੂੰ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕੀਤਾ ਅਤੇ ਸਾਬਕਾ ਚਾਂਸਲਰ ਸੰਦੀਪ ਸਿੰਘ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਅਤੇ ਰੋਸ ਪ੍ਰਦਰਸ਼ਨ ਅਤੇ ਕੀਤਾ ਗਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਨੇ ਹਮੇਸ਼ਾ ਮੁਲਾਜਮਾ ਦੇ ਹੱਕ ਖਾਦੇ ਹਨ ਉਨ੍ਹਾਂ ਦੀਆਂ ਪੁਰਾਣੇ ਚਾਂਸਲਰ ਦੇ ਵੱਲੋਂ ਤਿੰਨ ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ ਇਸ ਕਰਕੇ ਉਹਨਾਂ ਨੇ ਪੁਰਾਣੇ ਚਾਂਸਲਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਅਤੇ ਦੂਜੇ ਪਾਸੇ ਯੂਨੀਵਰਸਿਟੀ ਦੇ ਬਾਹਰ ਖੜੇ ਸਾਬਕਾ ਚਾਂਸਲਰ ਸੰਦੀਪ ਸਿੰਘ ਕੌੜਾ ਨੇ ਦੋਸ਼ ਲਗਾਏ ਹਨ ਕਿ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਬਤੌਰ ਚਾਂਸਲਰ ਅਤੇ ਸਮੇਤ ਹੋਰ ਵੀ ਮੈਨੇਜਮੈਂਟ ਨੂੰ ਜਿਹੜਾ ਕਾਲਜ ਤੋਂ ਹਟਾਇਆ ਗਿਆ ਹੈ। ਜਦ ਕਿ ਇਸ ਲਈ ਪਹਿਲਾਂ ਬੋਰਡ ਦੀ ਮੀਟਿੰਗ ਹੁੰਦੀ ਹੈ ਅਤੇ ਮੀਟਿੰਗ ਦੇ ਵਿੱਚ ਸਰਕਾਰ ਦੇ ਅਤੇ ਕੰਪਨੀਆਂ ਦੇ ਬਹੁਤ ਸਾਰੇ ਮਾਲਕ ਜੁੜੇ ਹੋਏ ਹਨ ਅਤੇ ਉਹਨਾਂ ਦੀ ਮੌਜੂਦਗੀ ਵਿੱਚ ਹੀ ਇਹ ਫੈਸਲਾ ਲਿਆ ਜਾ ਸਕਦਾ ਹੈ ਅਤੇ ਉਹਨਾਂ ਨੇ ਨਿਰਮਲ ਸਿੰਘ ਰਿਆਤ ਦੇ ਵੱਲੋਂ ਯੂਨੀਵਰਸਿਟੀ ਦੇ ਫੰਡ ਨੂੰ ਗਲਤ ਇਸਤੇਮਾਲ ਦੇ ਉਨ੍ਹਾਂ ਉੱਤੇ ਲੱਗੇ ਦੋਸ਼ ਨੂੰ ਉਹਨਾਂ ਨੇ ਸਾਫ ਨਕਾਰਿਆ ਅਤੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਵਿੱਚ ਟਰੱਸਟੀ ਦੇ ਮੈਂਬਰ ਵਜੋਂ ਜਰੂਰ ਸਨ, ਅਤੇ ਟਰੱਸਟ ਦੇ ਵਿੱਚ ਮੈਂਬਰ ਵਜੋਂ ਉਹ ਇਕੱਲੇ ਨਹੀਂ ਸਨ ਖੁਦ ਨਿਰਮਲ ਸਿੰਘ ਰਿਆਤ ਸਮੇਤ ਉਹਨਾਂ ਦਾ ਪਰਿਵਾਰ ਵੀ ਉਸ ਟਰੱਸਟ ਦੇ ਵਿੱਚ ਸ਼ਾਮਿਲ ਸੀ ਅਤੇ ਉਹਨਾਂ ਨੇ ਕਿਹਾ ਕਿ ਟਰੱਸਟ ਦਾ ਇੱਕ ਮੈਂਬਰ ਕਿਸ ਤਰ੍ਹਾਂ ਪੈਸਾ ਗਲਤ ਇਸਤੇਮਾਲ ਕਰ ਸਕਦਾ ਹੈ। ਬਾਕੀ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਨੇ ਸਾਰੇ ਦੋਸ਼ ਨੂੰ ਨਕਾਰਿਆ, ਉਹਨਾਂ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਉਹ ਯੂਨੀਵਰਸਿਟੀ ਦਾ ਨਾਮ ਖਰਾਬ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ , ਉਹ ਅੱਜ ਨਿਰਮਲ ਸਿੰਘ ਰਿਆਤ ਨਾਲ ਗੱਲ ਕਰਨ ਲਈ ਆਏ ਸਨ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਬਾਹਰ ਹੀ ਰੋਕ ਦਿੱਤਾ ਗਿਆ, ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਨਾਲ ਯੂਨੀਵਰਸਿਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਕਈ ਕੰਪਨੀਆਂ ਨਾਲ ਯੂਨੀਵਰਸਿਟੀ ਦਾ ਜੋਬ ਪਲੇਸਮੈਂਟ ਦਾ ਕੰਮ ਜੁੜਿਆ ਹੋਇਆ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਦੇ ਵਿੱਚ ਇਹ ਸਾਰਾ ਮਾਮਲਾ ਲਿਆ ਦਿੱਤਾ ਹੈ ਇਸ ਮੌਕੇ ਜਦੋਂ ਇਸ ਮਾਮਲੇ ਬਾਰੇ ਯੂਨੀਵਰਸਿਟੀ ਦੇ ਮਾਲਕ ਨਿਰਮਲ ਸਿੰਘ ਰਿਆਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਬਕਾ ਚਾਂਸਲਰ ਦਾ ਸਾਰੇ ਯੂਨੀਵਰਸਿਟੀ ਦੇ ਮੁਲਾਜ਼ਮ ਵਿਰੋਧ ਕਰ ਰਹੇ ਸੀ ਜਦੋਂ ਸੰਦੀਪ ਸਿੰਘ ਕੋੜਾ ਯੂਨੀਵਰਸਿਟੀ ਦੇ ਬਾਹਰ ਖੜੇ ਸੀ। ਉਨਾਂ ਦੀ ਸੁਰੱਖਿਆ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਸਨ ਤਾਂ ਜੋ ਕੋਈ ਮੁਲਾਜ਼ਮ ਉਹਨਾਂ ਨਾਲ ਹੱਥੋਪਾਈ ਨਾ ਕਰੇ, ਉਹਨਾਂ ਕਿਹਾ ਕਿ ਸੰਦੀਪ ਸਿੰਘ ਕੋੜਾ ਜੇਕਰ ਉਹਨਾਂ ਨੂੰ ਫੋਨ ਕਰਕੇ ਦੱਸ ਦਿੰਦੇ ਕਿ ਉਹਨਾਂ ਨੇ ਆਉਣਾ ਹੈ ਤਾਂ ਉਹ ਕਿਸੇ ਤਰੀਕੇ ਨਾਲ ਮੁਲਾਜ਼ਮਾਂ ਨੂੰ ਸਮਝਾ ਕੇ ਉਹਨਾਂ ਨੂੰ ਅੰਦਰ ਬੁਲਾ ਕੇ ਗੱਲਬਾਤ ਕਰ ਲੈਂਦੇ ਅਤੇ ਉਹਨਾਂ ਨੇ ਦੁਬਾਰਾ ਫਿਰ ਕਿਹਾ ਹੈ ਕਿ ਉਹ ਆਪਣੇ ਫੈਸਲੇ ਤੇ ਅਟੱਲ ਰਹਿਣਗੇ ਕਿਉਂਕਿ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਦਾ ਫੰਡ ਗਲਤ ਇਸਤੇਮਾਲ ਹੋਇਆ, ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ ਅਤੇ ਉਹਨਾਂ ਦੇ ਇਸ ਫੈਸਲੇ ਨਾਲ ਸਾਰੇ ਯੂਨੀਵਰਸਿਟੀ ਦੇ ਮੁਲਾਜ਼ਮ ਵੀ ਸਹਿਮਤ ਹਨ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਵਿਸ਼ਵਾਸ ਦੀਵਾਇਆ ਹੈ ਕਿ ਸਾਰਿਆਂ ਦੀ ਤਨਖਾਹ ਸਮੇਂ ਸਿਰ ਤੋਂ ਮਿਲੇਗੀ ਅਤੇ ਜਿਹੜੀਆਂ ਤਨਖਾਹਾਂ ਪੁਰਾਣੀਆਂ ਪੈਂਡਿੰਗ ਹਨ ਉਹ ਵੀ ਜਲਦ ਦੇ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਇੱਕ ਵਿਅਕਤੀ ਦੇ ਚਲੇ ਜਾਣ ਨਾਲ ਕਦੇ ਕਿਸੇ ਦਾ ਕੰਮ ਨਹੀਂ ਰੁਕਦਾ ਹੈ ਸਗੋਂ ਇਹ ਯੂਨੀਵਰਸਿਟੀ ਹੋਰ ਜਿਆਦਾ ਮਜਬੂਤ ਹੋ ਕੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਵੱਧ ਤੋਂ ਵੱਧ ਯੋਗਦਾਨ ਦਵੇਗੀ ਹੋਰ ਵੀ ਕੰਪਨੀਆਂ ਨਾਲ ਜੁੜ ਕੇ ਬੱਚਿਆਂ ਦੇ ਜੋਬ ਪਲੇਸਮੈਂਟ ਦੇ ਲਈ ਕੰਮ ਕਰੇਗੀ |


