
ਬਲਾਚੌਰ 9 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)-ਸਨਾਤਨ ਧਰਮ ਸਭਾ ਬਲਾਚੌਰ ਵੱਲੋਂ ਸ੍ਰੀ ਮਹਾਂਦੇਵ ਬ੍ਰਹਮਚਾਰੀ ਮੰਦਰ ਬਲਾਚੌਰ ਵਿਖੇ ਸੰਤ ਕਬੀਰ ਜੈਯੰਤੀ ਧੂਮ ਧਾਮ ਨਾਲ ਮਨਾਈ ਗਈ | ਸਮਾਗਮ ਵਿੱਚ ਬਲਾਚੌਰ ਇਲਾਕੇ ਦੀਆਂ ਵੱਖ ਵੱਖ ਮੰਦਰ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ | ਸਮਾਗਮ ਵਿੱਚ ਐਡਵੋਕੇਟ ਤਿਲਕ ਰਾਜ ਦੱਤਾ ਜੀ ਮੁੱਖ ਮਹਿਮਾਨ ਵਜੋਂ ਜਦੋਂ ਕਿ ਡਾਕਟਰ ਦੇਵਿੰਦਰ ਕੁਮਾਰ ਸ਼ਰਮਾ ਸਾਬਕਾ ਡਾਇਰੈਕਟਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਪਰਮਜੀਤ ਰੱਤੇਵਾਲੀਆ ਜੀ ਨੇ ਆਈ ਹੋਈ ਸਮੂਹ ਸੰਗਤ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ | ਸਮਾਗਮ ਦੌਰਾਨ ਡਾਕਟਰ ਦੇਵਿੰਦਰ ਕੁਮਾਰ ਸ਼ਰਮਾ ਨੇ ਸੰਤ ਕਬੀਰ ਜੀ ਦੇ ਜਨਮ, ਧਾਰਮਿਕ ਸਿੱਖਿਆ ਅਤੇ ਉਹਨਾਂ ਦੁਆਰਾ ਰਚਿਤ ਬਾਣੀ ਬਾਰੇ
ਭਰਪੂਰ ਜਾਣਕਾਰੀ ਦਿੱਤੀ | ਉਨਾਂ ਸੰਤ ਕਬੀਰ ਜੀ ਦੁਆਰਾ ਰਚਿਤ ਬਾਣੀ ਸਰੋਤਿਆਂ ਨਾਲ ਸਾਂਝੀ ਕਰਦਿਆਂ ਸੰਤ ਕਬੀਰ ਜੀ ਦੁਆਰਾ ਅੰਧਵਿਸ਼ਵਾਸ, ਜਾਤ-ਪਾਤ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਦਿੱਤੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਸਮਾਜਿਕ ਬਰਾਬਰਤਾ ਅਤੇ ਸਦਭਾਵਨਾ ਲਿਆਉਣ ਲਈ ਲਾਹੇਬੰਦ ਸਿੱਧ ਹੋ ਸਕਦੀਆਂ ਹਨ | ਇਸ ਮੌਕੇ ਐਡਵੋਕੇਟ ਤਿਲਕ ਰਾਜ ਦੱਤਾ ਜੀ ਨੇ ਸੰਬੋਧਨ ਕਰਦਿਆਂ ਸਨਾਤਨ ਧਰਮ ਸਭਾ ਬਲਾਚੌਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਆਪਣੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਦੇਖਿਆ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਕਿਸੇ ਮਹਾਂਪੁਰਖ ਦਾ ਜਨਮ ਦਿਵਸ ਮਨਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਸਮਾਗਮਾਂ ਨਾਲ ਜਿੱਥੇ ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਵੱਧਦੀ ਹੈ ਉੱਥੇ ਇਹ ਦੇਸ਼ ਦੀ ਤਰੱਕੀ ਵਿੱਚ ਵੀ ਬਣਦਾ ਯੋਗਦਾਨ ਦੇਣਗੇ | ਸਨਾਤਨ ਧਰਮ ਸਭਾ ਬਲਾਚੌਰ ਦੇ ਸਰਪ੍ਰਸਤ ਸ੍ਰੀ ਜਗਦੀਸ਼ ਕਪਿਲ ਅਤੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੀ ਅਨਿਲ ਮੇਨਕਾ, ਜੋਗਿੰਦਰ ਸਿੰਘ ਸੋਹਣ ਪਾਲ, ਪ੍ਰਦੀਪ ਰਾਣਾ , ਸੁਰਿੰਦਰ ਪਨੇਸਰ, ਹਨੀ ਡੱਬ ਐਮ.ਸੀ. , ਲਲਿਤ ਰਾਣਾ ਪ੍ਰਦੀਪ ਨਾਗਪਾਲ , ਸ਼ੇਖਰਪਾਲ ਸ਼ਿੰਗਾਰਾ ਰਾਮ ਵਰਿੰਦਰ ਭੂੰਬਲਾ, ਹਰਵਿੰਦਰ ਪਾਲ ਸਿੰਘ , ਅਸ਼ਵਨੀ ਕੁਮਾਰ ਬਾਗੜੀ, ਸੋਮਨਾਥ ਤਕਲਾ, ਪਰਵਿੰਦਰ ਲਾਲੀ ਅਸ਼ੋਕ ਚੇਚੀ ਅਨੂਪ ਕੁਮਾਰ ਸ਼ਾਂਤੀ ਜੈਨ ਬਲਵੰਤ ਕਿਸ਼ੋਰ ਡਾ. ਸੁਨੀਲ ਪਾਠਕ ਵਿਜੇ ਰਾਣਾ ਵਿੱਕੀ ਚੇਤਲ ਅਰੁਣਾ ਪਾਠਕ ਸੁਨੀਤਾ ਵਾਸੁਦੇਵ ਇਮਕਾਨ ਪਰਮਿੰਦਰ ਕੌਰ ਸੁਨੀਤਾ ਰਾਣੀ ਨਿਰਮਲਾ ਦੇਵੀ ਐਮ ਸੀ ਆਦਿ ਪਤਵੰਤੇ ਹਾਜਰ ਸਨ |


