* ਐਫ ਆਰ ਐਸ ਈ.ਕੇ.ਵਾਈ.ਸੀ ਨੂੰ ਲੈ ਕੇ ਵਿਭਾਗ ਵੱਲੋਂ ਅਪਣਾਏ ਤਾਨਾਸ਼ਾਹੀ ਰਵਈਆ ਨੇ ਲਈ 2 ਵਰਕਰਾਂ ਦੀ ਜਾਨ ਕਈ ਜੇਰੇ ਇਲਾਜ
* 600 ਗ੍ਰਾਮ ਪ੍ਰਤੀ ਐਟਮ ਪਿੱਛੇ ਲਾਭਪਾਤਰੀ ਫੋਨ ਨਹੀਂ ਖਰੀਦ ਸਕਦੇ
ਨਵਾਂਸ਼ਹਿਰ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਂਗਣਵਾੜੀ ਵਰਕਰਜ /ਹੈਲਪਰਜ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਮੱਲਪੁਰੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਆਕਾਸ਼ ਵਜਾਊ ਨਾਰਿਆਂ ਨਾਲ ਹੜਤਾਲ ਨੂੰ ਸਫਲ ਬਣਾਉਂਦੇ ਹੋਏ ਇਕੱਠੇ ਹੋਏ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਕੌਰ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਨਾਲ ਹੀ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ। ਸਰਕਾਰ ਇਨੀ ਬੇਵਿਸ਼ਵਾਸੀ ਤੇ ਆ ਗਈ ਹੈ ਕਿ ਪਹਿਲਾਂ ਆਧਾਰ ਕਾਰਡ ਦੇ ਨਾਲ ਆਂਗਣਵਾੜੀ ਦੇ ਲਾਭਪਾਤਰੀਆਂ ਦੀ ਗਿਣਤੀ ਪੋਸ਼ਣ ਟਰੈਕ ਉੱਤੇ ਲਈ ਗਈ ਹੈ। ਜਦੋਂ ਕਿ ਆਧਾਰ ਕਾਰਡ ਦਾ ਇੱਕ ਹੀ ਨੰਬਰ ਹੁੰਦਾ ਹੈ ਅਤੇ ਉਹ ਕਿਸੇ ਦੂਜੇ ਨੂੰ ਇਸ਼ੂ ਨਹੀਂ ਹੋ ਸਕਦਾ ਅਤੇ ਹੁਣ ਉਹਨਾਂ ਨੂੰ ਵੰਡਿਆ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰੀ ਨਿਊਟਰੇਸ਼ਨ ਜੋ 15 ਦਿਨਾਂ ਦਾ 300 ਗ੍ਰਾਮ ਬਣਦਾ ਹੈ ਅਤੇ ਮਹੀਨੇ ਵਿੱਚ ਦੋ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ। ਪਰ ਉਹ ਵੀ ਮੋਬਾਈਲ ਨੰਬਰ ਈ.ਕੇ.ਵਾਈ.ਸੀ ਕਰਕੇ ਅਤੇ ਓ.ਟੀ.ਪੀ ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਖਿੱਚ ਕੇ ਦੇਣਾ ਹੈ। ਜੇਕਰ ਫੋਟੋ ਮੈਚ ਨਹੀਂ ਹੋਏਗੀ ਜਾਂ ਮੋਬਾਇਲ ਤੇ ਓਟੀਪੀ ਨਹੀਂ ਆਏਗਾ ਤਾਂ ਉਸ ਬੱਚੇ ਨੂੰ ਨਿਊਟਰੇਸ਼ਨ ਨਹੀਂ ਦਿੱਤਾ ਜਾਏਗਾ । ਆਗੂ ਨੇ ਕਿਹਾ ਕਿ ਅੱਜ ਭਾਰਤ ਭਿਆਨਕ ਭੁੱਖਮਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਭੁੱਖਮਰੀ ਵਿੱਚ ਭਾਰਤ ਦਾ 105ਵਾਂ ਸਥਾਨ ਹੈ । ਆਂਗਣਵਾੜੀ ਕੇਂਦਰਾਂ ਨਾਲ ਸਲੱਮ ਏਰੀਏ ਦੇ ਗਰੀਬ ਮਜ਼ਦੂਰਾਂ ਕਿਸਾਨਾਂ ਦੇ ਬੱਚੇ ਜੁੜੇ ਹੋਏ ਹਨ । ਗਰੀਬ ਲਾਭਪਾਤਰੀ ਆਂਗਣਵਾੜੀ ਕੇਂਦਰਾਂ ਤੋਂ ਸਪਲੀਮੈਂਟਰੀ ਨਿਊਟਰੇਸ਼ਨ ਪ੍ਰਾਪਤ ਕਰਦੇ ਹਨ । ਪਰ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਆਈ.ਸੀ.ਡੀ.ਐਸ ਨੂੰ ਖਾਤਮੇ ਵੱਲ ਲੈ ਕੇ ਜਾ ਰਹੀਆ ਹਨ। ਸਰਕਾਰ ਨੇ ਆਂਗਣਵਾੜੀ ਕੇਂਦਰਾਂ ਨੂੰ ਨਾ ਤਾਂ ਬਹੁਤ ਸੋਹਣਾ ਦਿੱਤਾ ਹੈ ਸਕਸ਼ਮ ਆਂਗਣਵਾੜੀ ਕੇਂਦਰ। ਪਰ ਅਸਲੀਅਤ ਵਿੱਚ ਕੁਝ ਹੋਰ ਨਿਕਲ ਰਿਹਾ ਹੈ। ਭਾਰਤ ਸਰਕਾਰ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤੇ ਚਲਦੇ ਹੋਏ ਸਮਾਜਿਕ ਸਹੂਲਤਾਂ ਚੋਰ ਮੋਰੀ ਦੁਆਰਾ ਘਟਾਉਣਾ ਚਾਹੁੰਦੀ ਹੈ ਸੰਵਿਧਾਨਿਕ ਜਿੰਮੇਵਾਰੀ ਅਨੁਸਾਰ ਔਰਤ ਸੁਰੱਖਿਆ ਅਤੇ ਬਾਲ ਵਿਕਾਸ ਦੇ ਕਾਰਜਾਂ ਤੋਂ ਭੱਜ ਰਹੀ ਹੈ। ਪੋਸ਼ਣ ਟਰੈਕ ਦੇ ਨਾਂ ਤੇ ਕੀਤੀ ਜਾ ਰਹੀ ਟਰੈਕਿੰਗ ਅਸਲ ਵਿੱਚ ਲਾਭਪਾਤਰੀਆਂ ਨੂੰ ਲਾਭ ਤੋਂ ਵਾਂਝਾ ਕਰ ਰਹੀ ਹੈ। ਈ. ਕੇ.ਵਾਈ.ਸੀ ਕਰਨ ਨਾਲ ਓਟੀਪੀ ਲੈਣਾ ਓਟੀਪੀ ਦੇ ਲਈ ਮੋਬਾਇਲ ਦਾ ਹੋਣਾ ਜਰੂਰੀ ਹੈ ਅਤੇ 80% ਲਾਭਪਾਤਰੀਆਂ ਕੋਲ ਮੋਬਾਈਲ ਨਹੀਂ ਹੈ। ਆਂਗਣਵਾੜੀ ਕੇਂਦਰ ਤੋਂ ਕਦੀ ਬੱਚੇ ਦੀ ਮਾਂ, ਦਾਦੀ, ਚਾਚੀ ਭੋਜਨ ਲੈਣ ਆਉਂਦੀ ਹੈ। ਕਿਉਂਕਿ ਮਜ਼ਦੂਰ ਦਾ ਬੱਚਾ ਆਂਗਨਵਾੜੀ ਕੇਂਦਰ ਨਾਲ ਜੁੜਿਆ ਹੋਇਆ ਹੈ ਅਤੇ ਉਸਦੀ ਮਾਂ ਉਸ ਦਾ ਪਿਤਾ ਮਜ਼ਦੂਰੀ ਕਰਨ ਖੇਤਾਂ, ਫੈਕਟਰੀਆਂ ,ਵੱਖ ਵੱਖ ਅਦਾਰਿਆਂ ਵਿੱਚ ਜਾਂਦੇ ਹਨ ਅਤੇ ਉਹ ਨਿਗੂਣੇ ਜਿਹੇ ਭੋਜਨ ਲਈ ਆਪਣੀ ਦਿਹਾੜੀ ਨਹੀਂ ਤੋੜ ਸਕਦੇ ਅਤੇ ਨਾ ਹੀ 10 12 ਹਜਾਰ ਦਾ ਫੋਨ ਖਰੀਦ ਸਕਦੇ ਹਨ ।ਇਹ ਸਰਕਾਰ ਦੀ ਨੀਤੀ ਆਈ.ਸੀ.ਡੀ.ਐਸ ਦੁਆਰਾ ਦਿੱਤੇ ਜਾਂਦੇ ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦੇ ਮੂੰਹੋ ਖੋਣ ਦੀ ਤਿਆਰੀ ਹੋ ਰਹੀ ਹੈ । ਪੋਸ਼ਣ ਟਰੈਕ ਦੇ ਨਾਂ ਤੇ ਫੇਸ ਆਈ.ਡੀ ਦੇ ਨਾਂ ਤੇ ਲਾਭਪਾਤਰੀਆਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ । ਵਿਭਾਗ ਵੱਲੋਂ ਲਗਾਤਾਰ ਆਦੇਸ਼ ਜਾਰੀ ਕੀਤੇ ਜਾਂਦੇ ਹਨ ਨਿਊਟਰੇਸ਼ਨ ਦਾ ਲਾਭ ਤਾਂ ਦਿੱਤਾ ਜਾਏਗਾ ਜੇ ਫੇਸ ਆਈਡੀ ਹੋਵੇਗੀ । ਜੋ ਰਾਈਟ ਟੂ ਫੂਡ ਅਤੇ ਰਾਈਟ ਟੂ ਚਿਲਡਰਨ ਦਾ ਸਿੱਧਾ ਹੀ ਘਾਣ ਹੈ। ਇੱਕ ਪਾਸੇ ਤਾਂ ਸੁਪਰੀਮ ਕੋਰਟ ਆਧਾਰ ਕਾਰਡ ਦੇ ਨਾਮ ਤੇ ਕੋਈ ਵੀ ਸਰਕਾਰਾਂ ਦੇ ਲਾਭ ਦੇਣ ਤੋਂ ਵਾਂਝਿਆਂ ਨਹੀ ਰੱਖਿਆ ਜਾਵੇ ਇਹ ਆਦੇਸ਼ ਜਾਰੀ ਕਰਦਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਆਈ.ਸੀ.ਡੀ.ਐਸ ਦੇ ਲਾਭਪਾਤਰੀਆਂ ਨੂੰ ਪੋਸ਼ਣ ਅਭਿਆਨ ਦੇ ਨਾਂ ਤੇ ਕਟੌਤੀ ਵੱਲ ਲੈ ਕੇ ਜਾ ਰਹੀ ਹੈ । ਉਹਨਾਂ ਨੇ ਕਿਹਾ ਕਿ ਫੇਸ ਆਈ.ਡੀ ਕੇ.ਵਾਈ. ਸੀ ਕਰਨਾ ਅਧਿਕਾਰ ਦੀ ਉਲੰਘਣਾ ਹੈ ਅਤੇ ਫੇਸ ਆਈ.ਡੀ ਕਰਾਉਣ ਤੋਂ ਲੋਕ ਵੀ ਵਿਰੋਧ ਕਰਦੇ ਹਨ । ਪਰ ਇਸ ਦਾ ਵਿਰੋਧ ਨਿਚਲੇ ਪੱਧਰ ਤੇ ਆਂਗਣਵਾੜੀ ਵਰਕਰ ਨੂੰ ਸਹਿਣਾ ਪੈਂਦਾ ਹੈ। ਇੱਕ ਪਾਸੇ ਵਿਭਾਗ ਵੱਲੋਂ ਲਗਾਤਾਰ ਦਬਾਓ ਬਣਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਵਿਰੋਧ ਜਤਾ ਕੇ ਫੇਸ ਆਈ.ਡੀ ਤੋਂ ਮਨਾ ਕੀਤਾ ਜਾਂਦਾ ਹੈ ਕਿ 300 ਗ੍ਰਾਮ ਦਲੀਏ ਲਈ ਅਸੀਂ ਫਿਰ ਫੇਸ ਆਈ.ਡੀ ਹੀ ਨਹੀਂ ਕਰਵਾਉਣੀ ਤੇ ਨਾ ਹੀ ਸਾਡੇ ਕੋਲ ਇਨਾ ਸਮਾਂ ਹੈ ਔਰ ਓ.ਟੀ.ਪੀ ਦੇਣ ਤੋਂ ਵੀ ਲੋਕ ਮਨਾ ਕਰਦੇ ਹਨ । ਕਿਉਂਕਿ ਲਗਾਤਾਰ ਸਈਬਰ ਘੋਟਾਲੇ ਹੋ ਰਹੇ ਹਨ ।
ਆਗੂ ਨੇ ਕਿਹਾ ਕਿ ਆਂਗਣਵਾੜੀ ਵਰਕਰ ਨੂੰ ਮੋਬਾਈਲ ਵੀ ਨਹੀਂ ਦਿੱਤੇ ਗਏ ਪਿਛਲੇ ਦੋ ਦਹਾਕਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਜਟ ਦਿੱਤਾ ਗਿਆ ਹੈ। ਪਰ ਬਿਨਾਂ ਹਥਿਆਰ ਦਿੱਤੇ ਸਰਕਾਰ ਲਗਾਤਾਰ ਵਰਕਰ ਹੈਲਪ ਦਾ ਸ਼ੋਸ਼ਣ ਕਰਦੀ ਹੈ ਅਤੇ ਰੋਜ ਨਵੀਆਂ ਨਵੀਆਂ ਐਡਵਰਟਾਈਜਮੈਂਟ ਕਰਕੇ ਲੋਕ ਲੁਭਾਵੇਂ ਇਸ਼ਤਿਹਾਰ ਪੇਸ਼ ਕਰਦੀ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਦੇਸ਼ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਸਕੀਮ ਵਰਕਰ ਹੜਤਾਲ ਵਿੱਚ ਸ਼ਾਮਿਲ ਹਨ।
ਅੱਜ ਜਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਜਿਲ੍ਹਾ ਸ ਭ ਸ ਨਗਰ ਨੂੰ ਫੇਸ਼ੀਅਲ ਵਰਕੋਗਨਾਈਿੇਸਨ ਵਸਸਟਮ (FRS) ਅਤੇ ਈ.ਕੇ.ਵਾਈ.ਸ਼ੀ ਦੇ ਨਾ ਤੇ ਤਾੜਨਾ ਪ੍ੱਤਰ ਰੱਦ ਕਰਨ ਸੰਬੰਧ਼ੀ ਮੰਗ ਪੱਤਰ ਵੀ ਦਿੱਤੇ ਗਏ ਕਿ ਵਰਕਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ।
ਅੱਜ ਦੇ ਰੋਸ ਪ੍ਰਦਰਸ਼ਨ ਨੂੰ ਮੁੱਖ ਬਲਾਕ ਬੰਗਾ ਦੇ ਆਗੂ ਜਸਵੀਰ ਕੌਰ ਸੂਰਾਪੁਰ ਤੇ ਸੁਮਨ ਮੇਹਲੀ ਤੋਂ , ਤੇ ਰਜਨੀ ਬਾਲਾ ਤੋਂ ਸੁਰਿੰਦਰ ਕੌਰ ਰੱਕੜ ਤੇ ਜਸਵੀਰ ਕੌਰ ਦੁਭਾਲੀ ਔੜ ਤੋਂ ਇੰਦਰਜੀਤ ਕੌਰ ਤੇ ਪਰਮਜੀਤ ਕੌਰ ਅਤੇ ਨਵਾਂਸ਼ਹਿਰ ਤੋਂ ਕਮਲਜੀਤ ਕੌਰ ਸੁਖਵਿੰਦਰ ਕੌਰ ਪਰਮਜੀਤ ਕੌਰ ਸੰਗੀਤਾ ਦੇਵੀ ਕਸਮੀਰ ਕੌਰ ਤੇ ਰੇਵਲ ਕੌਰ ਆਪਣੇ ਸਾਥੀਆਂ ਸਮੇਤ ਪਹੁੰਚੇ|


