
ਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਟੌਂਸਾ ਵਿਚ ਪੀਰ ਬਾਬਾ ਦੌਲਤ ਸ਼ਾਹ ਜਿਨ੍ਹਾਂ ਨੂੰ ਲੰਡੀਆਂ ਫਲਾਹੀਆਂ ਵਾਲੀ ਸਰਕਾਰ ਵੀ ਕਿਹਾ ਜਾਂਦਾ ਹੈ ਦੇ ਅਸਥਾਨ ਤੇ ਦੋ ਦਿਨਾ ਸਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਮੁੱਖ ਸੇਵਾਦਾਰ ਰਮੇਸ਼ ਕੁਮਾਰ ਅਤੇ ਸੁਖਵਿੰਦਰ ਕੁਮਾਰ ਲਾਡੀ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਦੇਖਰੇਖ ਹੇਠ ਮੇਲੇ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ। ਅਸਥਾਨ ਤੇ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਦੇ ਨਾਮਵਰ ਕੱਵਾਲਾਂ,ਨਕਲੀਆਂ, ਗਾਇਕਾਂ,ਨੱਕਾਲ ਪਾਰਟੀਆਂ ਨੇ ਦੋ ਦਿਨ ਦਰਸ਼ਕਾਂ ਨੂੰ ਧਾਰਮਿਕ ਪ੍ਰੋਗ੍ਰਾਮਾਂ ਨਾਲ ਆਪਣੇ ਨਾਲ ਜੋੜੀ ਰੱਖਿਆ। ਦਰਸ਼ਕਾਂ ਦਾ ਇਕੱਠ ਵੇਖਣਯੋਗ ਸੀ । ਇਹ ਮੇਲਾ ਹਰ ਸਾਲ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਮੇਲੇ ਨੂੰ ਸਫਲ ਬਣਾਉਣ ਵਿੱਚ ਸਰਪੰਚ ਕੁਲਵੰਤ ਕੌਰ, ਸਾਬਕਾ ਸਰਪੰਚ ਸੋਨੂੰ ਕਟਾਰੀਆ, ਪੰਚ ਮੋਹਣ ਲਾਲ, ਪੰਚ ਕਿਸ਼ਨ, ਸਾਬਕਾ ਪੰਚ ਕਮਲ ਕੁਮਾਰ, ਐਨ ਆਰ ਆਈ ਦਵਿੰਦਰ ਕੁਮਾਰ, ਵਿਸ਼ਾਲ ਕੁਮਾਰ, ਭੁਪਿੰਦਰ ਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।


