ਨਵਾਂਸ਼ਹਿਰ /ਪੋਜੇਵਾਲ ਸਰਾਂ 7ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਕੰਢੀ ਦੇ ਕਿਸਾਨਾਂ ਦੀ ਨਹਿਰੀ ਸਮੱਸਿਆ ਨੂੰ ਲੈ ਕਿ ਬਲਾਕ ਸੜੋਆ ਦੇ ਪਿੰਡ ਜੀਤਪੁਰ ਵਿਖੇ ਨਾਨੋਵਾਲ ਕੰਢੀ,ਧਰਮਪੁਰ,ਪੈਲੀ,ਜੀਤਪੁਰ, ਚੂਹੜ੍ਹਪੁਰ ਆਦਿ ਵੱਖ ਵੱਖ ਪਿੰਡਾਂ ਦੀ ਬੈਠਕ ਵਿਧਾਨ ਸਭਾ ਹਲਕਾ ਬਲਾਚੋਰ ਦੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗੁਵਾਈ ਦੇ ਵਿੱਚ ਪਿੰਡ ਜੀਤਪੁਰ ਵਿਖੇ ਕੀਤੀ ਗਈ ਇਸ ਮੋਕੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪ ਆਗੂ ਅਸ਼ੋਕ ਕਟਾਰੀਆ ਨੇ ਦੱਸਿਆ ਕਿ ਕੰਢੀ ਨਹਿਰ ਦਾ ਮੁੱਖ ਮਕਸਦ ਕੰਢੀ ਇਲਾਕੇ ਦੀ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਉਣਾ ਹੈ।ਉਨ੍ਹਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮਾੜੀ ਕਾਰਗੁਜਾਰੀ ਦੇ ਕਾਰਣ ਕੰਢੀ ਨਹਿਰ ਲੋਕਾਂ ਦੀ ਮੰਗ ਤੋਂ ਉਲਟ ਪਾਈਪਾਂ ਰਾਹੀਂ ਕੱਢ ਕੇ ਨਹਿਰ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ ਅਤੇ ਨਹਿਰ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਈ। ।ਅੱਜ ਜਦੋਂ ਪੰਜਾਬ ਸਰਕਾਰ ਇਸ ਨਹਿਰ ਨੂੰ ਪੂਰਾ ਕਰਨ ਲਈ ਵੱਡੇ ਪੱਧਰ ਉਤੇ ਲਗੀ ਹੋਈ ਹੈ ਤਦ ਕੰਢੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀ ਬਹੁਤ ਸਾਰੀ ਜ਼ਮੀਨ ਕੰਢੀ ਨਹਿਰ ਦੀ ਪਾਈਪ ਲਾਈਨ ਤੋਂ ਬਿਨਾ ਰਹਿ ਗਈ ਹੈ।ਉਹਨਾਂ ਸਾਰੇ ਪਿੰਡਾਂ ਦੀ ਵੱਧ ਤੋਂ ਵੱਧ ਜ਼ਮੀਨ ਨੂੰ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਦੇਣ ਲਈ ਪਾਈਪ ਲਾਈਨ ਪਾਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਜੀ ਕੰਢੀ ਦੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਇਸ ਮੰਗ ਨੂੰ ਸਰਕਾਰ ਕੋਲੋ ਪੂਰਾ ਕਰਨ ਦੀ ਕੋਸ਼ਿਸ਼ ਲਗਾਤਾਰ ਕਰਦੇ ਆ ਰਹੇ ਹਨ ਇਸ ਮੌਕੇ ਨਹਿਰੀ ਵਿਭਾਗ ਦੀ ਟੀਮ ਵਲੋਂ ਅਧਿਕਾਰੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਜਿਹਨਾਂ ਪਿੰਡਾਂ ਦੀ ਜ਼ਮੀਨ ਕੰਢੀ ਨਹਿਰ ਦੀ ਪਾਈਪ ਲਾਈਨ ਤੋਂ ਬਾਹਰ ਰਹਿ ਗਈ ਹੈ ਉਹ ਪਿੰਡ ਸਾਂਝੇ ਤੋਰ ਤੇ ਦਰਖਾਸਤ ਵਿਭਾਗ ਨੂੰ ਦੇਣ ਇਸ ਮੌਕੇ ਕੰਢੀ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਦਿ ਮੰਗ ਅਨੁਸਾਰ ਹੀ ਉਹਨਾਂ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾਵੇਗਾ ਇਸ ਮੋਕੇ ਵੱਖ ਵੱਖ ਪਿੰਡਾਂ ਦੇ ਮੋਹਤਵਾਰ ਆਗੂ ਪੰਚ ਸਰਪੰਚ ਮੋਕੇ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਿਰ ਸਨ


