Join
Saturday, March 28, 2026
Saturday, March 28, 2026

ਨੈਸ਼ਨਲ ਵੈਕਟਰ ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਅਤੇ ਦੂਸਿਤ ਪਾਣੀ ਤੋ ਹੋਣ ਵਾਲੀਆ ਬਿਮਾਰੀਆ ਦੇ ਬਚਾਉ  ਪਿੰਡ  ਮੌਜੇਵਾਲ ਵਿਖੇ ਜਾਗਰੂਕ ਕੀਤਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) 

ਸਿਵਿਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੋਆ ਜੀ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਪਿੰਡ ਮੌਜੇਵਾਲ ਵਿਖੇ ਨੈਸ਼ਨਲ ਵੈਕਟਰ ਡਜੀਜ਼ ਅਤੇ ਵਾਟਰ ਵਾਰਨ ਡਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਦੱਸਿਆ ਕਿ ਡੇਂਗੂ ਅਤੇ ਚਿਕਨ ਗੁੰਨੀਆ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਇਹ ਮੱਛਰ ਸਾਫ ਖੜੇ ਪਾਣੀ ਦੀ ਸੋਮਿਆਂ ਵਿੱਚ ਪੈਦਾ ਹੁੰਦੇ ਹਨ ਇਹ ਸਿਰਫ ਦਿਨ ਵੇਲੇ ਕੱਟਦੇ ਹਨ ਡੇਂਗੂ ਦੇ ਲੱਛਣਾਂ ਸਬੰਧੀ ਦੱਸਿਆ ਇਸ ਵਿੱਚ ਤੇਜ ਬੁਖਾਰ ਹੋਣਾ ਸਿਰ ਦਰਦ ਹੋਣਾ ਮਾਸਪੇਸ਼ੀਆਂ ਤੇ ਜੋੜਾਂ ਦੀ ਦਰਦ ਹੋਣਾ ਚਮੜੀ ਤੇ ਦਾਣੇ ਹੋਣਾ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਹਾਲਤ ਖਰਾਬ ਹੋਣ ਤੇ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਹੋ ਸਕਦੇ ਹਨ ਇਸ ਦੇ ਬਚਾਓ ਲਈ ਸਾਨੂੰ ਕੂਲਰਾਂ ਫਰਿਜਾਂ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ ਕੱਪੜੇ ਅਜਿਹੇ ਪਹਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਹੋਇਆ ਰਹੇ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਚੰਗੀ ਤਰਹਾਂ ਢਾਕੇ ਰੱਖੋ ਟੁੱਟੇ ਭੱਜੇ ਵਰਤਣਾ ਡਰਾਮਾ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ ਹਰੇਕ ਸ਼ੁਕਰਵਾਰ ਡਰਾਈ ਡੇ ਮਨਾਉਣ ਸਬੰਧੀ ਜਾਗਰੂਕ ਕੀਤਾ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਆਂਡੇ ਤੋਂ ਪੂਰਾ ਮੱਛਰ ਬਣਦਾ ਹੈ ਇਸ ਲਈ ਕੂਲਰਾਂ ਗਮਲਿਆ ਫਰਿਜਾ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਰੇ ਭਾਂਡਿਆਂ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ। ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਉ ਸਬੰਧੀ ਦੱਸਿਆ ਕਿ ਸਾਨੂੰ ਬਰਸਾਤ ਦੇ ਦਿਨਾਂ ਵਿੱਚ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਣਾ ਚਾਹੀਦਾ ਗਰਮੀਆਂ ਅਤੇ ਖਾਸ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਦਸਤ ਪੇਚਿਸ ਹੈਪੇਟਾਈਟੀਸ ਮਿਆਦੀ ਬੁਖਾਰ ਹੈਜਾ ਅਤੇ  ਪੇਟ ਵਿੱਚ ਕੀੜੇ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਪੀਣ ਵਾਲੇ ਪਾਣੀ ਨੂੰ ਹਮੇਸਾ ਸਾਫ‌ ਸੋਮਿਆ ਤੋ ਲੈਣਾ ਚਾਹਿਦਾ ਹੈ,ਪੀਣ ਵਾਲਾ ਪਾਣੀ ਢੱਕ ਕੇ ਰੱਖੋ, ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਵਿੱਚ ਕਿਸੇ ਕਿਸਮ ਦਾ ਰਿਸਾਵ ਨਾ ਹੋਵੇ , ਖਾਣਾ ਖਾਣ ਅਤੇ ਬਣਾਉਣ ਤੋਂ ਪਹਿਲਾਂ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਹੱਥਾਂ ਨੂੰ ਜਰੂਰ ਚੰਗੀ ਤਰ੍ਹਾਂ ਧੋਵੋ ਅਤੇ ਪਿੰਡ ਵਿੱਚੋਂ ਪੀਣ ਵਾਲੇ ਪਾਣੀ ਦੇ ਸੈਪਲ ਵੀ ਲਏ ਗਏ

ਇਸ ਮੌਕੇ ਤੇ ਪੇਡੂ ਸਿਹਤ ਸਫਾਈ ਸੰਮਤੀ ਦੇ ਮੈਬਰ,ਮਲਟੀਪਰਪਜ਼ ਵਰਕਰ ਵਰੁਣ ਕੁਮਾਰ,ਰੀਨਾ ਭਾਟੀਆ ,ਸਕੂਲ ਅਧਿਆਪਕ ਅਤੇ ਆਸਾ ਵਰਕਰਾ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles

2

2