ਨਵਾਂਸ਼ਹਿਰ /ਕਾਠਗੜ੍ਹ 6 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਦ ਨੌਰਵੁੱਡ ਸਕੂਲ ਚਾਹਲ ਵਿਖੇ ਵਿਦਿਆਰਥੀ ਕੌਂਸਲ ਸੰਰਚਨਾ ਸੈਸ਼ਨ 2025-2026 ਲਈ ਕਰਵਾਈ ਗਈ। ਇਸ ਵਿੱਚ ਸਭ ਤੋਂ ਪਹਿਲਾ ਚੁਣੇ ਗਏ ਬੱਚਿਆਂ ਨੂੰ ਚੁਣਾਵੀ ਚਿੰਨ ਦਿੱਤੇ ਗਏ। ਇਸ ਤੋਂ ਬਾਅਦ ਬੱਚਿਆਂ ਨੇ ਹਰ ਕਲਾਸ ਵਿੱਚ ਜਾ ਕੇ ਆਪਣੇ ਸੁਝਾਅ ਰੱਖੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾ ਤੋਂ ਆਪਣੇ ਲਈ ਵੋਟ ਦੀ ਮੰਗ ਕੀਤੀ। ਫਿਰ ਸਕੂਲ ਵਿੱਚ ਹੀ ਬੈਲੇਟ ਪੇਪਰ ਨਾਲ ਵੋਟਾਂ ਪਵਾਈਆ ਗਈਆਂ ਜਿਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਸਾਰੇ ਸਟਾਫ ਮੈਂਬਰਾ ਨੇ ਵੀ ਹਿੱਸਾ ਲਿਆ ਅਤੇ ਆਪਣਾ ਮਤਦਾਨ ਕੀਤਾ। । ਇੰਨਵੈਸਚਰ ਸੈਰੈਮਨੀ ਦੁਆਰਾ ਜੇਤੂ ਰਹੇ ਵਿਦਿਆਰਥੀਆਂ ਹਰਵਿੰਦਰ ਸਿੰਘ ਹੈੱਡ ਬੁਆਏ, ਮੁਸਕਾਨ ਚੋਧਰੀ ਹੈੱਡ ਗਰਲ, ਅਤੇ ਅਰਮਾਨ ਚੌਧਰੀ ਸਪੋਰਟਸ ਹੈੱਡ ਬੁਆਏ, ਅੰਸ਼ਿਕਾ ਸਪੋਰਟਸ ਹੈੱਡ ਗਰਲ, ਨੂੰ ਚੇਅਰਮੈਨ ਸ੍ਰੀ ਮੋਹਿਤ ਕੁਮਾਰ, ਡਾਇਰੈਕਟਰ ਸ੍ਰੀਮਤੀ ਪੂਜਾ ਚੌਧਰੀ, ਪ੍ਰਿੰਸੀਪਲ ਰਵਿੰਦਰ ਸਿੰਘ ਭਨੈਟ, ਵਾਈਸ ਪ੍ਰਿੰਸੀਪਲ ਸ੍ਰੀਮਤੀ ਰਜਨੀ ਭਨੈਟ ਤੇ ਮੈਨੇਜਰ ਮੁਕੇਸ਼ ਭਾਟੀਆ ਜੀ ਦੁਆਰਾ ਬੈਜ ਅਤੇ ਸ਼ੈਸ਼ਸ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਅਤੇ ਭੂਮਿਕਾਵਾਂ ਸੌਂਪੀਆ ਗਈਆਂ ਜੋ ਸਕੂਲ ਨੂੰ ਹੋਰ ਅੱਗੇ ਲੈ ਕੇ ਜਾਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਉਹਨਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ।



