ਨਵਾਂਸ਼ਹਿਰ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 30 ਜੂਨ ਤੋ 4 ਜੁਲਾਈ ਤੱਕ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਪੀ.ਏ.ਯੂ, ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਅਤੇ ਅਟਾਰੀ ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਦੀ ਅਗਵਾਈ ਹੇਠ ” ਫਾਲਤੂ ਸਮਾਨ ਤੋਂ ਮੁੱਲਵਾਨ ਚੀਜਾਂ ਬਣਾਉਣ ਸੰਬੰਧੀ ” ਕਿੱਤਾ ਮੁਖੀ ਸਿਖਲਾਈ ਕੋਰਸ ਦਾ ਸਫਲਤਾਪੂਰਵਕ ਸਮਾਪਤ ਹੋਇਆ ਹੈ। ਇਸ ਕੋਰਸ ਵਿੱਚ ਇਲਾਕੇ ਦੀਆਂ 34 ਪੇਂਡੂ ਔਰਤਾਂ ਅਤੇ ਨੌਜਵਾਨ ਲੜਕੀਆਂ ਨੇ ਭਾਗ ਲਿਆ। ਕੋਰਸ ਦੌਰਾਨ ਮਾਹਿਰਾਂ ਵੱਲੋਂ ਫਾਲਤੂ ਸਮਾਨ ਜਿਵੇਂ ਕਿ ਕੱਪੜਾ,ਕਾਗਜ,ਜੂਟ,ਦਫਤਰੀ ਫਾਈਲਾਂ ਦੇ ਪੁਰਾਣੇ ਕਵਰ ਆਦਿ ਦੀ ਵਰਤੋਂ ਕਰਕੇ ਵਾਤਾਵਰਨ ਸਾਫ਼ ਬੈਗ ਬਣਾਉਣ ਦੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਸਿਖਲਾਈ ਕੋਰਸ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਸਿਖਿਆਰਥੀਆਂ
ਨਾਲ ਰੂਬਰੂ ਹੋਏ ਅਤੇ ਉਨ੍ਹਾਂ ਨੇ ਪਾਰੰਪਰਿਕ ਪਲਾਸਟਿਕ ਬੈਗ ਦੀ ਥਾਂ ਕੱਪੜਾ,ਜੂਟ ਅਤੇ ਕਾਗਜ਼ ਦੇ ਬੈਗਾਂ ਦੀ ਵਰਤੋਂ ਨੂੰ ਵਾਤਾਵਰਨ ਰੱਖਿਆ ਅਤੇ ਆਤਮਨਿਰਭਰਤਾ ਵੱਲ ਇੱਕ ਵਧੀਆ ਕਦਮ ਦੱਸਿਆ ਅਤੇ ਇਸ ਕਿੱਤੇ ਨੂੰ ਅਪਣਾਅ ਕੇ ਸੁਆਣੀਆਂ ਬਹੁਤ ਵਧੀਆਂ ਆਮਦਨ ਲੈ ਸਕਦੀਆਂ ਹਨ।
ਇਸ ਕੋਰਸ ਦੌਰਾਨ ਡਾ.ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੱਪੜਾ, ਜੂਟ, ਕਾਗਜ਼ ਅਤੇ ਫਾਲਤੂ/ਪੁਰਾਣੇ ਫਾਈਲ ਕਵਰਾਂ ਦੇ ਬੈਗ ਬਣਾਉਣ ਦੀ ਪ੍ਰਕਿਰਿਆ ਜਿਵੇਂ ਕਿ ਕਟਿੰਗ ,ਸਿਲਾਈ ਅਤੇ ਡਿਜਾਇੰਨਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਿਖਲਾਈ ਵਿਚ ਹਿੱਸਾ ਲੈ ਰਹੀਆਂ ਔਰਤਾਂ ਨੂੰ ਸਿਖਲਾਈ ਦੇ ਨਾਲ-2 ਉਨ੍ਹਾਂ ਵੱਲੋਂ ਆਪਣੇ ਹੱਥੀ ਪੇਪਰ ਬੈਗ,ਪੈਨਸਿਲ ਪਾਊਚ,ਸਲਿੰਗ ਬੈਗ,ਸੌਪਿੰਗ ਬੈਗਾਂ ਨੂੰ ਤਿਆਰ ਕੀਤਾ ਅਤੇ ਸਿਖਿਆਰਥੀਆਂ ਨੂੰ ਇਨ੍ਹਾਂ ਨੁਕਤਿਆਂ ਨੂੰ ਨਾ ਸਿਰਫ਼ ਘਰੇਲੂ ਪੱਧਰ ਲਈ, ਸਗੋਂ ਇੱਕ ਵੱਧ ਆਮਦਨ ਦੇਣ ਵਾਲੀ ਗਤੀਵਿਧੀ ਵਜੋਂ ਅਪਣਾਉਣ ਲਈ ਹੱਲਾਸ਼ੇਰੀ ਦਿੱਤੀ।ਇਸ ਮੌਕੇ ਸ਼੍ਰੀਮਤੀ ਰੇਨੂ ਬਾਲਾ, ਡੈਮੋਨਸਟਰੈਟਰ (ਹੋਮ ਸਾਇੰਸ) ਵੱਲੋਂ ਵੀ ਸਿਖਲਾਈ ਲੈਣ ਵਾਸਿ ਖਿ ਆ ਰ ਥੀ ਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਤਮਨਿਰਭਰ ਬਣਾਉਣਾ ਅਤੇ ਘਰੇਲੂ ਆਮਦਨ ਵਧਾਉਣ ਵੱਲ ਉਤਸ਼ਾਹਤ ਕੀਤਾ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ।