ਨਵਾਂਸ਼ਹਿਰ /ਰਾਹੋਂ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਉੱਤਰੀ ਭਾਰਤ ਦੇ ਪ੍ਰਮੁੱਖ ਰਿਹਾਇਸ਼ੀ ਤੇ ਡੇ ਸਕੂਲ, ਕਿਰਪਾਲ ਸਾਗਰ ਅਕੈਡਮੀ ਵਿਖੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ,ਮਿਤੱਲ ਸਕੂਲ ਆਫ ਬਿਜ਼ਨਸ ਦੀ ਸਹਾਇਕ ਪ੍ਰੋਫੈਸਰ ਮਿਸ ਸ਼ੀਤਲ ਡਡਵਾਲ ਵਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ, ਕਿਰਪਾਲ ਸਾਗਰ ਅਕੈਡਮੀ ਦੇ ਸੈਮੀਨਾਰ ਹਾਲ ਵਿੱਚ ਕੀਤਾ ਗਿਆ।
ਕਿਰਪਾਲ ਸਾਗਰ ਅਕੈਡਮੀ ਦੇ ਸੀਨੀਅਰ ਵਿੰਗ ਦੇ ਟੀਚਰ ਮਿਸਟਰ ਵਿਨੋਦ ਰਾਣਾ ਨੇ ਮਿਸ ਸ਼ੀਤਲ ਧਹਾਵਬਾਨੀ ਦੇ ਜੀਵਨ ਵੇਰਵੇ ਸਰੋਤਿਆਂ ਨਾਲ ਸਾਂਝੇ ਕੀਤੇ। ਆਈ ਸੀ ਆਈ ਸੀ ਦੀ ਡਿਪਟੀ ਮੈਨੇਜਰ ਦੀ ਵੱਕਾਰੀ ਬੈਂਕ ਨੌਕਰੀ ਨੂੰ ਤਿਲਾਂਜਲੀ ਦੇ ਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਿੱਤਲ ਸਕੂਲ ਆਫ ਬਿਜ਼ਨਸ ਨੂੰ ਜੁਆਇੰਨ ਕਰਨਾ ਕਿਸੇ ਤਾਕਤਵਰ ਇਨਸਾਨ ਦੀ ਸੋਚ ਹੀ ਹੋ ਸਕਦੀ ਹੈ।
ਮਿਸ ਸ਼ੀਤਲ ਡਡਵਾਲ ਨੇ ਆਪਣੇ ਅਨੁਭਵਾਂ ਦੇ ਆਧਾਰ ਤੇ ਕਲਾਸ ਰੂਮ ਟੀਚਿੰਗ, ਕਲਾਸ ਰੂਮ ਦਾ ਸੰਤੁਲਨ, ਵਿਦਿਆਰਥੀਆਂ ਦਾ ਅਨੁਸ਼ਾਸਨ, ਤੇ ਉਸ ਤੋਂ ਬਾਅਦ ਲਿੰਗ ਸੰਵੇਦਨਸ਼ੀਲਤਾ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੁਰਾਤਨ ਥਿਊਰੀ ਲੜਕੀਆਂ ਤੋਂ ਹਰ ਚੀਜ਼ ਲੁਕਾਈ ਰੱਖਣੀ ਤੇ ਉਹਨਾਂ ਨੂੰ ਦੂਸਰੇ ਸਥਾਨ ਤੇ ਰੱਖਣਾ, ਇਸ ਥਿਊਰੀ ਨੂੰ ਨਕਾਰਦਿਆਂ ਉਹਨਾਂ ਨੇ ਲੜਕੀਆਂ ਦੀ ਵਜ਼ਾਹਤ ਹਰ ਪੱਖੋਂ ਕੀਤੀ।
ਸਮਾਜ ਦੇ ਹਰ ਖੇਤਰ ਵਿੱਚ ਲੜਕੀਆਂ ਅੱਗੇ ਜਾ ਰਹੀਆਂ ਹਨ, ਇਸ ਬਾਰੇ ਉਹਨਾਂ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ। ਮੈਡੀਕਲ ਸਾਇੰਸ, ਡਿਫੈਂਸ, ਪ੍ਰਸ਼ਾਸਨ, ਹਰ ਖੇਤਰ ਵਿੱਚ ਲੜਕੀਆਂ ਅੱਗੇ ਜਾ ਰਹੀਆਂ ਹਨ। ਜਦ ਕਿ ਲੜਕਿਆਂ ਦੇ ਰੁਝਾਨ, ਹੋਟਲ ਮੈਨੇਜਮੈਂਟ, ਆਰਟ ਕਰਾਫਟ, ਫੂਡ ਪ੍ਰੋਸੈਸਿੰਗ, ਇਹਨਾਂ ਵੱਲ ਰੁਚਿਤ ਹੈ।
ਇਹ ਤਬਦੀਲੀ ਭੂਗੋਲਿਕ ਤੇ ਸਮਾਜਿਕ ਜੀਵਨ ਦੀਆਂ ਬਾਰੀਕੀਆਂ ਕਾਰਨ ਹੋ ਰਹੀ ਹੈ।
ਟੀਚਰਜ਼ ਵਲੋਂ ਲਿੰਗ ਸੰਵੇਦਨਸ਼ੀਲਤਾ ਬਾਰੇ ਸੁਆਲਾਂ ਦੇ ਜਵਾਬ ਉਹਨਾਂ ਬੜੀ ਸਹਿਜਤਾ ਨਾਲ ਪੇਸ਼ ਕੀਤੇ।
ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ, ਪੀ ਜਾਰਜ, ਵਿਨੋਦ ਰਾਣਾ, ਅਸ਼ਵਨੀ ਠਾਕੁਰ, ਸ਼ਰਨਜੀਤ ਸਿੰਘ, ਨਿਰਮਲ ਸਿੰਘ, ਅਰੁਣ ਸਿੰਘ ਚੋਹਾਨ, ਮੈਡਮ ਬਲਵਿੰਦਰ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਮੀਨਾ ਕੁਮਾਰੀ, ਮਿਸਟਰ ਰਵਿੰਦਰ, ਮਿਸਿਜ਼ ਗਿਰਜਾ , ਮਿਸਟਰ ਸੁਖਵਿੰਦਰ ਸਿੰਘ ਇਤਿਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਪ੍ਰਿੰਸੀਪਲ ਗੁਰਜੀਤ ਸਿੰਘ ਨੇ ਮੈਡਮ ਸ਼ੀਤਲ ਡਡਵਾਲ ਤੇ ਉਹਨਾਂ ਦੇ ਨਾਲ ਆਏ ਸਹਿਯੋਗੀ ਮਿਸਟਰ ਅਰੁਣ ਕੁਮਾਰ ਨੂੰ ਕਿਰਪਾਲ ਸਾਗਰ ਅਕੈਡਮੀ ਵਲੋਂ ਸਨਮਾਨਿਤ ਕੀਤਾ। ਸਮੁੱਚੇ ਤੌਰ ਤੇ ਅਜਿਹੇ ਨਾਜ਼ੁਕ ਵਿਸ਼ਿਆਂ ਬਾਰੇ ਮੈਡਮ ਸ਼ੀਤਲ ਡਡਵਾਲ ਦੀ ਕਮਾਲ ਦੀ ਪੇਸ਼ਕਾਰੀ ਦੀ ਸਰਾਹਨਾ ਕੀਤੀ। ਅੱਜ ਦੇ ਵਿਦਿਅਕ ਢਾਂਚੇ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਵੱਧਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ।
ਆਏ ਮੁੱਖ ਮਹਿਮਾਨਾਂ ਨੂੰ,ਹਾਜ਼ਰ ਫਕੈਲਟੀ ਨੂੰ ਰਿਫਰੈਸ਼ਮੈਂਟ ਤੇ ਖਾਣੇ ਨਾਲ ਕਿਰਪਾਲ ਸਾਗਰ ਅਕੈਡਮੀ ਦੇ ਮੈਸ ਵਿਭਾਗ ਨੇ ਨਿਵਾਜ਼ਿਆ।
ਮੁਕੰਮਲ ਤੌਰ ਤੇ ਇਹ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ ਜਿਸ ਨੇ ਅਧਿਆਪਕ ਵਰਗ ਦੇ ਚੇਤਨਤਾ ਦੇ ਦੁਆਰ ਖੋਹਲ ਦਿੱਤੇ।