Join
Sunday, March 29, 2026
Sunday, March 29, 2026

ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵੱਲੋਂ ਵਾਤਾਵਰਣ ਦੀ ਸ਼ੁੱਧਤਾਂ ਦੇ ਲਈ ਹਲਕਾ ਵਿਧਾਇਕਾ ਵੱਲੋਂ ਪਿੰਡ ਪਾਰਕ ਵਿੱਚ ਬੂਟਾ ਲਗਾਇਆ ਗਿਆ 

ਨਵਾਂਸ਼ਹਿਰ /ਪੋਜੇਵਾਲ ਸਰਾਂ 5ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਸੂਬੇ ਦੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੂੰ ਲੈ ਕਿ ਵਾਤਾਵਰਣ ਦੀ ਸ਼ੁੱਧਤਾਂ ਦੇ ਲਈ ਜ਼ਿਲ੍ਹਾ ਲੀਡ ਬੈਂਕ ਮੈਨਜਰ ਰਾਜੇਸ਼ ਮੋਹਨ ਭਗਤ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਦਕਾ ਪੰਜਾਬ ਮੱਖੂਪੁਰ ਬ੍ਰਾਂਚ ਦੇ ਮੈਨਜਰ ਪ੍ਰਸ਼ਾਤ ਕੁਮਾਰ ਦੀ ਅਗੁਵਾਈ ਦੇ ਵਿੱਚ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵਲੋ ਪਿੰਡ ਮੱਖੂਪੁਰ ਦੇ ਪਾਰਕ ਵਿੱਚ ਬੂਟਾ  ਲਗਾਇਆ ਗਿਆ  ਇਸ ਮੋਕੇ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਤੇ ਜਿੰਦਗੀ ਨੂੰ ਕੁਦਰਤ ਦੇ ਨਾਲ ਜੋੜਨ ਲਈ ਵੱਧ ਤੋਂ ਵੱਧ ਰੁੱਖ ਬੂਟੇ ਲਗਾਉਣੇ ਚਾਹੀਦੇ ਹਨ ਜਿਸ ਨੂੰ ਬਚਾਉਣ ਦਾ ਮੁੱਖ ਮਕਸਦ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ ਮਨੁੱਖ ਨੇ ਅਪਣੇ ਨਿੱਜੀ ਸਵਾਰਥਾਂ ਲਈ ਕੁਦਰਤੀ ਸਰੋਤਾ ਸੋਮਿਆਂ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਕਟਾਰੀਆ ਨੇ ਕਿਹਾ ਕਿ ਅਗਰ ਮਨੁੱਖ ਨੇ ਖੁਦ ਨੂੰ ਬਚਾਉਣਾ ਹੈ ਤਾਂ ਘੱਟੋ ਘੱਟ ਇਕ ਦਰੱਖਤ ਜਰੂਰ ਲਾਉਣਾ ਚਾਹੀਦਾ ਹੈ ਹਵਾ ਪ੍ਰਦੂਸਣ ਕਾਰਣ ਮਨੁੱਖ ਦਾ ਸਾਹ ਲੈਣਾ ਔਖਾ ਹੋ ਗਿਆ ਹੈ ਬੱਚਿਆਂ ਦੇ ਵਿਕਾਸ ਤੇ ਵੀ ਅਸਰ ਪੈਦਾ ਹੈ ਵਿਸਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਦੂਸਿ਼ਤ ਹਵਾ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਬੇਵਕਤੀ ਮੌਤਾਂ ਹੋ ਰਹੀਆਂ ਹਨ ਇਸ ਲਈ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਪਲਾਸਟਿਕ ਦੀ ਵਰਤੋਂ ਘੱਟ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਬੂਟੇ ਲਗਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਮੈਡਮ ਸੋਨੀਆ,ਡਿਪਟੀ ਮੈਨਜਰ ਪਵਨ ਕੁਮਾਰ, ਰਾਮਸ਼ਾਹ ਬੂਥਗੜ,ਡਿੰਪਲ ਕੁਮਾਰ,ਮੀਨਾ ਦੇਵੀ,ਸਰਪੰਚ ਕੁਲਵਿੰਦਰ ਕੋਰ ਮੁੱਖੂਪੁਰ,ਸੋਨੂੰ ਚੋਧਰੀ,ਸਾਬਕਾ ਸਰਪੰਚ ਤੀਰਥ ਰਾਮ,ਸੱਤਪਾਲ ਕਟਾਰੀਆ ਆਦਿ ਬੈਂਕ ਦੇ ਕਰਮਚਾਰੀ ਮੋਕੇ ਤੇ ਹਾਜਿਰ ਸਨ|

Related Articles

LEAVE A REPLY

Please enter your comment!
Please enter your name here

Latest Articles

2

2