ਵਾਤਾਵਰਣ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਦੇ ਲਈ ਬੈਂਕ ਵੱਲੋਂ ਕੈਂਪ ਵਿੱਚ ਪਹੁੰਚੇ ਲੋਕਾਂ ਨੂੰ ਬੂਟੇ ਵੀ ਵੰਡੇ

ਨਵਾਂਸ਼ਹਿਰ /ਪੋਜੇਵਾਲ ਸਰਾਂ 5ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਕਪੂਰਥਲਾ ਦੇ ਸਰਕਲ ਇੰਚਾਰਜ ਸਰਦਾਰ ਹਰਿੰਦਰਪਾਲ ਸਿੰਘ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਸਦਕਾ ਤੇ ਜ਼ਿਲ੍ਹਾ ਲੀਡ ਬੈਂਕ ਮੈਨਜਰ ਰਾਜੇਸ਼ ਮੋਹਨ ਭਗਤ ਜੀ ਦੀ ਅਗੁਵਾਈ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਦੇ ਵੱਲੋਂ ਪਿੰਡ ਮੱਖੂਪੁਰ ਵਿਖੇ ਬੈਂਕ ਦੀਆਂ ਸਕੀਮਾਂ ਦੀ ਜਾਗਰੂਕਤਾ ਦੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਾਉਣ ਦੇ ਲਈ ਕੈਂਪ ਲਗਾਇਆ ਗਿਆ ਇਸ ਮੋਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਸਮੂਹ ਪਿੰਡਵਾਸੀਆ ਤੇ ਸਮੁੱਚੀ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੂੰ ਵਿਧਾਈ ਦਿੱਤੀ ਜਿਨ੍ਹਾ ਦੇ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਬੈਂਕ ਸਕੀਮਾਂ ਦੇ ਸਬੰਧੀ ਜਾਗਰੂਕ ਕਰਵਾਉਣ ਦੇ ਲਈ ਵਿਸ਼ੇਸ਼ ਕੈਪ ਲਗਾਇਆ ਗਿਆ ਉਹਨਾਂ ਨੇ ਕਿਹਾ ਸਮੂਹ ਹਲਕੇ ਦੇ ਲੋਕਾਂ ਨੂੰ ਬੈਂਕ ਦੁਆਰਾ ਦਿੱਤੀਆ ਜਾਣ ਵਾਲੀਆਂ ਸੁਵਿਧਾਵਾਂ ਦਾ ਲਾਭ ਪ੍ਰਪਾਤ ਕਰਨਾ ਚਾਹੀਦਾ ਹੈ ਇਸ ਮੋਕੇ ਪਹੁੰਚੇ ਜ਼ਿਲ੍ਹਾ ਲੀਡ ਬੈਂਕ ਮੈਨਜਰ ਰਾਜੇਸ਼ ਮੋਹਨ ਭਗਤ ਜੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਲੋਕਾਂ ਦਾ ਆਪਣਾ ਬੈਂਕ ਹੈ ਉਹਨਾਂ ਨੇ ਕਿਹਾ ਕਿ ਬੈਂਕ ਦੇ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਨ ਦੀਆਂ ਸੁਵਿਧਾਵਾਂ ਦੇ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਵਾਇਆ ਭਗਤ ਜੀ ਨੇ ਕਿਹਾ ਕਿ ਹਰ ਖਾਤਾ ਧਾਰਕ ਨੂੰ ਆਪਣੇ ਖਾਤੇ ਦੇ ਵਿੱਚ ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਤੇ 10 ਸਾਲ ਦੀ ਘੱਟ ਉਮਰ ਲੜਕੀਆਂ ਦੇ ਲਈ ਸੁਕੰਨਿਆ ਸਮਰਿਧੀ ਤੇ ਪੀਪੀਐਫ ਖਾਤੇ ਖਲਵਾਉਣ ਦੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੇ ਨਜ਼ਦੀਕ ਕਿਸੇ ਵੀ ਬੈਂਕ ਤੋ ਸਕੀਮਾਂ ਦਾ ਲਾਭ ਪ੍ਰਪਾਤ ਕਰ ਸਕਦੇ ਹਨ ਇਸ ਮੋਕੇ ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਦੇ ਵੱਲੋਂ ਕੈਂਪ ਦੇ ਦੋਰਾਨ ਵਾਤਾਵਰਣ ਦੀ ਸਾਂਭ ਸੰਭਾਲ ਤੇ ਸ਼ੁੱਧਤਾ ਦੇ ਲਈ ਕੈਂਪ ਦੇ ਦੋਰਾਨ ਪਹੁੰਚੇ ਲੋਕਾਂ ਨੂੰ ਇਸ ਮੋਕੇ ਪਿੰਡ ਦੇ ਸਰਪੰਚ ਕੁਲਵਿੰਦਰ ਕੋਰ ਦੇ ਵੱਲੋਂ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਤੇ ਸਮੂਹ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾ ਦੇ ਵੱਲੋਂ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਬੈਂਕ ਦੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਇਸ ਮੋਕੇ ਆਪ ਆਗੂ ਅਸ਼ੋਕ ਕਟਾਰੀਆ ਜ਼ਿਲ੍ਹਾ ਲੀਡ ਬੈਂਕ ਦਫ਼ਤਰ ਮੈਡਮ ਸੋਨੀਆ,ਬ੍ਰਾਂਚ ਮੈਨਜਰ ਕਰਨਵੀਰ ਭੂੰਬਲਾ ਬਲਾਚੋਰ,ਬ੍ਰਾਂਚ ਮੱਖੂਪੁਰ ਪ੍ਰਸ਼ਾਤ ਕੁਮਾਰ,ਪਵਨ ਕੁਮਾਰ ਡਿਪਟੀ ਮੈਨਜਰ,ਡਿੰਪਲ ਕੁਮਾਰ ਰਾਮਸ਼ਾਹ,ਸਰਪੰਚ ਕੁਲਵਿੰਦਰ ਕੋਰ,ਸੋਨੂੰ ਚੋਧਰੀ,ਸੱਤਪਾਲ ਕਟਾਰੀਆ,ਸਾਬਕਾ ਸਰਪੰਚ ਤੀਰਥ ਰਾਮ,ਸੋਮਾਨਾਥ, ਦੀਵਾਨ ਚੰਦ,ਕਮਲਪਾਲ,ਚਮਨ ਲਾਲ,ਦੀਵਾਨ ਚੰਦ,ਲੇਖਰਾਜ,ਮਦਨ ਲਾਲ,ਪਵਨ ਕੁਮਾਰ,ਸੱਤਪਾਲ,ਓਮ ਪ੍ਰਕਾਸ਼,ਦੋਲਤ ਰਾਮ ਆਦਿ ਸਮੂਹ ਪਿੰਡਵਾਸੀ ਬੈਂਕ ਦੇ ਅਧਿਕਾਰੀ ਮੋਕੇ ਤੇ ਹਾਜਿਰ ਸਨ|


