ਜਲੰਧਰ (ਕਰਮਵੀਰ ਸਿੰਘ)-
ਨਗਰ ਕੌਂਸਲ ਆਦਮਪੁਰ ਵਿਖੇ ਹਾਊਸ ਦੀ ਇੱਕ ਮੀਟਿੰਗ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਵੱਲੋਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ ਨੇ ਦੱਸਿਆ ਕਿ ਇਸ ਮੋਕੇ ਸਮੂਹ ਕੌਂਸਲਰਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਈ ਮੁੱਦੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਅਤੇ ਸਾਰਿਆ ਵੱਲੋਂ ਇਹ ਫੈਸਲਾ ਵੀ ਸਰਬਸੰਮਤੀ ਨਾਲ ਲਿਆ ਗਿਆ, ਕਿ ਪਹਿਲੇ ਪਾਏ ਗਏ ਮਤਿਆਂ ਵਿੱਚੋਂ ਜਿੰਨੇ ਵੀ ਕੰਮ ਰੁਕੇ ਹੋਏ ਹਨ, ਉਹ ਜਲਦੀ ਖਤਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਆਦਮਪੁਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕੀਤਾ ਜਾਵੇਗਾ। ਇਸ ਮੋਕੇ ਹੋਰਨਾ ਤੋ ਇਲਾਵਾ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਵੀਨਾ ਚੋਡਾ ਸੀਨੀਅਰ ਵਾਈਸ‑ਪ੍ਰਧਾਨ, ਨਗਰ ਕੌਂਸਲ ਆਦਮਪੁਰ, ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਹਰਜਿੰਦਰ ਸਿੰਘ ਕਰਵਾਲ, ਕੌਂਸਲਰ ਜੋਗਿੰਦਰ ਪਾਲ, ਕੌਂਸਲਰ ਸੁਸ਼ਮਾ ਕੁਮਾਰੀ, ਕੌਂਸਲਰ ਸੁਰਿੰਦਰ ਕੌਰ, ਕੌਂਸਲਰ ਰਾਜਿੰਦਰ ਕੌਰ, ਕੌਂਸਲਰ ਕੰਨੂ, ਕੌਂਸਲਰ ਅਮਰੀਕ ਸਿੰਘ, ਕੌਂਸਲਰ ਵਿਕਰਮ ਬੱਧਣ ਅਤੇ ਕੌਂਸਲਰ ਸੁਰਿੰਦਰ ਪਾਲ ਹਾਜ਼ਰ ਸਨ।


