
ਜਲੰਧਰ, (ਕਰਮਵੀਰ ਸਿੰਘ)-
ਨਗਰ ਕੌਂਸਲ ਅਲਾਵਲਪੁਰ ਵੱਲੋ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਹਾਲ ਦਾ ਉਦਘਾਟਨ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ 108 ਸ੍ਰੀ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਕੀਤਾ ਗਿਆ। ਇਹ ਕਮਿਊਨਿਟੀ ਹਾਲ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਇਹ ਇਲਾਕੇ ਦੀ ਲੰਮੇ ਸਮੇਂ ਦੀ ਮੰਗ ਸੀ, ਜਿਸ ਲਈ ਸਮੇਂ ਤੋਂ ਮਿਹਨਤ ਕੀਤੀ ਜਾ ਰਹੀ ਸੀ, ਜੋ ਅੱਜ ਰੰਗ ਲਿਆਈ ਹੈ। ਇਸ ਮੋਕੇ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਲਾਵਲਪੁਰ ਵਾਸੀਆਂ ਦੀ ਸਭਤੋਂ ਵੱਡੀ ਮੰਗ ਸੀ, ਜੇ ਅੱਜ ਪੂਰੀ ਹੋ ਗਈ ਹੈ। ਇਸ ਕਮਿਊਨਿਟੀ ਹਾਲ ਨੂੰ ਪੂਰਾ ਕਰਵਾਉਣ ਵਿਚ ਐੱਮ.ਐੱਲ.ਏ. ਸੁਖਵਿੰਦਰ ਕੋਟਲੀ ਦਾ ਬਹੁਤ ਵੱਡਾ ਯੋਗਦਾਨ ਹੈ ਸ਼ਹਿਰ ਵਾਸੀਆਂ ਤੇ ਕੋਂਸਲਰਾਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਧੰਨਵਾਦ ਕੀਤਾ। ਇਸ ਮੌਕੇ ਅਲਾਵਲਪੁਰ ਦੀ ਪ੍ਰਧਾਨ ਨੀਲਮ ਰਾਣੀ ਪ੍ਰਧਾਨ ਨਗਰ ਕੌਂਸਲ ਅਲਾਵਲਪੁਰ, ਮੁਕੱਦਰ ਲਾਲ ਕੌਂਸਲਰ, ਬ੍ਰਿਜ ਭੂਸ਼ਣ ਕੌਂਸਲਰ, ਨਰੇਸ਼ ਕੁਮਾਰ ਕੋਂਸਲਰ, ਕ੍ਰਿਸ਼ਨਾ ਦੇਵੀ ਕੋਂਸਲਰ ਤੇ ਰਾਜ ਰਾਣੀ ਕੌਂਸਲਰ, ਕਵਿਤਾ ਰਾਣੀ ਕੋਂਸਲਰ, ਰਚਨਾ ਕੌਂਸਲਰ, ਪੰਕਜ ਸ਼ਰਮਾ ਕੌਂਸਲਰ, ਜਸਵੀਰ ਕੌਰ ਕੌਂਸਲਰ, ਧਰਮਪਾਲ ਲਸੜੀਵਾਲ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਸਤਨਾਮ ਸਿੰਘ ਬੰਗਾ, ਮੋਹਣ ਲਾਲ, ਪਵਨ ਕੁਮਾਰ, ਇਕਵਾਲ ਮੁਹੰਮਦ, ਬਲਜੀਤ ਕੌਰ ਪੰਚ ਮੁਰਾਦਪੁਰ, ਰਮਨ ਬੰਗਾ, ਸ਼ੀਤਲ ਦਾਸ, ਸੋਮਰਾਜ ਅਹੀਰ, ਰਾਜ ਕੁਮਾਰ, ਸੁਰਜੀਤ ਲਾਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।



