Join
Sunday, March 29, 2026
Sunday, March 29, 2026

ਜ਼ਿਲ੍ਹਾ ਕਨੂੰਨੀ ਸੇਵਾਵਾਂ ਆਥਰਟੀ ਨੇ ਨਸ਼ਾ ਦੁਰਵਰਤੋਂ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈੰਪ

ਸ਼ਹੀਦ ਭਗਤ ਸਿੰਘ ਨਗਰ, 27 ਜੂਨ(ਜਤਿੰਦਰ ਪਾਲ ਸਿੰਘ ਕਲੇਰ )

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ  ਨਾਲਸਾ (ਡਰੱਗ ਜਾਗਰੂਕਤਾ ਅਤੇ ਵੈੱਲਨੈੱਸ ਨੈਵੀਗੇਸ਼ਨ-ਡਰੱਗ ਮੁਕਤ ਭਾਰਤ ਲਈ) ਯੋਜਨਾ 2025 ਦੇ ਤਹਿਤ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ ਦੇ ਮੌਕੇ ‘ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ  ਜੀਆਂ ਦੇ  ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵੱਲੋ ਪਿੰਡ ਕਿਸ਼ਨਪੁਰਾ ਵਿਖੇ ਨਾਲਸਾ (ਡਰੱਗ ਜਾਗਰੂਕਤਾ ਅਤੇ ਵੈੱਲਨੈੱਸ ਨੈਵੀਗੇਸ਼ਨ-ਡਰੱਗ ਮੁਕਤ ਭਾਰਤ ਲਈ) ਯੋਜਨਾ 2025 ਦੇ ਤਹਿਤ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ ਦੇ ਮੌਕੇ ‘ਤੇ ਇੱਕ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸੇ ਮੌਕੇ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਸ.ਭ.ਸ ਨਗਰ ਦੇ ਪੀ.ਐਲ.ਵੀ ਸ਼੍ਰੀ ਅਵਤਾਰ ਚੰਦ ਚੁੰਬਰ, ਸ਼੍ਰੀਮਤੀ ਜਸਵਿੰਦਰ ਕੌਰ ਰਾਣੀ, ਕੁਲਵੰਤ ਰਾਮ ਧੀਰ ਅਤੇ ਸ਼੍ਰੀ ਰਵਜੋਤ ਸਿੰਘ ਚੁੰਬਰ ਵੱਲੋ  ਸਾਰੇ ਪਿੰਡ ਵਾਸੀਆਂ ਨੂੰ ਨਾਲਸਾ DAWN ਸਕੀਮ 2025, ਨਸ਼ੇ ਅਤੇ ਸ਼ਰਾਬ ਦੀ ਦੁਰਵਰਤੋਂ, ਰੋਕਥਾਮ ਅਤੇ ਨਸ਼ੇ ਤੋਂ ਜਾਨ ਬਚਾਉਣ ਬਾਰੇ ਜਾਗਰੂਕ ਕੀਤਾ । ਉਹਨਾਂ ਵੱਲੋ ਆਮ ਲੋਕਾਂ ਨੂੰ ਕਿਹਾ ਕਿ  ਨਸ਼ਿਆਂ ਦੇ ਖਿਲਾਫ਼ ਲੜਾਈ ਵਿਚ ਮੋਹਰੀ ਹੋ ਕੇ  ਆਪਣਾ–ਆਪਣਾ ਯੋਗਦਾਨ ਪਾਇਆ ਜਾਵੇ  ਤਾਂ ਜੋ ਆਮ ਲੋਕਾਂ ,  ਬੱਚਿਆਂ ਅਤੇ ਨੌਜਵਾਨਾਂ ਪੀੜ੍ਹੀ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ  ਜਾਣੂ ਕਰਵਾਇਆ ਜਾ ਸਕੇ ।

Related Articles

LEAVE A REPLY

Please enter your comment!
Please enter your name here

Latest Articles

2

2