Join
Sunday, March 29, 2026
Sunday, March 29, 2026

ਨਵਾਂਸ਼ਹਿਰ ਪੁਲਿਸ ਨੇ 3 ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਤੀ ਪਤਨੀ ਨੂੰ ਕਾਬੂ ਕੀਤਾ ਦਿਉਰ ਦੀ ਭਾਲ ਜਾਰੀ ਹੈ

ਨਵਾਂਸ਼ਹਿਰ 27 ਜੂਨ(ਜਤਿੰਦਰ ਪਾਲ ਸਿੰਘ ਕਲੇਰ )

ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ, ਆਈਪੀਐਸ  ਦੀਆ ਹਦਾਇਤਾਂ ਤੇ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ ਰਾਜ ਕੁਮਾਰ ਬਜਾੜ, ਪੀਪੀਐਸ, ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ  ਦੀ ਜੇਰੇ ਨਿਗਰਾਨੀ ਇੰਸਪੈਕਟਰ ਅਵਤਾਰ ਸਿੰਘ, ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਅਤੇ ਇੰਸਪੈਕਟਰ ਨੀਰਜ ਚੌਧਰੀ ਮੁੱਖ ਅਫਸਰ ਥਾਣਾ ਰਾਹੋਂ ਵੱਲੋਂ ਲੁੱਟ ਖੋਹ ਕਰਨ ਵਾਲੇ ਇੱਕੋ ਪਰਿਵਾਰ ਦੇ 03 ਮੈਂਬਰਾਂ ਵਿੱਚ 02 ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੁੱਟ ਖੋਹ ਦੀਆ 03 ਵਾਰਦਾਤਾਂ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ।ਇਹਨਾਂ ਦਾ ਤੀਸਰੇ ਸਾਥੀ ਜੋ ਔਰਤ ਦਾ ਦਿਉਰ ਲੱਗਦਾ ਉਸ ਦੀ ਭਾਲ ਜਾਰੀ ਹੈ। 

ਮਿਤੀ 25-06-2025 ਨੂੰ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬਰਨਾਲਾ ਕਲਾਂ ਥਾਣਾ ਸਿਟੀ ਨਵਾਂਸ਼ਹਿਰ ਨੇ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 25-06-2025 ਨੂੰ ਵਕਤ ਕਰੀਬ 07:00 ਵਜੇ ਸ਼ਾਮ ਜਦੋ ਉਹ ਆਪਣੀ ਪਤਨੀ ਅਤੇ ਲੜਕੀ ਦੇ ਨਾਲ ਸਕੂਟਰੀ ਤੇ ਸਵਾਰ ਹੋ ਕੇ ਨਵਾਸ਼ਹਿਰ ਤੇ ਘਰ ਦਾ ਸਮਾਨ ਵਗੈਰਾ ਖਰੀਦ ਕੇ ਵਾਪਸ ਆਪਣੇ ਪਿੰਡ ਬਰਨਾਲਾ ਕਲਾਂ ਨੂੰ ਜਾ ਰਿਹਾ ਸੀ ਤਾਂ ਖਾਲਸਾ ਸਕੂਲ ਦੀ ਚਾਰਦਵਾਰੀ ਦੇ ਨਜਦੀਕ ਨਵਾਂਸ਼ਹਿਰ ਵਾਲੀ ਸਾਈਡ ਤੋਂ ਆਏ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਬਰਾਬਰ ਆਪਣਾ ਮੋਟਰਸਾਈਕਲ ਲੱਗਾ ਕੇ ਪਿੱਛੇ ਬੈਠੇ ਨੌਜਵਾਨ ਨੇ ਝਪਟ ਮਾਰ ਕੇ ਉਸ ਦੀ ਪਤਨੀ ਦੇ ਸੱਜੇ ਕੰਨ ਵਿੱਚ ਪਾਈ ਹੋਈ ਸੋਨੇ ਦੀ ਵਾਲੀ ਖੋਹ ਲਈ ਤੇ ਮੌਕਾ ਤੋ ਫਰਾਰ ਹੋ ਗਏ ਸਨ। ਜੋ ਮਨਜੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 133 ਮਿਤੀ 25-06-2025 ਜੁਰਮ 3041),304(2) ਬੀ ਐਨ ਐਸ ( ਥਾਣਾ ਸਿਟੀ ਨਵਾਂਸ਼ਹਿਰ ਨਾ-ਮਲੂਮ ਵਿਅਕਤੀਆ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਮਮਤਾ ਰਾਣੀ ਪਤਨੀ ਲੇਖ ਰਾਜ ਵਾਸੀ ਖੋਸਲਾ ਮੁਹੱਲਾ ਰਾਹੋਂ ਨੇ ਥਾਣਾ ਰਾਹੇ ਦੀ ਪੁਲਿਸ ਕੋਲ ਆਪਣਾ ਬਿਆਨ ਲਿਖਾਇਆ ਕਿ ਮਿਤੀ 24-06-2025 ਨੂੰ ਵਕਤ ਕਰੀਬ 5:25 ਸ਼ਾਮ ਜਦੋ ਉਹ ਆਪਣਾ ਨਿੱਜੀ ਕੰਮ ਕਾਰ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਦੁੱਗਲਾ ਮੁਹੱਲਾ ਰਾਹੋਂ ਵਿਖੇ ਹੀ ਉਸ ਦੇ ਪਿੱਛੇ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਅਤੇ ਇੱਕ ਔਰਤ ਸਵਾਰ ਸਨ ਆਏ ਜਿਹਨਾ ਨੇ ਉਸ ਤੋਂ ਥੋੜਾ ਅੱਗੇ ਆਪਣਾ ਮੋਟਰਸਾਈਕਲ ਰੋਕ ਲਿਆ ਤੇ ਪਿੱਛੇ ਬੈਠੇ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਪਾਸ ਆ ਕੇ ਉਸ ਨੂੰ ਧੱਕਾ ਮਾਰਿਆ ਤੇ ਉਹ ਧਰਤੀ ਤੇ ਡਿੱਗ ਪਈ ਤਾ ਉਸ ਇਕ ਨੌਜਵਾਨ ਨੇ ਉਸ ਦੇ ਕੰਨਾ ਵਿੱਚ ਪਾਇਆ ਵਾਲੀਆ ਸੋਨਾ ਵਜਨ ਕਰੀਬ 4 ਮਾਸੇ ਝੱਪਟ ਮਾਰ ਕੇ ਖੋਹ ਲਈਆ ਤੇ ਮੋਟਰਸਾਈਕਲ ਤੇ ਬੈਠ ਕੇ ਤਿੰਨੇ ਜਾਣੇ ਮੌਕਾ ਦੇਖ ਕੇ ਫਰਾਰ ਹੋ ਗਏ ਪੁਲਿਸ ਨੇ ਜੋ ਮਮਤਾ ਰਾਣੀ ਉਕਰ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 81 ਮਿਤੀ 26-06-2025 ਜੁਰਮ 304 BNS ਥਾਣਾ ਰਾਹੇ ਦਰਜ ਰਜਿਸਟਰ ਕੀਤਾ ਗਿਆ। ਇਸਤੋਂ ਇਲਾਵਾ ਕੁੱਝ ਦਿਨ ਪਹਿਲਾ ਸਤਿਗੁਰੂ ਨਗਰ ਨਵਾਂਸ਼ਹਿਰ ਵਿਖੇ ਇੱਕ ਪੈਦਲ ਜਾਂਦੀ ਅਧਖੜ੍ਹ ਉਮਰ ਦੀ ਔਰਤ ਪਾਸੋ ਇੱਕ ਹੋਡਾਂ ਐਕਟਿਵਾ ਸਕੂਟਰੀ ਸਵਾਰ ਨੌਜਵਾਨ ਨੇ ਉਸ ਦੇ ਗੱਲ ਵਿੱਚ ਪਾਈ ਸੋਨੇ ਦੀ ਚੈਨ ਝੱਪਟ ਮਾਰ ਕੇ ਖੋਹਣ ਦੀ ਕੋਸ਼ਿਸ਼ ਕੀਤੀ ਸੀ।

ਉਕਤ ਖੋਹ ਦੀਆ ਵਾਰਦਾਤਾ ਦੇ ਮੱਦੇਨਜਰ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਅਤੇ ਰਾਹੋ ਵਲੋਂ ਦੋਸ਼ੀਆਨ ਦੀ ਬੜੀ ਤਤਪਰਤਾ ਨਾਲ ਭਾਲ ਕੀਤੀ ਤਾਂ ਇਹਨਾਂ ਤਿੰਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਪਤੀ ਪਤਨੀ ਅਤੇ ਦਿਓਰ ਵਾਸੀ ਚੂਹੜਪੁਰ ਦੀ ਸ਼ਮੂਲੀਅਤ ਹੋਣ ਬਾਰੇ ਪਤਾ ਲੱਗਾ ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਟੀਮ ਵਲੋਂ ਇਹਨਾਂ ਵਾਰਦਾਤਾਂ ਦੇ ਮੁੱਖ ਦੋਸ਼ੀ ਬਲਜੀਤ ਸਿੰਘ ਉਰਫ ਜੱਸੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਚੂਹੜਪੁਰ ਨੂੰ ਵਾਰਦਾਤ ਕਰਨ ਲਈ ਵਰਤੀ ਐਕਟਿਵਾ ਸਕੂਟਰੀ ਸਮੇਤ ਕੱਲ ਸ਼ਾਮ ਮਿਤੀ 26.06.2025 ਨੂੰ ਗਸ਼ਤ ਦੌਰਾਨ ਪਿੰਡ ਚੂਹੜਪੁਰ ਲਾਗੇ ਤੋ ਕਾਬੂ ਕੀਤਾ ਅਤੇ ਉਸਦੀ ਨਿਸ਼ਾਨ ਦੇਹੀ ਤੇ ਵਾਰਦਾਤ ਵਿੱਚ ਵਰਤੇ ਮੋਟਰ ਸਾਇਕਲ ਮਾਰਕਾ ਸੁਪਰ ਸਪਲੈਡਰ ਨੰਬਰ ਐਚ ਪੀ 37 ਐਮ 3448 ਅਤੇ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬਰਨਾਲਾ ਕਲਾਂ ਦੀ ਪਤਨੀ ਪਾਸੋਂ ਖੋਹੀ ਬਾਲੀ ਬਰਾਮਦ ਕਰ ਲਈ ਹੈ। ਇਸੇ ਤਰ੍ਹਾ ਮੁੱਖ ਅਫਸ਼ਰ ਥਾਣਾ ਰਾਹੋ ਵਲੋ ਵਾਰਦਾਤ ਵਿੱਚ ਸ਼ਾਮਲ ਬਲਜੀਤ ਸਿੰਘ ਉਕਤ ਦੀ ਪਤਨੀ ਰੇਨੂੰ ਬਾਲਾ ਨੂੰ ਵੀ ਕੱਲ ਸ਼ਾਮ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜੋ ਕਿ ਮਮਤਾ ਰਾਣੀ ਵਾਸੀ ਰਾਹੋਂ ਪਾਸੋ ਬਾਲੀ ਖੋਹਣ ਵਾਲੀ ਵਾਰਦਾਤ ਵਿੱਚ ਸ਼ਾਮਲ ਸੀ। ਇਹਨਾਂ ਵਾਰਦਾਤਾ ਵਿੱਚ ਸ਼ਾਮਲ ਤੀਜੇ ਦੋਸ਼ੀ ਦੀ ਸ਼ਨਾਖਤ ਚਰਨਜੀਤ ਸਿੰਘ ਉਰਫ ਚੰਨੀ ਵਜੋਂ ਹੋਈ ਹੈ ਜੋ ਕਿ ਬਲਜੀਤ ਸਿੰਘ ਦਾ ਛੋਟਾ ਭਰਾ ਹੈ ਅਤੇ  ਰੈਨੂੰ ਬਾਲਾ ਦਾ ਦਿਓਰ ਲੱਗਦਾ ਹੈ ਜੋ ਕਿ ਫਰਾਰ ਹੈ ਪੁਲਿਸ ਮੁਤਾਬਕ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀਆ ਜੋ ਕਿ ਰਿਸ਼ਤੇ ਵਿੱਚ ਪਤੀ ਪਤਨੀ ਲੱਗਦੇ ਹਨ ਨੇ ਦੱਸਿਆ ਕਿ ਉਹ ਕੋਈ ਕੰਮਕਾਰ ਨਹੀ ਕਰਦੇ ਤੇ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਅਜਿਹੀਆ ਵਾਰਦਾਤਾਂ ਕਰਦੇ ਹਨ ਜਿਹਨਾ ਨੇ ਉਕਤ ਵਾਰਦਾਤਾਂ ਤੋਂ ਇਲਾਵਾ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਏਰੀਆ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦੇਣਾ ਮੰਨਿਆ ਹੈ। ਇਸ ਤੋਂ ਇਲਾਵਾ ਦੋਸ਼ੀ ਬਲਜੀਤ ਸਿੰਘ ਪਾਸੋਂ ਜੋ ਉਕਤ ਵਾਰਦਾਤਾਂ ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਸੁਪਰ ਸਪਲੈਡਰ ਨੰਬਰ ਐਚ ਪੀ 37 ਡੀ 3448 ਬਰਾਮਦ ਕੀਤਾ ਗਿਆ ਹੈ ਇਹ ਮੋਟਰਸਾਈਕਲ ਦੋਸ਼ੀ ਨੇ ਮਿਤੀ 21-06-2025 ਨੂੰ ਸੈਕਟਰ 43 ਚੰਡੀਗੜ੍ਹ ਤੋ ਚੋਰੀ ਕੀਤਾ ਸੀ ਜਿਸ ਸਬੰਧੀ ਮੁੱਕਦਮਾ ਨੰਬਰ 000680 ਮਿਤੀ 21.06.2025 ਅ/ਧ 303(2) BNS ਥਾਣਾ ਸੈਕਟਰ 36 ਚੰਡੀਗੜ੍ਹ ਨਾ-ਮਲੂਮ ਵਿਅਕਤੀ ਖਿਲਾਫ ਦਰਜ ਰਜਿਸਟਰ ਹੈ।ਪੁਲਿਸ ਨੇ ਬਲਜੀਤ ਸਿੰਘ ਅਤੇ ਰੈਨੂੰ ਬਾਲਾ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਵਲੋ ਬਲਜੀਤ ਸਿੰਘ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਪੁਲਿਸ ਮੁਤਾਬਕ ਇਸ ਤੋਂ ਪੁੱਛਗਿੱਛ ਤੇ ਹੋਰ ਵਾਰਦਾਤਾਂ ਵਿੱਚ ਉਸਦੀ ਸ਼ਮੂਲੀਅਤ ਸੰਬੰਧੀ ਖੁਲਾਸੇ ਹੋਣ ਦੀ ਆਸ ਹੈ।

Related Articles

LEAVE A REPLY

Please enter your comment!
Please enter your name here

Latest Articles

2

2