ਨਵਾਂਸ਼ਹਿਰ /ਕਾਠਗੜ੍ਹ, 27 ਜੂਨ ( ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਦੇ ਵਿੱਚ ਪੈਂਦੇ ਪਿੰਡ ਜੀਉਵਾਲ-ਬੱਛੂਆਂ ਵਿਖੇ ਸਥਿਤ ਗੁੱਗਾ ਜਾਹਰ ਪੀਰ ਜੀ ਦੇ ਧਾਰਮਿਕ ਅਸਥਾਨ ਗੁੱਗਾ ਮੈੜੀ ਵਾਸਤੇ ਦਾਨੀ ਸੱਜਣਾਂ ਵੱਲੋਂ ਨਗਦ ਰਾਸ਼ੀ ਦੇ ਨਾਲ ਨਾਲ ਸਮਾਨ ਵੀ ਦਾਨ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਮਾਹਿਲਪੁਰ ਵੱਲੋਂ ਗੁੱਗਾ ਮੈੜੀ ਵਾਸਤੇ ਇੱਕ ਵਾਟਰ ਕੂਲਰ ਦਾਨ ਕੀਤਾ ਗਿਆ ਹੈ ਜਦਕਿ ਹੋਰ ਦਾਨੀ ਸੱਜਣਾਂ ਵੱਲੋਂ 10 ਪੱਖੇ ਦਿੱਤੇ ਗਏ ਹਨ। ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਹੈ।
ਇਸ ਮੌਕੇ ਸੇਵਾਦਾਰ ਬਲਵੀਰ ਸਿੰਘ ਲੋਚਨ, ਭਗਤ ਚੰਨਣ ਰਾਮ, ਮਾ. ਪਿਆਰੇ ਲਾਲ, ਮਾ. ਮਲਕੀਤ ਚੰਦ ਲੋਚਨ, ਸਰਪੰਚ ਬਲਵੀਰ ਸਿੰਘ ਭੰਗੂ ਜੀਓਵਾਲ, ਹਰਪਾਲ ਸਿੰਘ, ਕਮਲਦੀਪ ਲੋਚਨ ਮੈਂਬਰ ਪੰਚਾਇਤ, ਮਿਸਤਰੀ ਗਿਆਨ ਚੰਦ, ਪ੍ਰੀਤਮ ਚੰਦ ਮੱਕੋਵਾਲ, ਸੁਨੀਲ ਲੋਚਨ, ਵਿਜੇ ਕੁਮਾਰ ਤੇ ਹੋਰ ਪਿੰਡ ਵਾਸੀ ਮੁੱਖ ਤੌਰ ‘ਤੇ ਮੌਜੂਦ ਸਨ


