Join
Sunday, March 29, 2026
Sunday, March 29, 2026

ਗੋਲੂ ਮਾਜਰਾ ਦੀਆਂ ਸੰਗਤਾਂ ਵੱਲੋਂ ਪੀਜੀਆਈ ਦੇ ਮਰੀਜ਼ਾਂ ਲਈ ਭੇਜਿਆ ਲੰਗਰ

ਕਾਠਗੜ੍ਹ, 27 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਕਾਠਗੜ੍ਹ ਦੇ ਨੇੜੇ ਦੇ ਪਿੰਡ ਗੋਲੂਮਾਜਰਾ ਦੀਆਂ ਸੰਗਤਾਂ ਵੱਲੋਂ ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਮਿੱਠੀ ਯਾਦ ਵਿੱਚ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਰਹਿਨੁਮਾਈ ਵਿੱਚ ਮਨੁੱਖਤਾ ਦੀ ਭਲਾਈ ਹਿਤ ਚਲਾਏ ਜਾ ਰਹੇ ਕਾਰਜਾਂ ਦੀ ਲੜੀ ‘ਚ ਬੀਤੇ ਲੰਬੇ ਸਮੇਂ ਤੋਂ ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਸ਼ੁਰੂ ਕੀਤੀ ਗਈ ਲੰਗਰ ਦੀ ਨਿਰੰਤਰ ਸੇਵਾ ਦੇ ਚਲਦਿਆਂ ਅੱਜ ਪੰਚਵਟੀ ਧਾਮ ਗੋਲੂ ਮਾਜਰਾ ਦੇ ਸੇਵਾਦਾਰ ਸਤਨਾਮ ਭਗਤ ਦੀ ਅਗਵਾਈ ਵਿੱਚ ਪਿੰਡ ਮਾਲੇਵਾਲ ਕੋਹਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਤਿਆਰ ਕਰਵਾਇਆ ਗਿਆ। ਸਤਨਾਮ ਭਗਤ ਅਤੇ ਸਮੂਹ ਸੰਗਤਾਂ ਵੱਲੋਂ ਮੰਗਲਾਚਰਨ ਉਚਾਰਨ ਕਰਨ ਉਪਰੰਤ ਤਿਆਰ ਕੀਤੇ ਗਏ ਲੰਗਰ ਦੀ ਗੱਡੀ ਨੂੰ ਸੇਵਾਦਾਰਾਂ ਸਮੇਤ ਪੰਚਵਟੀ ਧਾਮ ਤੋਂ ਪੀਜੀਆਈ ਲਈ ਰਵਾਨਾ ਕੀਤਾ ਗਿਆ। 

        ਇਸ ਮੌਕੇ ਬਿਹਾਰੀ ਲਾਲ ਭਾਟੀਆ , ਤਰਸੇਮ ਲਾਲ ਭਾਟੀਆ , ਸ਼ਾਮ ਲਾਲ ਭਾਟੀਆ ਸਾਬਕਾ ਸਰਪੰਚ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ, ਪ੍ਰੇਮ ਚੰਦ, ਸੌਰਵ, ਦੀਵਾਨ ਚੰਦ ਚੇਚੀ, ਦਿਸ਼ਾਂਤ, ਹੈਪੀ ਕੋਹਲੀ, ਬਾਲ ਕਿਸ਼ਨ, ਜਸਵੰਤ ਰਾਏ, ਮਹਾਂਵੀਰ ਚੇਚੀ, ਪਾਲੀ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2