Join
Monday, March 30, 2026
Monday, March 30, 2026

ਸਤਨਾਮ ਚੇਚੀ  ਜਲਾਲਪੁਰ ਵਲੋਂ ਪਿੰਡ ਸਹਿਬਾਜਪੁਰ ਨੂੰ 1.50 ਲੱਖ ਰੁਪਏ ਦੀ ਗਰਾਂਟ ਜਾਰੀ।

ਬਲਾਚੌਰ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਆਮ ਆਦਮੀ ਪਾਰਟੀ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਜਿਲ੍ਹਾਂ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਸਾਹਿਬਾਜਪੁਰ ਦੇ ਸ਼ਮਸਾਨ ਘਾਟ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਡੇਢ ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ।ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪਿੰਡ ਸਾਹਿਬਾਜਪੁਰ ਦੀ ਪੰਚਾਇਤ ਵੱਲੋਂ ਸ਼ਮਸ਼ਾਨ ਘਾਟ ਦੀ ਮੁਰੰਮਤ ਵਾਸਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਸੀ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਸ਼ਮਸ਼ਾਨ ਘਾਟ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜਿਸ ਲਈ ਉਹਨਾਂ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਸ਼ਮਸ਼ਾਨ ਘਾਟ ਵਾਸਤੇ ਡੇਢ ਲੱਖ ਰੁਪਏ ਪਿੰਡ ਦੀ ਪੰਚਾਇਤ ਨੂੰ ਦਿੱਤਾ ਗਿਆl ਇਸ ਮੌਕੇ ਤੇ ਸਤਨਾਮ ਜਲਾਲਪੁਰ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ‌ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾl ਸਤਨਾਮ ਜਲਾਲਪੁਰ ਨੇ ਦੱਸਿਆ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਦੇ ਹੀ ਕੰਮਾਂ ਤੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨਾਲ ਲਖਵਿੰਦਰ ਸਹਿਬਾਜ਼ਪੁਰ ਬਲਾਕ ਪ੍ਰਧਾਨ, ਬੇਬੀ ਰਾਣੀ ਸਰਪੰਚ ਸੂਬੇਦਾਰ ਹਰੀਸ਼ ਚੰਦਰ, ਦਰਸ਼ਨ ਲਾਲ, ਸ਼ੰਕਰ ਦਾਸ, ਜਲਸੂ ਰਾਮ ਕਸਾਣਾ,  ਧਰਮਪਾਲ,ਕਸ਼ਮੀਰੀ ਲਾਲ, ਪਰਮਜੀਤ ਪੰਚ, ਰਾਕੇਸ਼ ਕੁਮਾਰ ਪੰਚ, ਸੁਖਦੇਵ ਚੋਹਾਣ, ਸ਼ੁਭਾਸ਼ ਚੰਦਰ, ਸਤਪਾਲ , ਕੇਸਰ ਕਸਾਣਾ, ਰੋਸ਼ਨ ਲਾਲ, ਦਵਿੰਦਰ, ਸ਼ੁਰੇਸ਼ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2