
2 ਮਹਿਲਾਵਾਂ ਖਿਲਾਫ ਚੰਡੀਗੜ੍ਹ ਪੁਲਿਸ ਨੇ ਕੀਤਾ ਮਾਮਲਾ ਦਰਜ
ਨੌਜਵਾਨ ਦੀ ਚੰਡੀਗੜ੍ਹ ਦੇ ਹੋਟਲ ‘ਚੋ’ ਮਿਲੀ ਪੱਖੇ ਨਾਲ ਲਟਕਦੀ ਹੋਈ ਲਾਸ਼
ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਆਰੋਪੀ ਮਹਿਲਾਵਾਂ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਗ੍ਰਿਫਤਾਰ
ਨਵਾਂਸ਼ਹਿਰ /ਕਾਠਗੜ੍ਹ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ )- ਥਾਣਾ ਕਾਠਗੜ੍ਹ ਦੇ ਅਧੀਨ ਆਉਂਦੇ ਪਿੰਡ ਸੋਭੂਵਾਲ ਦੇ ਇਕ ਨੌਜਵਾਨ ਲੜਕੇ ਨੂੰ 2 ਮਹਿਲਾਵਾਂ ਵੱਲੋਂ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਕਰਨ ਤੇ ਉਕਤ ਲੜਕੇ ਨੇ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਨੋ ਆਰੋਪੀ ਮਹਿਲਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ |
ਇਸ ਸਬੰਧੀ ਵਿੱਚ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਿਤ ਲਵਪ੍ਰੀਤ ਪੁੱਤਰ ਓਮ ਨਾਥ ਵਾਸੀ ਸੋਭੂਵਾਲ ਤਹਿਸੀਲ ਬਲਾਚੌਰ ਨੇ ਦੱਸਿਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਚਾਚੇ ਦਾ ਲੜਕਾ ਦੀਪਕ ਕੁਮਾਰ ਪੁੱਤਰ ਭੋਲਾ ਨਾਥ ਵਾਸੀ ਸੋਭੂਵਾਲ ਜੋ ਕਿ 18 ਜੂਨ ਨੂੰ ਘਰ ਤੋ ਨਿਜੀ ਫੈਕਟਰੀ ਰੈਲਮਾਜਰਾ ਡਿਊਟੀ ਤੇ ਗਿਆ ਸੀ। ਪਰ ਸ਼ਾਮ ਨੂੰ 5.20 ਤੇ ਡਿਉਟੀ ਖਤਮ ਹੋਣ ਤੇ ਉਹ ਘਰ ਆਉਣ ਦੀ ਬਜਾਏ ਆਪਣਾ ਮੋਟਰਸਾਈਕਲ ਕਿਸੇ ਜਾਣਕਾਰ ਨੂੰ ਦੇ ਗਿਆ ਅਤੇ ਆਪ ਪਤਾ ਨਹੀ ਕਿੱਥੇ ਚਲਾ ਗਿਆ | ਉਹ ਜਦੋਂ ਘਰ ਨਾ ਪਹੁੰਚੀਆਂ ਤਾਂ ਇਸਦੀ ਸੂਚਨਾ ਉਨ੍ਹਾਂ ਕਾਠਗੜ੍ਹ ਪੁਲਿਸ ਨੂੰ ਦਿੱਤੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਵੀ ਪਤਾ ਨਹੀ ਲੱਗਾ ਦੂਸਰੇ ਦਿਨ 19 ਜੂਨ ਨੂੰ ਮਾਮੇ ਦੇ ਲੜਕੇ ਮਨਿੰਦਰ ਕੁਮਾਰ ਦੇ ਫੋਨ ਦੇ ਵਟਸਐਪ ਤੇ ਵਾਈਸ ਮੈਸੇਜ ਆਈਆਂ ਜਿਸ ਵਿੱਚ ਉਸ ਨੇ ਸਾਫ ਬੋਲ ਕੇ ਦੱਸਿਆਂ ਕਿ ਉਸਨੂੰ 2 ਮਹਿਲਾਵਾਂ ਪਿਛਲੇ ਕਈ ਮਹੀਨਿਆਂ ਤੋਂ ਬਲੈਕਮੇਲ ਕਰ ਰਹੀਆਂ ਸਨ ਅਤੇ ਮੈ ਉਹਨਾਂ ਤੋਂ ਪ੍ਰੇਸ਼ਾਨ ਹੋ ਕੇ ਬਿਨਾਂ ਦੱਸੇ ਆਪਣਾ ਘਰ ਛੱਡ ਕੇ ਕਿਥੇ ਬਾਹਰ ਆਇਆ ਹੈ ਪੀੜਤ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਦੀਪਕ ਕੁਝ ਸਮੇਂ ਤੋ ਉਕਤ ਹੋਟਲ ਵਿੱਚ ਰਹਿ ਰਿਹਾ ਸੀ | ਉੱਥੋਂ ਦੇ ਹੋਟਲ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਦੀਪਕ ਇੱਥੋਂ ਚਲਾ ਗਿਆ ਪਰ ਜਦੋਂ ਪਰਿਵਾਰਕ ਮੈਬਰਾਂ ਨੇ ਉਨ੍ਹਾਂ ਤੋ ਹੋਟਲ ਦੇ ਕਮਰੇ ਦੀ ਚਾਬੀ ਮੰਗੀ ਤਾ ਉਨ੍ਹਾਂ ਨੇ ਨਹੀ ਦਿੱਤੀ ਫਿਰ ਪਿੰਡ ਦੇ ਨੌਜਵਾਨਾਂ ਨੇ ਪੈਰ ਮਾਰਕੇ ਹੋਟਲ ਦਾ ਦਰਵਾਜ਼ਾ ਤੋੜ ਦਿੱਤਾ ਤਾਂ ਕਮਰੇ ਦੇ ਅੰਦਰ ਦੀਪਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ | ਇਸ ਸਬੰਧੀ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਿਤ ਪਰਿਵਾਰ ਨੇ ਚੰਡੀਗੜ੍ਹ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।ਕਿ ਆਰੋਪੀ ਮਹਿਲਾਵਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ।


