Join
Monday, March 30, 2026
Monday, March 30, 2026

14 ਬੋਤਲਾਂ ਸ਼ਰਾਬ ਸਮੇਤ ਮਹਿਲਾਂ ਕਾਬੂ

ਕਾਠਗੜ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਕਾਠਗੜ੍ਹ ਪੁਲਿਸ ਨੇ ਇਕ  ਮਹਿਲਾਂ ਨੂੰ  ਕਾਬੂ ਕਰਕੇ ਉਸਦੇ ਕੋਲੋਂ 14 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ | ਪੁਲਿਸ ਨੇ ਕਥਿਤ ਆਰੋਪੀ ਮਹਿਲਾਂ ਦੇ ਖਿਲਾਫ ਐਕਸਾਈਜ ਐਕਟ  ਦੇ ਅਧੀਨ ਮਾਮਲਾ ਦਰਜ ਕਰਕੇ  ਕਰਵਾਈ ਸ਼ੁਰੂ ਕਰ ਦਿੱਤੀ|
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਮਨੋਜ ਕੁਮਾਰ  ਨੇ ਦੱਸਿਆਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਪਿੰਡ ਜੰਡੀ ਮੋੜ ਤੇ ਮੌਜੂਦ ਸੀ ਕਿ ਇਸੇ ਦੌਰਾਨ ਜੰਡੀ ਵੱਲੋਂ ਪੈਦਲ ਆਉਦੀ ਮਹਿਲਾਂ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ  ਦੇਖਕੇ ਪਿੱਛੇ ਨੂੰ  ਮੁੜਨ ਲੱਗੀ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਕਤ ਮਹਿਲਾਂ ਨੂੰ  ਕਾਬੂ ਕਰਕੇ ਜਦੋਂ ਉਸਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚ 14 ਬੋਤਲਾ ਨਜਾਇਜ ਸ਼ਰਾਬ ਬਰਾਮਦ ਹੋਈਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੀ ਕਥਿਤ ਆਰੋਪੀ ਮਹਿਲਾ ਦੀ ਪਹਿਚਾਣ ਨੀਲਮ ਪਤਨੀ ਸ਼ਿਵ ਕੁਮਾਰ ਵਾਸੀ  ਰੱਤੇਵਾਲ( ਨਜ਼ਦੀਕ ਮਾਤਾ ਰਾਣੀ ਮੰਦਿਰ ) ਥਾਣਾ  ਕਾਠਗੜ੍ਹ  ਦੇ ਰੂਪ ਵਿੱਚ ਹੋਈ |

Related Articles

LEAVE A REPLY

Please enter your comment!
Please enter your name here

Latest Articles

2

2