Join
Monday, March 30, 2026
Monday, March 30, 2026

ਬਾਬਾ ਬਰੂੜੀ ਵਾਲੇ ਦੇ ਦਰਬਾਰ ‘ਤੇ ਪਹਿਲਾਂ ਇਨਸਾਨੀਅਤ ਸੰਸਥਾ ਵੱਲੋਂ ਲਗਾਇਆ ਵਰਲਡ ਕੈਂਸਰ ਕੇਅਰ ਜਾਗਰੂਕਤਾ ਕੈਂਪ

 850 ਲੋੜਵੰਦ ਮਰੀਜ਼ਾਂ ਦਾ ਕੀਤਾ ਗਿਆ ਡਾਕਟਰੀ ਮੁਆਇਨਾ 
ਪਿੰਡ ਚੰਦਿਆਣੀ ਵੱਲੋਂ ਪਹਿਲਾਂ ਇਨਸਾਨੀਅਤ ਸੰਸਥਾ ਦੇ ਸਹਿਯੋਗ ਨਾਲ ਲਗਾਇਆ ਕੈਂਪ ਸ਼ਲਾਘਾਯੋਗ ਉਪਰਾਲਾ-ਇਕਬਾਲ ਸਿੰਘ ਲਾਲਪੁਰਾ

ਬਲਾਚੌਰ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ ) -ਤਪ ਅਸਥਾਨ ਬਾਬਾ ਬਰੂੜੀ ਵਾਲਾ ਦਰਬਾਰ ਪਿੰਡ ਚੰਦਿਆਣੀ ਖੁਰਦ ਵਿਖੇ ਸਮੂਹ ਪਿੰਡ ਵਾਸੀਆਂ ਦੀਆਂ ਸੰਗਤਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਸਲਾਨਾ ਸਮਾਗਮ ਦੇ ਪਹਿਲੇ ਦਿਨ ਹਵਨ ਪੂਜਨ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪਹਿਲਾਂ ਇਨਸਾਨੀਅਤ ਸੰਸਥਾ ਵਲੋਂ ਵਰਲਡ ਕੈਂਸਰ ਕੇਅਰ ਸੰਸਥਾ ਜਲੰਧਰ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਕੈਂਪ ਅਤੇ ਆਮ ਬਿਮਾਰੀਆਂ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸ: ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘਟਗਿਣਤੀ

ਕਮਿਸ਼ਨ ਭਾਰਤ ਸਰਕਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਬਾਬਾ ਬਰੂੜੀ ਵਾਲੇ ਦੇ ਦਰਬਾਰ ‘ਤੇ ਨਤਮਸਤਕ ਹੁੰਦਿਆਂ ਕੈਂਪ ਦੇ ਉਦਘਾਟਨ ਮੌਕੇ ਕਿਹਾ ਕਿ ਪਹਿਲਾ

ਇਨਸਾਨੀਅਤ ਸੰਸਥਾ ਵਲੋਂ ਨਗਰ ਚੰਦਿਆਣੀ ਖੁਰਦ ਦੇ ਸਹਿਯੋਗ ਨਾਲ ਜੋ ਉਪਰਾਲਾ ਕੀਤਾ। ਗਿਆ ਹੈ, ਇਹ ਬਹੁਤ ਬਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕੈਂਪ ਨਾਲ ਅਣਗਿਣਤ ਲੋਕਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਭਵਿੱਖ ਵਿਚ ਵੀ ਸੰਸਥਾ ਲਗਾਉਂਦੇ ਰਹਿਣਾ। ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਰਲਡ ਕੈਂਸਰ ਕੇਅਰ ਜਲੰਧਰ ਦੇ ਮੁਖੀ ਡਾ. ਕੁਲਵੰਤ ਸਿੰਘ ਧਾਲੀਵਾਲ ਅਤੇ ਸ: ਅਜੈਵੀਰ ਸਿੰਘ ਲਾਲਪੁਰਾ ਪ੍ਰਧਾਨ ਸੰਸਥਾ ਵਧਾਈ ਦੇ ਪਾਤਰ ਹਨ, ਜੇ

ਪਰਉਪਕਾਰ ਦੇ ਕਾਰਜ ਕਰਦੇ ਆ ਰਹੇ ਹਨ। ਇਸ ਮੌਕੇ ਡਾ. ਧਰਮਿੰਦਰ ਸਿੰਘ

ਢਿੱਲੋਂ ਅਤੇ ਪਰਮਜੀਤ ਸਿੰਘ ਰੋਲੂ ਮਾਜਰਾ ਮੁੱਖ ਵਲੰਟੀਅਰ ਸੰਸਥਾ ਨੇ ਦੱਸਿਆ ਕਿ ਇਸ ਕੈਂਪ ‘ਚ 853 ਮਰੀਜਾਂ ਦੀ ਡਾਕਟਰੀ ਜਾਂਚ ਕੀਤੀ ਗਈ। ਸੰਸਥਾ ਵਲੋਂ ਲਗਾਏ ਕੈਂਸਰ ਜਾਗਰੂਕ ਕੈਂਪ

ਦੌਰਾਨ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ 550 ਮਰੀਜਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ वैध ਦੌਰਾਨ ਮੈਮੋਗ੍ਰਾਫੀ ਟੈਸਟ ਭਾਵ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਕੈਂਸਰ ਦਾ ਟੈੱਸਟ, ਗਦੂਦਾਂ ਦੇ ਕੈਂਸਰ ਦੇ ਟੈੱਸਟ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਹੱਡੀਆਂ ਦੇ ਟੈਸਟਾਂ ਤੋਂ ਇਲਾਵਾ ਮੂੰਹ ਅਤੇ ਗਲੇ ਦੇ ਟੈਸਟ ਆਦਿ ਸੰਸਥਾ ਵਲੋਂ ਮੁਫ਼ਤ ਕੀਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ‘ਚ ਹਰ ਸਾਲ 12 ਲੱਖ

ਲੋਕਾਂ ਨੂੰ ਕੈਂਸਰ ਹੁੰਦਾ ਹੈ ਅਤੇ ਜਿਨ੍ਹਾਂ ਵਿਚੋਂ 7.5 ਲੱਖ ਲੋਕਾਂ ਦੀ ਕੈਂਸਰ ਨਾਲ ਮੌਤ ਹੁੰਦੀ ਹੈ ਭਾਵ ਰੋਜ਼ਾਨਾ 2000 ਦੇ ਕਰੀਬ ਕੈਂਸਰ ਨਾਲ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਹਰਲੇ ਦੇਸ਼ਾਂ ਵਿਚ ਕੈਂਸਰ ਭਾਰਤ ਨਾਲੋਂ ਵੀ ਜ਼ਿਆਦਾ ਹੈ, ਪਰ ਮੌਤ ਦਰ ਨਾ ਦੇ ਬਰਾਬਰ ਹੈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ, ਬੀ.ਆਰ.ਚੋਪੜਾ ਚੰਡੀਗੜ੍ਹ ਸਮਾਜ ਸੇਵੀ, ਰਾਣਾ ਗੁਰਜੀਤ ਸਿੰਘ ਸੀਨੀਅਰ ਕਾਂਗਰਸੀ ਆਗੂ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਯਸ਼ਪਾਲ ਚੇਚੀ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ, ਰਾਜਵਿੰਦਰ ਲਕੀ ਪ੍ਰਧਾਨ ਭਾਜਪਾ ਨਵਾਂਸ਼ਹਿਰ, ਸੋਨੂ ਭਾਟੀਆ, ਨਮੀਸਾ ਮਹਿਤਾ ਭਾਜਪਾ ਆਗੂ, ਰਾਜ ਕੁਮਾਰ ਉਪ ਪੁਲਿਸ ਕਪਤਾਨ ਨਵਾਂਸ਼ਹਿਰ, ਸਤਵੀਰ ਸਿੰਘ ਪੱਲੀ ਝਿੱਕੀ, ਨਰੇਸ਼ ਕੁਮਾਰੀ ਐਸ. ਐਚ.ਓ ਆਦਿ ਵੀ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2