Join
Monday, March 30, 2026
Monday, March 30, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸਫਲਤਾ ਦੀਆਂ ਬੁਲੰਦੀਆਂ ‘ਤੇ -ਚੈਅਰਮੈਨ ਇਕਬਾਲ ਸਿੰਘ ਲਾਲਪੁਰਾ

ਕਿਹਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਕਾਰਨ ਪੰਜਾਬ 28 ਵੇਂ ਨੰਬਰ ‘ਤੇ ਪੁੱਜਾ

ਬਲਾਚੌਰ, 23 ਜੂਨ (ਜਤਿੰਦਰ ਪਾਲ ਸਿੰਘ ਕਲੇਰ )-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਪੱਖੋਂ ਸਫਲਤਾ ਦੀਆਂ ਬੁਲੰਦੀਆਂ ਸਰ ਕਰ ਰਿਹਾ ਹੈ ਅਤੇ ਸਾਡਾ ਦੇਸ਼ ਜਿਹੜਾ 15 ਵੇਂ ਨੰਬਰ ‘ਤੇ ਸੀ ਅੱਜ ਇਕਨਾਮਿਕ ਵਿਕਾਸ ਪੱਖੋਂ ਚੌਥੇ ਨੰਬਰ ‘ਤੇ ਪੁੱਜ ਗਿਆ ਹੈ। ਭਾਰਤੀ ਜਨਤਾ ਪਾਰਟੀ ਹਰ ਵਰਗ ਦੀ ਭਲਾਈ ਲਈ ਤਤਪਰ ਤੇ ਵਚਨਬੱਧ ਹੈ, ਇਹ ਵਿਚਾਰ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਬਲਾਚੌਰ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਬਹੁਤ ਪੱਛੜ ਕੇ ਰਹਿ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਅਤੇ ਹੁਣ ਪੱਛੜ ਕੇ 28ਵੇਂ ਨੰਬਰ ‘ਤੇ ਪਹੁੰਚ ਚੁੱਕਾ ਹੈ, ਜਿਹੜਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਕੋਪ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਤਾਂ ਹੀ ਨਸ਼ਾ ਮੁਕਤ ਹੋ ਸਕਦਾ ਜਦ ਤੱਕ ਸਿਆਸਤਦਾਨਾਂ, ਅਪਰਾਧੀਆਂ ਤੇ ਪੁਲਿਸ

ਦਾ ਗੱਠਜੋੜ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੇਤੇ ਬਜਰੀ ਦੀ ਲੁੱਟ ਹੋ ਰਹੀ ਹੈ, ਕਿਹਾ ਕਿ ਜਿਨ੍ਹਾਂ ਚਿਰ ਜਿਸ ਵੀ ਸੂਬੇ ਵਿੱਚ ਅਮਨ-ਸ਼ਾਂਤੀ ਬਹਾਲ ਨਹੀਂ ਹੁੰਦੀ, ਵਿਕਾਸ ਸੰਭਵ ਨਹੀਂ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਕਰੋੜਾ ਲੋਕ ਲਾਭ ਲੈ ਰਹੇ ਹਨ, ਆਦਮੀ ਪਾਰਟੀ ਦੀ ਸਰਕਾਰ ਫੋਕੀ ਬਿਆਨਬਾਜ਼ੀ ਤੇ ਇਸ਼ਤਿਹਾਰ ਬਾਜ਼ੀ ਤੱਕ ਸੀਮਤ ਹੋ ਗਈ, ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਬਣੀ ਪੰਜਾਬ ਸਰਕਾਰ ਤੋਂ ਅੱਜ ਸਾਰੇ ਵਰਗ ਨਾਰਾਜ਼ ਹਨ। ਉਨ੍ਹਾਂ ਈਰਾਨ ਵਿੱਚ ਵਸੋ ਭਾਰਤੀਆਂ ਦੀ ਵਾਪਸੀ ਸੰਬੰਧੀ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸਾਰਥਿਕ ਕਦਮ ਉਠਾਏ ਜਾ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਦੇਸ਼ ਲਿਆਂਦਾ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੱਕੀ ਆਪਣੀ ਪੂਰੀ ਟੀਮ ਨਾਲ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਕੈਂਸਰ ਕੇਅਰ ਟੀਮ ਵੱਲੋਂ ਜਿਹੜਾ ਹਲਕਾ ਬਲਾਚੌਰ ਵਿਖੇ ਕੈਂਪ ਲਗਾਇਆ ਗਿਆ ਹੈ, ਉਹ ਐਡਵੋਕੇਟ ਲੱਕੀ ਦੇ ਸੁਹਿਰਦ ਯਤਨਾਂ ਦੀ ਬਦੌਲਤ ਹੈ। ਇਸ ਮੌਕੇ ਸੀਨੀਅਰ ਆਗੂ ਸੰਦੀਪ ਭਾਟੀਆ, ਨਰਿੰਦਰ ਸੂਦਨ, ਅਜੇ ਕਟਾਰੀਆ, ਦਿਨੇਸ਼ ਭਾਰਦਵਾਜ, ਪ੍ਰਵੀਨ ਪੁਰੀ ਸਰਕਲ ਪ੍ਰਧਾਨ, ਕਮਲ ਸ਼ਰਮਾ, ਨੰਦ ਕਿਸ਼ੋਰ ਸ਼ਰਮਾ, ਅਮਨ ਕੌਸ਼ਲ ਤੇ ਹੋਰ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲੱਕੀ ਵੱਲੋਂ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਸਨਮਾਨ ਵੀ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles

2

2