Join
Monday, March 30, 2026
Monday, March 30, 2026

17ਵੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ, ਕਰੀਬ 50 ਨੌਜਵਾਨਾਂ ਨੇ ਲਿਆ ਹਿੱਸਾ।

ਜਲੰਧਰ (ਕਰਮਵੀਰ ਸਿੰਘ)-

ਗੁਰੂ ਨਾਨਕ ਸਭਾ ਆਦਮਪੁਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਅਖਾੜਾ ਵੱਲੋਂ 17ਵੇ ਦਸਤਾਰ ਬੰਦੀ ਮੁਕਾਬਲੇ ਗੁਰਦੁਆਰਾ ਰਾਮਗੜ੍ਹੀਆ ਨੇੜੇ ਬੱਸ ਸਟੈਂਡ ਆਦਮਪੁਰ ਵਿਖੇ ਕਰਵਾਏ ਗਏ। ਇਸ ਮੌਕੇ ਕਰੀਬ 50 ਨੋਜਵਾਨਾ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਜਿਨਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਜਿਨਾਂ ਵਿੱਚ ਗਰੁੱਪ ਏ- ਗੁਰਨੂਰ ਸਿੰਘ ਨੇ ਪਹਿਲਾ, ਬਿਕਰਮਜੀਤ ਸਿੰਘ ਨੇ ਦੂਸਰਾ, ਗੁਰਸੇਵਕ ਸਿੰਘ ਨੇ ਤੀਸਰਾ, ਗਰੁੱਪ ਬੀ- ਮਨਮੀਤ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਸਰਾ, ਗਗਨਪ੍ਰੀਤ ਸਿੰਘ ਨੇ ਤੀਸਰਾ ਅਤੇ ਗਰੁੱਪ ਸੀ- ਗੁਰਬਾਜ ਸਿੰਘ ਨੇ ਪਹਿਲਾਂ, ਜਸਪ੍ਰੀਤ ਸਿੰਘ ਦੂਸਰਾ, ਅਤੇ ਹਰਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲੇ, ਦੂਸਰੇ, ਤੀਸਰੇ ਅਤੇ ਭਾਗ ਲੈਣ ਵਾਲੇ ਹਰ ਨੌਜਵਾਨਾ ਨੂੰ ਆਕਰਸ਼ਕ ਇਨਾਮ ਦਿੱਤੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਟੋਨੀ, ਹਰਜਿੰਦਰ ਸਿੰਘ ਭੂਈ, ਪਰਮਜੀਤ ਸਿੰਘ ਨੋਤਾ, ਓੰਕਾਰ ਸਿੰਘ ਫਲੋਰਾ, ਹਰਵਿੰਦਰ ਸਿੰਘ ਭੂਈ, ਰਣਜੋਤ ਸਿੰਘ ਸੂਰੀ, ਕੁਲਜੀਤ ਸਿੰਘ ਭੂਈ, ਭੁਪਿੰਦਰ ਸਿੰਘ ਕਾਲਰਾ, ਕਮਲਜੀਤ ਸਿੰਘ ਬਿੱਟੂ, ਗੁਰ ਪੁਨੀਤ ਸਿੰਘ ਨੋਤਾ, ਜੋਤ ਸਿੰਘ, ਹਰਜਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ ਫਲੋਰਾ, ਹਰਜੋਤ ਸਿੰਘ, ਹਰਮਨਦੀਪ ਸਿੰਘ, ਤਰਨਜੋਤ ਸਿੰਘ, ਅਮਰਜੀਤ ਸਿੰਘ ਭੋਗਪੁਰੀਆ, ਤਰਨਜੀਤ ਸਿੰਘ ਭੋਗਲ, ਬਲਦੀਪ ਸਿੰਘ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਬਾਂਸਲ, ਜਸਵਿੰਦਰ ਸਿੰਘ ਵਿਰਦੀ, ਗੁਰਮੁਖ ਸਿੰਘ ਸੂਰੀ, ਹਰਿੰਦਰ ਸਿੰਘ ਬਾਂਸਲ, ਇੰਦਰਜੀਤ ਸਿੰਘ ਵਿਰਦੀ, ਅਵਤਾਰ ਸਿੰਘ ਸਿਆਣ, ਭਾਈ ਸੁਰਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles

2

2