Join
Monday, March 30, 2026
Monday, March 30, 2026

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਏ : ਹਰਿੰਦਰ ਸਿੰਘ

ਆਦਮਪੁਰ, 22 ਜੂਨ

ਬੀਤੇ ਦਿਨੀਂ ਵਿਸ਼ਵ ਭਰ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ।‌ ਸੰਗਤਾਂ ਵੱਲੋਂ ਸ਼ਰਧਾਪੂਰਵਕ ਵੱਲੋਂ ਲੰਗਰ ਲਗਾਏ ਜਾਂਦੇ ਹਨ । ਪ੍ਰਿਥਵੀ ਵੈਲਫੇਅਰ ਸੋਸਾਇਟੀ ਵੱਲੋਂ , ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਬੂਟੇ ਲਗਾਏ ਗਏ । ਆਦਮਪੁਰ ਸ਼ਹਿਰ ਵਿੱਚ ਪੰਜਾਬ ਮੋਟਰ ਗੈਰਜ਼ ਦੇ ਨਜ਼ਦੀਕ, ਜਲੰਧਰ – ਹੁਸ਼ਿਆਰਪੁਰ ਮੁੱਖ ਸੜਕ ਦੇ ਕਿਨਾਰੇ ਬੂਟੇ ਲਗਾਏ ।‌ ਰਿਵਾਇਤੀ ਰੁੱਖ ਪਿੱਪਲ ਅਤੇ ਡਰੇਕ ( ਡੇਕ ) ਦਾ ਦਾ ਇਕ ਇਕ ਬੂਟਾ ਲਗਾਇਆ । ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ , ਅਮਰੀਕ ਸਿੰਘ ਸਾਬੀ, ਪ੍ਰੇਮ ਪਾਲ ਸਿੰਘ , ਗੁਰਮੀਤ ਸਿੰਘ ਨਿੱਝਰ , ਜੱਸੀ , ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ । ਰਾਕੇਸ਼ ਕੁਮਾਰ ਨੇ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿਮੇਵਾਰੀ ਲਈ । ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਮੁੜ ਹਰਿਆ ਭਰਿਆ ਪੰਜਾਬ ਬਣਾਉਣ ਦੀ ਲੋੜ ਹੈ । ਹਰ ਦਿਹਾੜੇ ਤੇ ਵਾਤਾਵਰਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ । ਗੁਰਬਾਣੀ ਵਿੱਚ ਵੀ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ।

Related Articles

LEAVE A REPLY

Please enter your comment!
Please enter your name here

Latest Articles

2

2