ਜਲੰਧਰ (ਕਰਮਵੀਰ ਸਿੰਘ)-
ਪਿੰਡ ਕਡਿਆਣਾ ਦੇ ਸਾਬਕਾ ਸਰਪੰਚ ਹਰਜੋਤ ਸਿੰਘ ਨਿੱਝਰ ਦੇ ਪਿਤਾ ਅਤੇ ਆਦਮਪੁਰ ਹਲਕੇ ਦੇ ਹਰਮਨ ਪਿਆਰੇ ਆਗੂ ਬਹੁਤ ਹੀ ਮਿਲਣਸਾਰ ਇਨਸਾਨ ਰਜਿੰਦਰ ਸਿੰਘ ਨਿੱਝਰ ਜੋ ਕਿ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 21 ਜੂਨ ਦਿਨ ਸ਼ਨੀਵਾਰ ਨੂੰ ਗੁਰਦਵਾਰਾ ਸਿੰਘ ਸਭਾ, ਪਿੰਡ ਕਡਿਆਣਾ, ਆਦਮਪੁਰ, ਜਲੰਧਰ ਵਿਖੇ ਹੋਈ। ਇਸ ਮੌਕੇ ਰਾਗੀ ਭਾਈ ਅਨੰਤਵੀਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਉਪਰੰਤ ਵੱਖ-ਵੱਖ ਪਾਰਟੀਆਂ ਤੋਂ ਆਏ ਹੋਏ ਆਗੂ ਸਾਹਿਬਾਨਾਂ ਵੱਲੋਂ ਸਵ: ਰਜਿੰਦਰ ਸਿੰਘ ਨਿੱਝਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੋਤ ਸਿੰਘ ਨਿੱਝਰ, ਹਰਦੀਪ ਸਿੰਘ ਨਿੱਝਰ, ਰਾਜਵਿੰਦਰ ਕੌਰ, ਗੁਰਦੇਵ ਕੌਰ, ਹਰਮੀਤ ਕੌਰ ਸੰਘਾ, ਜਤਿੰਦਰ ਸਿੰਘ ਸੰਘਾ, ਹਰਜੀਤ ਕੌਰ ਧਾਲੀਵਾਲ, ਹਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ, ਚੇਅਰਮੈਨ ਪਵਨ ਕੁਮਾਰ ਟੀਨੂ ਸੀਨੀਅਰ ਸਪੋਕਸ ਪਰਸਨ ਆਮ ਆਦਮੀ ਪਾਰਟੀ, ਬਲਵੀਰ ਸਿੰਘ ਫਗਲਾਣਾ, ਮੱਖਣ ਸਿੰਘ ਸਾਬਕਾ ਸਰਪੰਚ ਨਰੰਗਪੁਰ, ਹਰਕੀਤ ਸਿੰਘ ਨਿੱਝਰ, ਬਲਜੀਤ ਸਿੰਘ ਨਿੱਝਰ, ਗੁਰਦਿਆਲ ਸਿੰਘ ਨਿੱਝਰ, ਸੁਖਜੋਤ ਭੇਲਾ, ਦਲਜੀਤ ਸਿੰਘ ਮਿਨਹਾਸ ਕੁਆਡੀਨੇਟਰ ਨਸ਼ਾ ਮੁਕਤੀ ਮੋਰਚਾ ਆਦਮਪੁਰ, ਚਰਨਜੀਤ ਸਿੰਘ ਸ਼ੇਰੀ, ਜੋਗੀ ਗਾਂਧੀ, ਰਘਵੀਰ ਸਿੰਘ ਨਿੱਝਰ, ਸਰਪੰਚ ਲਖਬੀਰ ਸਿੰਘ, ਅਵਤਾਰ ਸਿੰਘ, ਗੁਰਮਿੰਦਰ ਸਿੰਘ ਕਿਸ਼ਨਪੁਰ, ਗੁਰਦੀਪ ਸਿੰਘ ਕਾਲਰਾ, ਸਰਪੰਚ ਜਰਨੈਲ ਸਿੰਘ ਦੂਹੜਾ, ਮਿੰਟੂ ਦੂਹੜਾ, ਰਮਨਜੀਤ ਕਡਿਆਣਾ, ਜੋਗਿੰਦਰ ਸਿੰਘ, ਬਲਰਾਜ ਸਿੰਘ, ਜਸਵਿੰਦਰ ਸਿੰਘ ਸੁੱਖੀ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।


