Join
Monday, March 30, 2026
Monday, March 30, 2026

ਚੌਧਰੀ ਰਾਮ ਪ੍ਰਕਾਸ਼ (ਸੇਵਾ ਮੁਕਤ ਡਾਇਰੈਕਟਰ ਦੂਰਦਰਸ਼ਨ ਜਲੰਧਰ) ਨੂੰ ਸੈਂਕੜੇ ਇਲਾਕਾ ਵਾਸੀਆਂ ਦੀ ਹਾਜ਼ਰੀ ਦੌਰਾਨ ਦਿੱਤੀ ਅੰਤਿਮ ਵਿਦਾਇਗੀ

ਬਲਾਚੌਰ, 22 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਇਲਾਕੇ ਦੀ ਨਾਮਵਾਰ ਸ਼ਖਸ਼ੀਅਤ ਚੌਧਰੀ ਰਾਮ ਪ੍ਰਕਾਸ਼ ਸੇਵਾ ਮੁਕਤ ਡਾਇਰੈਕਟਰ ਅਕਾਸ਼ਬਾਣੀ ਅਤੇ ਦੂਰਦਰਸ਼ਨ ਜਲੰਧਰ ਅੱਜ ਅਚਾਨਕ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਖੀਵੇਵਾਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਹੀ ਇਲਾਕਾ ਵਾਸਿਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਪ੍ਰਵੀਨ ਕੁਮਾਰ, ਨਰੇਸ਼ ਕੁਮਾਰ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਖਾਈ ਗਈ। ਵੱਖ ਵੱਖ ਸ਼ਖਸ਼ੀਅਤਾਂ ਨੇ ਕਿਹਾ ਕਿ ਚੌਧਰੀ ਰਾਮ ਪ੍ਰਕਾਸ਼ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਸਮੁੱਚਾ ਇਲਾਕਾ ਵੀ ਇੱਕ ਸੂਝਵਾਨ ਸ਼ਖਸ਼ੀਅਤ ਤੋਂ ਵਾਂਝਾ ਹੋ ਗਿਆ ਹੈ। ਪਰਿਵਾਰ ਵੱਲੋਂ ਅਫਸੋਸ ਜ਼ਾਹਿਰ ਕਰਨ ਲਈ ਪਿੰਡ ਖੀਵੇਵਾਲ ਵਿਖੇ ਬੁੱਧਵਾਰ ਅਤੇ ਵੀਰਵਾਰ ਦੋ ਦਿਨ ਰੱਖੇ ਗਏ ਹਨ। ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ, ਰਾਮ ਦਾਸ ਖਟਾਣਾ, ਰਾਮ ਲਾਲ ਖਟਾਣਾ, ਬਨਾਰਸੀ ਦਾਸ ਖਟਾਣਾ, ਸੁਖਦੇਵ ਖਟਾਣਾ, ਪ੍ਰੇਮ ਚੰਦ ਖਟਾਣਾ, ਜਤਿਨ ਚੌਧਰੀ, ਸੋਮ ਨਾਥ, ਸ਼ਾਮ ਸੁੰਦਰ, ਅਵਨੀਸ਼ ਹੈਪੀ, ਜਸਪਾਲ ਕਸਾਣਾ, ਤਰਸੇਮ ਲਾਲ ਹੱਕਲਾ , ਚਰਨ ਦਾਸ ਅਤੇ ਅਫਸੋਸ 

ਕਰਨ ਲਈ ਪਿੰਡ ਖੀਵੇਵਾਲ ਵਿਖੇ ਬੁੱਧਵਾਰ ਅਤੇ ਵੀਰਵਾਰ ਦੋ ਦਿਨ ਰੱਖੇ ਗਏ ਹਨ। ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ, ਰਾਮ ਦਾਸ ਖਟਾਣਾ, ਰਾਮ ਲਾਲ ਖਟਾਣਾ, ਬਨਾਰਸੀ ਦਾਸ ਖਟਾਣਾ, ਸੁਖਦੇਵ ਖਟਾਣਾ, ਪ੍ਰੇਮ ਚੰਦ ਖਟਾਣਾ, ਜਤਿਨ ਚੌਧਰੀ, ਸੋਮ ਨਾਥ, ਸ਼ਾਮ ਸੁੰਦਰ, ਅਵਨੀਸ਼ ਹੈਪੀ, ਜਸਪਾਲ ਕਸਾਣਾ, ਤਰਸੇਮ ਲਾਲ ਹਕਲਾ, ਚਰਨ ਦਾਸ, ਬਲਦੇਵ ਸਿੰਘ ਭਾਟੀਆ, ਰਾਮ ਪਾਲ ਮਹੈਸ਼ੀ ਐਮ ਸੀ, ਪੰਮਾ ਭਾਟੀਆ ਐਮ ਸੀ, ਜਸਵੰਤ ਸਿੰਘ ਤੂਰ, ਹਰਜਿੰਦਰ ਸਿੰਘ ਬਲਾਚੌਰ, ਗੁਰਨਾਮ ਸਿੰਘ, ਡਾਕਟਰ ਪ੍ਰੇਮ ਖਟਾਣਾ, ਰਾਮ ਲੋਕ ਚੌਧਰੀ, ਸੋਨੂੰ ਕਸਾਣਾ, ਸਿਰੀ ਰਾਮ ਮਾਸਟਰ, ਸੁਰਜੀਤ ਰਾਮ ਇੰਸਪੈਕਟਰ, ਰਾਮ ਲਾਲ ਜੰਡੀ, ਵਾਸਦੇਵ ਜੰਡੀ, ਛਿੰਦੀ ਖੁਰਦਾਂ, ਹਰਜੀਤ ਸਿੰਘ ਚਿੰਦਿਆਣੀ, ਮਾਸਟਰ ਮਦਨ ਲਾਲ, ਕੇਵਲ ਕ੍ਰਿਸ਼ਨ ਸਰਪੰਚ, ਰਾਮ ਪਾਲ ਮਾਹੀਪੁਰ, ਸਤੀਸ਼ ਕੁਮਾਰ, ਮਨੋਹਰ ਲਾਲ, ਭਾਗ ਸਿੰਘ, ਬਲਜਿੰਦਰ ਸਿੰਘ, ਧਰਮਿੰਦਰ ਸਿੰਘ, ਅਮਰ ਚੰਦ, ਮਲਕੀਤ ਸਿੰਘ, ਬਿੱਲਾ ਪ੍ਰੈਸ, ਅਮਰੀਕ ਸਿੰਘ, ਜਗਤਾਰ ਸਿੰਘ, ਸਮੂਹ ਰਿਸ਼ਤੇਦਾਰ ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2