Join
Monday, March 30, 2026
Monday, March 30, 2026

ਸਰਕਾਰੀ ਸਕੂਲ ਰੱਤੇਵਾਲ ਵਿਖੇ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ

ਨਵਾਂਸ਼ਹਿਰ /ਕਾਠਗੜ੍ਹ 22 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਗਿਆਰਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਜਸਜੀਤ ਸਿੰਘ ਨੇ ਦੱਸਿਆ ਕਿ ਵਰਿੰਦਰ ਪਾਲ ਲੈਕਚਰਾਰ ਫਿਜੀਕਲ ਐਜੂਕੇਸ਼ਨ ਅਤੇ ਪੁਸ਼ਪਿੰਦਰ ਕੌਰ ਡੀ. ਪੀ. ਈ ਦੋਨਾਂ ਦੇ ਸਾਂਝੇ ਯਤਨਾਂ ਸਦਕਾ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਯੋਗ ਆਸਣ ਕਰਵਾਏ ਗਏ। ਯੋਗ ਕਰਵਾਉਂਦੇ ਸਮੇਂ ਹਰ ਇੱਕ ਯੋਗ ਆਸਣ ਨੂੰ ਕਰਨ ਦੇ ਸਹੀ ਤਰੀਕੇ, ਹੋਣ ਵਾਲੇ ਲਾਭ ਬਾਰੇ ਦੱਸ ਕੇ ਯੋਗ ਆਸਣਾਂ ਬਾਰੇ ਚੇਤਨਤਾ ਪੈਦਾ ਕੀਤੀ ਗਈ। ਇਸ ਮੌਕੇ ਬੋਲਦਿਆਂ ਹੋਇਆਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਰੀਰਕ ਤੰਦਰੁਸਤੀ ਲਈ ਯੋਗ ਦਾ ਜ਼ਿੰਦਗੀ ਚ ਅਹਿਮ ਯੋਗਦਾਨ ਹੈ, ਇਸ ਸਮੇਂ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਆਪਣੀ ਜ਼ਿੰਦਗੀ ਚ ਯੋਗ ਨੂੰ ਹਿੱਸਾ ਬਣਾਉਣਾ ਜਰੂਰੀ ਹੈ ਕਿਉਂਕਿ ਇਸ ਸਮੇਂ ਭਿਆਨਕ ਬਿਮਾਰੀਆਂ ਦਾ ਟਾਕਰਾ ਯੋਗ ਆਸਣਾ ਰਾਹੀਂ ਹੀ ਹੋ ਸਕਦਾ ਹੈ। ਸਰੀਰਕ ਤੰਦਰੁਸਤੀ ਲਈ ਜਿੱਥੇ ਕਸਰਤ ਸਹਾਈ ਹੋ ਰਹੀ ਹੈ, ਉੱਥੇ ਯੋਗ ਨਾ ਕੇਵਲ ਸਰੀਰ ਨੂੰ ਤੰਦਰੁਸਤ ਰੱਖਣ ਚ ਸਹਾਈ ਹੁੰਦਾ ਹੈ ਸਗੋਂ ਯੋਗ ਇਨਸਾਨ ਨੂੰ ਮਾਨਸਿਕ ਤੌਰ ਤੇ ਵੀ ਮਜਬੂਤ ਕਰਦਾ ਹੈ। ਆਪਣੇ ਰੋਜ਼ਮਰ੍ਹਾਂ ਜਿੰਦਗੀ ਚ ਯੋਗ ਨੂੰ ਅਪਣਾ ਕੇ ਅਸੀਂ ਨਾ ਸਿਰਫ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ ਸਗੋਂ ਸਿਹਤ ਮੰਦ ਸਮਾਜ ਦੀ ਸਿਰਜਣਾ ਵੀ ਕਰ ਸਕਦੇ ਹਾਂ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


Related Articles

LEAVE A REPLY

Please enter your comment!
Please enter your name here

Latest Articles

2

2