ਨਵਾਂਸ਼ਹਿਰ /ਕਾਠਗੜ੍ਹ, 22ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਆਖਰਕਾਰ ਕਦੋਂ ਰੁੱਕੇਗੀ ਬੰਦ ਹੋਵੇਗੀ ਰੋਜ਼ਾਨਾ ਹੀ ਖੁੱਲੀਆਂ ਟੂਟੀਆਂ ਤੇ ਲੀਕੇਜ ਕਾਰਨ ਪੀਣ ਵਾਲਾ ਅਨਮੂਲਾ ਪਾਣੀ ਹੋ ਰਿਹਾ ਬਰਬਾਦ ਅੱਜ ਦੇ ਸਮੇਂ ਚ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦੀ ਬਜਾਏ ਬਰਬਾਦ ਕਿਤੇ ਜਿਆਦਾ ਹੋ ਰਹੀ ਹੈ। ਕਿਧਰੇ ਤਾਂ ਲੀਕੇਜਾਂ ਨਾਲ ਸਾਫ ਪੀਣ ਵਾਲਾ ਅਨਮੁੱਲਾ ਪਾਣੀ ਦੀ ਬਰਬਾਦੀ ਹੋ ਰਹੀ ਹੈ, ਕਿੱਧਰੇ ਟੂਟੀਆਂ ਖੁੱਲੀਆਂ ਚੱਲ ਰਹੀਆਂ ਹਨ ਜਾਂ ਫਿਰ ਲੋਕ ਬਿਨਾਂ ਮਤਲਬ ਹੀ ਸੜਕਾਂ, ਗਲੀਆਂ ਅਤੇ ਆਪਣੇ ਘਰਾਂ ਦੇ ਵਾਹਨਾਂ ਨੂੰ ਧੋਈ ਜਾ ਰਹੇ ਹਨ। ਕੁੱਝ ਕੁ ਬੁੱਧੀਜੀਵੀ ਵਰਗ ਨੂੰ ਛੱਡ ਕੇ ਜ਼ਿਆਦਾਤਰ ਲੋਕ ਇਸ ਵੱਲ ਧਿਆਨ ਹੀ ਨਹੀਂ ਦਿੰਦੇ, ਜੇਕਰ ਕਿਧਰੇ ਇੱਕ ਦਿਨ ਪਾਣੀ ਦੀ ਸਪਲਾਈ ਨਾ ਮਿਲੇ ਤਾਂ ਲੋਕਾਂ ਦੀ ਜਾਨ ‘ਤੇ ਆ ਜਾਂਦੀ ਹੈ ਲੇਕਿਨ ਦੂਜੇ ਪਾਸੇ ਪਾਣੀ ਦੀ ਹੋ ਰਹੀ ਦੁਰਵਰਤੋਂ ਤੇ ਖੁੱਲੀਆਂ ਚਲਦੀਆਂ ਟੂਟੀਆਂ ਨਾਲ ਗੰਦੇ ਪਾਣੀ ਦੇ ਨਾਲੇ-ਨਾਲੀਆਂ ਭਰੇ ਜਾਂਦੇ ਹਨ ਤੇ ਬਿਨਾਂ ਬਰਸਾਤ ਦੇ ਹੀ ਪੇਂਡੂ ਛੱਪੜ ਹਰ ਸਮੇਂ ਭਰੇ ਰਹਿੰਦੇ ਹਨ। ਸਰਕਾਰਾਂ ਵੱਲੋਂ ਸਾਫ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕੋਈ ਸਖਤ ਕਾਨੂੰਨ ਵੀ ਨਹੀਂ ਬਣਾਇਆ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਕੁਝ ਤਾਂ ਸਬਕ ਮਿਲੇ। ਪਾਣੀ ਦੀ ਹੋ ਰਹੀ ਬਰਬਾਦੀ ਨੂੰ ਲੈ ਕੇ ਸਮੇਂ ਸਮੇਂ ‘ਤੇ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਅਸਰ ਨਾਮਾਤਰ ਹੀ ਹੈ ।ਕਸਬਾ ਕਾਠਗੜ੍ਹ ਦੇ ਖੇਡ ਕਰੀੜਾ ਸੈਂਟਰ ਦੀ ਜਗ੍ਹਾ ਦੇ ਨੇੜੇ ਬਣੇ ਮਕਾਨਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਇੱਕ ਟੂਟੀ ਲੱਗੀ ਹੋਈ ਹੈ ਲੇਕਿਨ ਦੁੱਖ ਦੀ ਗੱਲ ਹੈ ਕਿ ਇਸ ਟੂਟੀ ਨੂੰ ਵਰਤੋ ਤੋਂ ਬਾਅਦ ਕਦੇ ਵੀ ਬੰਦ ਨਹੀਂ ਕੀਤਾ ਜਾਂਦਾ। ਪਹਿਲਾਂ ਤਾਂ ਇਸ ਕੁਨੈਕਸ਼ਨ ਦੇ ਅੱਗੇ ਟੂਟੀ ਹੈ ਹੀ ਨਹੀਂ ਸੀ ਅਤੇ ਹਰ ਸਮੇਂ ਪਾਣੀ ਫੁਆਰੇ ਵਾਂਗ ਚਲਦਾ ਰਹਿੰਦਾ ਸੀ ਅਤੇ ਫਿਰ ਪ੍ਰਵਾਸੀਆਂ ਨੂੰ ਕਹਿ ਕੇ ਉਸ ਦੇ ਅੱਗੇ ਇੱਕ ਟੂਟੀ ਲਗਵਾਈ ਅਤੇ ਵਰਤੋਂ ਤੋਂ ਬਾਅਦ ਟੂਟੀ ਨੂੰ ਬੰਦ ਕਰਨ ਲਈ ਵੀ ਕਿਹਾ ਗਿਆ ਪਰ ਦੇਖਣ ਵਿੱਚ ਆਇਆ ਹੈ ਕਿ ਅਜੇ ਵੀ ਟੂਟੀ ਖੁੱਲੀ ਹੀ ਚੱਲਦੀ ਰਹਿੰਦੀ ਹੈ ਤੇ ਉਸ ਨੂੰ ਬੰਦ ਨਹੀਂ ਕੀਤਾ ਜਾਂਦਾ। ਪੰਜਾਬੀ ਹਰ ਸਮੇਂ ਖੁੱਲੀ ਚਲਦੀ ਰਹਿਣ ਕਰਕੇ ਇਸ ਟੂਟੀ ਦਾ ਪਾਣੀ ਨੇੜੇ ਹੀ ਛੱਪੜ ਵਾਂਗ ਜਮਾਂ ਹੋ ਰਿਹਾ ਹੈ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪ੍ਰਵਾਸੀਆਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਵਿਭਾਗ ਨੂੰ ਚਾਹੀਦਾ ਹੈ ਕਿ ਅਜਿਹੀ ਟੂਟੀ ਦੀ ਵਰਤੋਂ ਕਰਨ ਵਾਲਿਆਂ ਨੂੰ ਜਾਂ ਤਾਂ ਤਾੜਨਾ ਕੀਤੀ ਜਾਵੇ ਜਾਂ ਫਿਰ ਉਸ ਕੁਨੈਕਸ਼ਨ ਨੂੰ ਬੰਦ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਪਾਣੀ ਦੀ ਲੀਕੇਜ ਹੋ ਰਹੀ ਹੈ ਉਸਨੂੰ ਪਹਿਲ ਦੇ ਅਧਾਰ ‘ਤੇ ਸਹੀ ਕਰਵਾਇਆ ਜਾਵੇ ਤਾਂ ਜੋ ਕੁੱਝ ਹੱਦ ਤੱਕ ਸਾਫ ਪਾਣੀ ਦੀ ਬਰਬਾਦੀ ਰੁਕ ਸਕੇ।


