Join
Monday, March 30, 2026
Monday, March 30, 2026

ਸਕਿੱਲ ਮੁਕਾਬਲਿਆਂ ‘ ਚ ਆਈਟੀਆਈ ਨੰਗਲ ਰਹੀ ਮੋਹਰੀ

ਵੱਖ ਵੱਖ ਪ੍ਰੋਜੈਕਟਾਂ ਚ ਹਾਸਿਲ ਕੀਤਾ ਪਹਿਲਾ ਸਥਾਨ

ਰੂਪਨਗਰ /ਨੰਗਲ 15 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ  ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਤਹਿਤ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਜਾਰੀ ਨਿਰਦੇਸ਼ਾ ਅਨੁਸਾਰ ਸਿੱਖਿਆਰਥੀਆਂ ਵਿੱਚ ਹੁਨਰ ਵਿਕਾਸ,ਹੁਨਰ ਨਿਖਾਰਨ/ਪ੍ਰੋਤਸਾਹਨ ਅਤੇ ਉਨਾਂ ਵਿੱਚ ਮੁਕਾਬਲਿਆਂ ਦੀ ਭਾਵਨਾ ਪੈਦਾ ਕਰਨ ਲਈ ਆਈ ਟੀ ਆਈ ਰੂਪਨਗਰ ਵਿਖੇ ਸਕਿੱਲ ਮੁਕਾਬਲੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿੱਚ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਦੇ ਵੱਖ ਵੱਖ ਟਰੇਡਾ ਦੇ ਸਿੱਖਿਆਰਥੀਆਂ ਵਲੋਂ ਭਾਗ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆਂ ਕਿ ਇਨਾਂ ਮੁਕਾਬਲਿਆਂ ‘ਚ ਆਈਟੀਆਈ ਨੰਗਲ ਦੀ  ਕਾਰਪੇਂਟਰ ,ਵੈਲਡਰ,ਮੋਟਰ ਮਕੈਨਿਕ,ਟਰਨਰ ਅਤੇ ਮਸੀਨਿਸ਼ਟ ਗਰਾਈਡਰ ਟਰੇਡ ਚ  ਪਹਿਲਾ,ਮੋਟਰ ਮਕੈਨਿਕ ਟਰੇਡ ਦੂਜਾ ਅਤੇ ਮਸ਼ੀਨਿਸਟ ਟਰੇਡ ‘ਚ ਤੀਜਾ ਸਥਾਨ ਪ੍ਰਾਪਤ ਕੀਤਾ।ਸਕਿੱਲ ਕੰਪੀਟੀਸ਼ਨ ਦੇ ਜੇਤੂ ਸਿੱਖਿਆਰਥੀਆਂ ਦੇ ਆਈਟੀਆਈ ਨੰਗਲ ਪਹੁੰਚਣ ਤੇ  ਵਧਾਈ ਦਿੰਦਿਆਂ ਪਿ੍ਰੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਸਿੱਖਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹੋ ਜਿਹੇ ਮਕਾਬਲਿਆਂ ਨਾਲ ਸਿੱਖਿਆਰਥੀਆਂ ਵਿੱਚ ਮੁਕਾਬਲੇਬਾਜ਼ੀ ਭਾਵਨਾ ਪੈਦਾ ਹੁੰਦੀ ਹੈ ਅਤੇ ਹੁਨਰ ਵਿਕਾਸ,ਹੁਨਰ ਨਿਖਾਰਨ ਤੇ ਪ੍ਰੋਤਸਾਹਨ  ਵਿੱਚ ਮਦਦ ਮਿਲਦੀ ਹੈ।ਉਨਾਂ ਸਿੱਖਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਹੋ ਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਟਰੇਨਿੰਗ ਅਫਸਰ ਰਾਕੇਸ਼ ਕੁਮਾਰ,ਅਸ਼ਵਨੀ ਕੁਮਾਰ,ਸੁਪਰਡੰਟ ਰਿਸ਼ੀਪਾਲ,ਬਲਜੀਤ ਸਿੰਘ ਜੇਤੇਵਾਲ,ਵਰਿੰਦਰ ਸਿੰਘ,ਹਰਮਿੰਦਰ ਸਿੰਘ,ਸੁਮਿਤ ਕੁਮਾਰ,ਦਲਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

ਕੈਪਸ਼ਨ: ਸਕਿੱਲ ਮੁਲਾਬਲਿਆਂ ਚ ਅੱਵਲ ਰਹੇ ਸਿੱਖਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਅਤੇ ਸਟਾਫ ਮੈਂਬਰ।

Related Articles

LEAVE A REPLY

Please enter your comment!
Please enter your name here

Latest Articles

2

2