Join
Monday, March 30, 2026
Monday, March 30, 2026

ਕੁਝ ਵਿਅਕਤੀਆਂ ਵੱਲੋਂ  ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਮਹਾਰਾਜ ਚੈਰੀਟੇਬਲ ਟਰੱਸਟ ਦੇ ਖਿਲਾਫ ਕਾਨਫਰੰਸ ਅਤੇ ਸ਼ੋਸ਼ਲ ਮੀਡੀਆ ਰਾਹੀਂ ਸੰਗਤ ਨੂੰ ਕੀਤਾ ਜਾ ਰਿਹਾ ਗੁੰਮਰਾਹ:- ਟਰੱਸਟ ਮੈਂਬਰ ਭੈਰੋ ਮਾਜਰਾ

ਕੁਰਾਲੀ 18 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਬੀਤੇ ਦਿਨੀ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਦਸ਼ਮੇਸ਼ਗੜ੍ਹ ਭੈਰੋ ਸਾਹਿਬ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ।ਜਿਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਦੇ ਖਿਲਾਫ ਝੂਠ ਬੋਲ ਕੇ ਭੜਕਾਇਆ ਜਾ ਰਿਹਾ ਹੈ।ਇਸ ਕਾਨਫਰੰਸ ਸਬੰਧੀ ਗੱਲਬਾਤ ਕਰਦਿਆਂ ਟਰੱਸਟ ਮੈਂਬਰਾਂ ਨੇ ਕਿਹਾ ਕਿ ਕੁਝ ਅਣਅਧਿਕਾਰਤ ਵਿਅਕਤੀਆਂ ਜਿਵੇਂ ਕਿ ਗੁਰਮੁਖ ਸਿੰਘ ਪੁੱਤਰ ਗੁਰਦੇਵ ਸਿੰਘ, ਸੁਖਪਾਲ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਗੁਰਮੁਖ ਸਿੰਘ ਲੌਂਗੀਆ ਪੁੱਤਰ ਨਸੀਬ ਸਿੰਘ (ਨਿਵਾਸੀ ਰੋਪੜ) ਵੱਲੋਂ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ, ਪਿੰਡ ਭੈਰੋਮਾਜਰਾ ਵਿੱਚ ਬੈਠ ਕੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਝੂਠੇ ਅਤੇ ਬੇਬੁਨਿਆਦ ਤੱਥਾਂ ਰਾਹੀਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਹੈ। ਮੈਂਬਰਾਂ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਅਨੁਸਾਰ ਉਪਰੋਕਤ ਅਣਅਧਿਕਾਰਤ ਵਿਅਕਤੀਆਂ ਨੂੰ ਰਜਿਸਟਰਡ ਟਰੱਸਟ ਦੇ ਕੰਮ-ਕਾਰ ਵਿੱਚ ਦਖਲ ਦੇਣ ਤੋਂ ਰੋਕ ਲਗਾਈ ਗਈ ਹੈ ਪਰ ਇਹ ਲੋਕ ਕੋਰਟ ਦੇ ਉਸ ਫੈਸਲੇ ਨੂੰ ਤੋੜ-ਮਰੋੜ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਇਹ ਫੈਸਲਾ ਇਨ੍ਹਾਂ ਅਣਅਧਿਕਾਰਤ ਵਿਅਕਤੀਆਂ ਦੇ ਹੱਕ ਵਿੱਚ ਹੈ, ਜੋ ਕਿ ਸਰਾਸਰ ਗਲਤ ਗੱਲ ਹੈ। ਉਨਾਂ ਕਿਹਾ ਕਿ ਸਾਲ 2004 ਤੋਂ ਚਲ ਰਹੇ ਰਜਿਸਟਰਡ ਟਰੱਸਟ (ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ) ਦੇ ਹੱਕ ਵਿੱਚ ਹੈ। ਉਕਤ ਵਿਅਕਤੀਆਂ ਵਲੋ ਪ੍ਰੈਸ ਕਾਨਫਰੰਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਅਕੈਡਮੀ (ਸਾਹਿਬਜਾਦਾ ਜੁਝਾਰ ਸਿੰਘ ਅਕੈਡਮੀ) ਜੋ ਕਿ ਗੁਰਦੁਆਰਾ ਸਾਹਿਬ ਦੇ ਹਦੂਦ ਵਿੱਚ ਚਲ ਰਹੀ ਹੈ, ਉਹ ਕਿਸੇ ਨਿੱਜੀ ਵਿਅਕਤੀ ਦੀ ਹੈ, ਇਹ ਤੱਥ ਸਰਾਸਰ ਗਲਤ ਹਨ ਕਿਉਂਕਿ ਇਹ ਅਕੈਡਮੀ ਰਜਿਸਟਰਡ ਟਰੱਸਟ ਵੱਲੋਂ ਬਣਾਈ ਗਈ ਐਜੂਕੇਸ਼ਨਲ ਸੁਸਾਇਟੀ (ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਚੈਰੀਟੇਬਲ ਐਜੂਕੇਸ਼ਨਲ ਸੁਸਾਇਟੀ) ਵਲੋਂ ਚਲਾਈ ਜਾ ਰਹੀ ਹੈ। ਇਸ ਵਿੱਚ ਇਹ ਵੀ ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਵੀ ਇਸ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ ਹਨ। ਇਸ ਦੇ ਸਮੇਤ ਪਿੰਡ ਭੈਰੋਮਾਜਰਾ ਦੇ ਹੋਰ ਵੀ ਮੈਂਬਰ ਹਨ। ਇਹ ਅਕੈਡਮੀ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਬਿਨਾ ਕਿਸੇ ਵਿੱਤੀ ਲਾਭ ਤੋਂ ਇਲਾਕੇ ਦੇ ਬੱਚਿਆਂ ਦੀ ਸੇਵਾ ਲਈ ਚਲ ਰਹੀ ਹੈ, ਜਿਸ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੋਂ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾ ਰਹੀ ਅਤੇ ਕੇਵਲ ਟਿਊਸ਼ਨ ਫੀਸ ਹੀ ਲਈ ਜਾਂਦੀ ਹੈ। ਇਨ੍ਹਾਂ ਉਪਰੋਕਤ ਵਿਅਕਤੀਆਂ ਵਲੋਂ ਇਸ ਅਕੈਡਮੀ ਨੂੰ ਜਬਰਨ ਬੰਦ ਕਰਨ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ।ਪ੍ਰੈਸ ਕਾਨਫਰੰਸ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਬਾਰੇ ਵੀ ਗਲਤ ਬਿਆਨਬਾਜ਼ੀ ਕੀਤੀ ਗਈ। ਇਨ੍ਹਾਂ ਅਣਅਧਿਕਾਰਤ ਵਿਅਕਤੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਕਰਨ ਦਾ ਖਦਸ਼ਾ ਹੈ। ਜਦੋਂ ਵੀ ਇਨ੍ਹਾਂ ਉਪਰੋਕਤ ਵਿਅਕਤੀਆਂ ਦੁਆਰਾ ਕੋਰਟ ਵੱਲੋਂ ਰਜਿਸਟਰਡ ਟਰੱਸਟ ਦੇ ਕੰਮ-ਕਾਜ ਵਿੱਚ ਵਿਘਨ ਪਾਇਆ ਜਾਂਦਾ ਹੈ ਤਾਂ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਉਚਿਤ ਸਮਝਿਆ ਜਾਂਦਾ ਹੈ ਕਿਉਂਕਿ ਇਸ ਰਜਿਸਟਰਡ ਟਰੱਸਟ ਦੇ ਮੈਂਬਰ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦੇ

ਹੋਏ ਕਿਸੇ ਵੀ ਲੜਾਈ-ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਸ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ।ਇਹ ਵੀ ਦੱਸਣਯੋਗ ਹੈ ਕਿ ਪ੍ਰੈਸ ਕਾਨਫਰੰਸ ਵਿੱਚ ਕੀਤੀਆਂ ਗਈਆਂ ਗਲਤ ਬਿਆਨਬਾਜ਼ੀਆਂ ਨੂੰ ਸਬੰਧਤ ਪੱਤਰਕਾਰਾਂ ਵੱਲੋਂ ਇੰਨ-ਬਿਨ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ, ਜੋ ਕਿ ਕਾਨੂੰਨਨ ਗਲਤ ਹੈ। ਜਦ ਕਿ ਚਾਹੀਦਾ ਇਹ ਸੀ ਕਿ ਇਸ ਬਾਬਤ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦਾ ਵੀ ਪੱਖ ਲਿਆ ਜਾਣਾ ਚਾਹੀਦਾ ਸੀ।ਇਸ ਮੌਕੇ ਪਰਮਜੀਤ ਸਿੰਘ ਗਿੱਲ (ਉਪ ਪ੍ਰਧਾਨ), ਅਜੀਤ ਸਿੰਘ ਲੱਗੀਆ, ਨਰਪਿੰਦਰ ਸਿੰਘ, ਪਰਵਿੰਦਰ ਸਿੰਘ, ਜਰਨੈਲ ਸਿੰਘ ਤੁਸਰੀ, ਤੇਜਿੰਦਰ ਸਿੰਘ  ਮੈਂਬਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2