ਬੁਰੀ ਨਾਲ ਤਰ੍ਹਾਂ ਨੁਕਸਾਨੇ ਗਈ ਕਾਰ ਟਰੈਕਟਰ
ਨਵਾਂਸ਼ਹਿਰ /ਕਾਠਗੜ੍ਹ 15 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਤੇ ਨੇੜੇ ਸਾਹਿਬ ਢਾਬੇ ਦੇ ਮੌਜੂਦ ਕੱਟ ਦੇ ਕੋਲ ਇੱਕ ਸਵਿਫਟ ਕਾਰ ਤੇ ਟਰੈਕਟਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਐਫ ਟੀਮ ਦੇ ਇੰਚਾਰਜ ਏ ਐਸ ਆਈ
ਕੁਲਦੀਪ ਸਿੰਘ ਨੇ ਦੱਸਿਆਂ ਕਿ ਕੰਟਰੋਲ ਰੂਮ ਤੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਸਾਹਿਬ ਢਾਬੇ ਸਾਹਮਣੇ ਇੱਕ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਇਕ ਸਵਿਫਟ ਕਾਰ ਐਚ ਪੀ 12 ਏ ਏ 3115 ਜਿਸ ਨੂੰ ਰਜਨੀ ਬਾਲਾ ਪਤਨੀ ਰਾਜਨ ਕੁਮਾਰ ਸ਼ਰਮਾ ਵਾਸੀ ਭੱਦੀ ਹਿਮਾਚਲ ਪ੍ਰਦੇਸ਼ ਚਲਾ ਰਹੀ ਸੀ ਜੋ ਕਿ ਸੋਲਨ ਤੋਂ ਨਵਾਂਸ਼ਹਿਰ ਜਾ ਰਹੀ ਸੀ ਸਾਹਿਬ ਢਾਬੇ ਸਾਹਮਣੇ ਜਾ ਰਹੀ ਸੀ ਤਾ ਇਸ ਕਾਰ ਦੇ ਅੱਗੇ ਇੱਕ ਫਾਰਮਟ੍ਰੈਕ ਟ੍ਰੈਕਟਰ ਕਾਠਗੜ੍ਹ ਸਾਈਡ ਤੋਂ ਬਲਾਚੌਰ ਜਾ ਰਿਹਾ ਸੀ ਜਿਸ ਨੂੰ ਸਾਈਡ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਮੱਖੋਵਾਲ ਚਲਾ ਰਿਹਾ ਸੀ ਜਦੋਂ ਇਹ ਦੋਨੋ ਵਾਹਨ ਉਪਰੋਕਤ ਸਥਾਨ ਤੇ ਪਹੁੰਚੇ ਤਾ ਸਵਿਫਟ ਕਾਰ ਤੇਜ਼ ਹੋਣ ਕਰਕੇ ਕਾਰ ਨੇ ਟਰੈਕਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਟ੍ਰੈਕਟਰ ਚਾਲਕ ਜ਼ਖ਼ਮੀ ਹੋ ਜਿਸ ਨੂੰ ਇਲਾਜ ਲਈ ਰਾਹਗੀਰਾਂ ਨੇ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸਾ ਇਹਨਾਂ ਭਿਆਨਕ ਸੀ ਕਿ ਕਾਰ ਟਰੈਕਟਰ ਦੇ ਵੱਜਣ ਪਿੱਛੇ ਨਾਲ ਕਾਰ ਦਾ ਮੂੰਹ ਰੋਪੜ੍ਹ ਵੱਲ ਘੁੰਮ ਗਿਆ। ਜਿਸ ਨਾਲ ਟਰੈਕਟਰ ਮਗਰ ਪਾਈਆਂ ਤਵੀਆਂ ਵੀ ਟੁੱਟ ਗਈਆਂ ਅਤੇ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਟੀਮ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ ਗਿਆ | ਹਾਦਸੇ ਸਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਪੁਲਿਸ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


