Join
Monday, March 30, 2026
Monday, March 30, 2026

ਨੈਸ਼ਨਲ ਹਾਈਵੇ ਵੱਲੋਂ ਨਜਾਇਜ਼ ਕੱਟਾਂ ਨੂੰ ਕੀਤਾ ਗਿਆ ਬੰਦ

ਬਲਾਚੌਰ, 14 ਜੂਨ (ਜਤਿੰਦਰ ਪਾਲ ਸਿੰਘ ਕਲੇਰ ) –

ਨੈਸ਼ਨਲ ਹਾਈਵੇ ਦੀ ਟੀਮ ਵੱਲੋਂ ਹਾਦਸਿਆਂ ਨੂੰ ਠੱਲ ਪਾਉਣ ਹਿੱਤ ਬਲਾਚੌਰ ਓਪਨ ਨੈਸ਼ਨਲ ਹਾਈਵੇ ਤੇ ਮੌਜੂਦ ਨਜਾਇਜ਼ ਕੱਟਾਂ ਨੂੰ ਬੰਦ ਕੀਤਾ ਗਿਆ ਹੈ। ਜਾਣਕਾਰੀ  ਅਨੁਸਾਰ ਸੜਕ ਦਾ ਨਿਰਮਾਣ ਕਰਨ ਮੌਕੇ ਅਣਗਹਿਲੀ ਵਰਤਦਿਆਂ ਹੋਇਆਂ ਨੈਸ਼ਨਲ ਹਾਈਵੇ ਵੱਲੋਂ ਕੁੱਝ ਥਾਵਾਂ ਤੇ ਨਜਾਇਜ਼ ਕੱਟ ਬਣਾ ਦਿੱਤੇ ਗਏ ਸਨ ਜਦ ਕਿ ਇਸ ਤੋਂ ਇਲਾਵਾ ਕਈ ਥਾਵਾਂ ਤੇ ਜਰੂਰੀ ਹੁੰਦਿਆਂ ਹੋਇਆਂ ਵੀ ਕੱਟ ਨਹੀਂ ਬਣਾਏ ਗਏ। ਪਰ ਹੁਣ ਹਰਕਤ ਵਿੱਚ ਆਉਂਦਿਆਂ ਹੋਇਆਂ ਨੈਸ਼ਨਲ ਹਾਈਵੇ ਦੀ ਟੀਮ ਵੱਲੋਂ ਸਮਿੰਟਡ ਰੋਕਾਂ ਲਗਾ ਕੇ ਇਹ ਨਜਾਇਜ ਤੌਰ ਤੇ ਰੱਖੇ ਗਏ ਕੱਟ ਬੰਦ ਕਰ ਦਿੱਤੇ ਗਏ ਸਨ। ਪ੍ਰੰਤੂ ਕੁੱਝ ਗਲਤ ਅਨਸਰਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਇਨ੍ਹਾਂ ਸਮਿਟਡ ਰੋਕਾਂ ਦੀ ਤੋੜ ਭੰਨ ਕਰਨ ਉਪਰੰਤ ਹੇਠਾਂ ਸੁੱਟ ਦਿੱਤੇ ਗਏ। ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨਜਾਇਜ਼ ਕੱਟਾਂ ਕਾਰਨ ਬਹੁ ਗਿਣਤੀ ਹਾਦਸੇ ਵਾਪਰ ਰਹੇ ਸਨ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਉਪਰੋਂ ਵੱਡੇ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਹਨ ਕਿ ਨੈਸ਼ਨਲ ਹਾਈਵੇ ਤੇ ਬਣੇ ਨਜਾਇਜ਼ ਕੱਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਸ ਨਾਲ ਹੋ ਰਹੇ ਹਾਦਸਿਆਂ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕੱਟ ਨਜਾਇਜ਼ ਬਣਾਏ ਗਏ ਹਨ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪ੍ਰੰਤੂ ਜੇ ਕਰ ਉਨ੍ਹਾਂ ਨਾਲ ਕਿਸੇ ਨੇ ਵੀ ਛੇੜਖਾਨੀ ਕੀਤੀ ਤਾਂ ਜਾਂਚ ਪੜਤਾਲ ਕਰਕੇ ਅਜਿਹੇ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles

2

2