# ਮਿੱਟੀ ਡਿੱਗਣ ਨਾਲ ਬੂਟੇ ਅਤੇ ਜੰਗਲੇ ਟੁੱਟੇ
# ਟੋਪਾਨ ਫੈਕਟਰੀ ਰੈਲਮਾਜਰਾ ਵੱਲੋਂ ਇਨ੍ਹਾਂ ਦਰੱਖਤਾਂ ਦੀ ਸੇਫਟੀ ਲਈ ਸੀਮੇਂਟ ਦੇ ਲਗਾਏ ਸਨ ਜੰਗਲੇ
# ਕਿਸੇ ਨੇ ਵੀ ਨਹੀ ਇਸ ਦੀ ਸਾਰ ਨਹੀਂ ਲਈ
# ਨਾ ਹੀ ਜੰਗਲਾਤ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਸ ਸਾਰ ਲਈ
ਨਵਾਂਸ਼ਹਿਰ /ਕਾਠਗੜ੍ਹ 15 ਜੂਨ (ਜਤਿੰਦਰਪਾਲ ਸਿੰਘ ਕਲੇਰ )-
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਦੇ ਨਾਲ ਲੱਗਦੀ ਬਿਸਤ ਦੁਆਬ ਨਹਿਰ ਦੀ ਸਫਾਈ ਕਰਨ ਸਮੇਂ ਆਸਰੋਂ ਦੇ ਕੋਲ ਬੰਦ ਪਈ ਡੀ ਸੀ ਐਮ ਫੈਕਟਰੀ ਦੇ ਸਾਹਮਣੇ ਨਹਿਰ ਦੀ ਮਿੱਟੀ ਕੱਢ ਕੇ ਸੜਕ ਦੇ ਕਿਨਾਰੇ ਸੁੱਟੀ ਗਈ | ਜਦਕਿ ਇਸ ਸੜਕ ਦੇ ਕਿਨਾਰੇ ਤੇ ਜੰਗਲਾਤ ਦੇ ਵੱਲੋਂ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਹਨ | ਇਨ੍ਹਾਂ ਬੂਟਿਆ ਦੀ ਸੇਫਟੀ ਦੇ ਲਈ ਟੋਪਾਨ ਫੈਕਟਰੀ ਰੈਲਮਾਜਰਾ ਦੇ ਵੱਲੋਂ ਸੀਮੇਂਟ ਦੇ ਜੰਗਲੇ ਲਗਾਏ ਹਨ | ਜਦਕਿ ਮਿੱਟੀ ਕੱਢਦੇ ਸਮੇਂ ਉਕਤ ਵਰਕਰਾਂ ਵੱਲੋਂ ਇਨ੍ਹਾਂ ਨਹਿਰ ਦੇ ਕੰਢੇ ਤੇ ਲਗਾਏ ਗਏ ਬੂਟਿਆਂ ਨੂੰ ਮਿੱਟੀ ਥੱਲੇ ਦੱਬ ਦਿੱਤਾ ਗਿਆ ਜਦਕਿ ਸੀਮੇਂਟ ਦੇ ਜੰਗਲੇ ਟੁੱਟ ਗਏ ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਜਗ੍ਹਾ ਦੇ ਨਾ ਟੁੱਟੇ ਜੰਗਲੀਆ ਨਾ ਦੇਖਿਆ ਸੂਤਰਾਂ ਮੁਤਾਬਕ ਇਸ ਵਿੱਚ ਜੰਗਲਾਤ ਵਿਭਾਗ ਦੀ ਬਹੁਤ ਹੀ ਅਨਗੇਲੀ ਸਾਹਮਣੇ ਆ ਰਹੀ ਹੈ | ਪਰ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਦੇ ਵੱਲ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ ਗਿਆ ਨਾ ਜੰਗਲਾਤ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ | ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਹਰਿਆਲੀ ਨੂੰ ਖਤਮ ਕਰਨ ਵਾਲਿਆ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ |
ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਭੁਪਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਲਿਖਤੀ ਕਾਰਵਾਈ ਕੋਈ ਨਹੀ ਕੀਤੀ ਪਰ ਜਿਸ ਸਬੰਧਤ ਵਿਭਾਗ ਨਹਿਰੀ ਵਿਭਾਗ ਅਧਿਕਾਰੀਆਂ ਨੂੰ ਇਸ ਕੀਤੇ ਗਏ ਨੁਕਸਾਨ ਬਾਰੇ ਦੱਸਿਆ ਹੈ ਪਰ ਉਨ੍ਹਾਂ ਤੇ ਲਿਖਤੀ ਸ਼ਿਕਾਇਤ ਕੋਈ ਨਹੀ ਦਿੱਤੀ ਗਈ।


