# ਹਰਜੋਤ ਬੈਂਸ ਕੈਬਨਿਟ ਮੰਤਰੀ ਦੇ ਯਤਨਾਂ ਨਾਲ ਦਹਾਕਿਆ ਤੋਂ ਵਿਕਾਸ ਨੂੰ ਤਰਸੇ ਲੋਕਾਂ ਨੂੰ ਮਿਲੀ ਵੱਡੀ ਰਾਹਤ
# ਸੜਕਾਂ, ਗਲੀਆਂ, ਲਾਇਬ੍ਰੇਰੀ, ਖੇਡ ਮੈਦਾਨ, ਸਕੂਲ, ਉਪਨ ਜਿੰਮ, ਸੁੱਧ ਜਲ ਸਪਲਾਈ, ਖੇਤਾਂ ਨੂੰ ਨਹਿਰੀ ਪਾਣੀ ਵਰਗੇ ਪ੍ਰੋਜੈਕਟਾਂ ਨਾਲ ਇਲਾਕਾ ਵਾਸੀ ਹੋਏ ਬਾਗੋਬਾਗ।
ਰੂਪਨਗਰ /ਨੰਗਲ 14 ਜੂਨ(ਜਤਿੰਦਰ ਪਾਲ ਸਿੰਘ ਕਲੇਰ )
ਪਿਛਲੇ 75 ਸਾਲਾਂ ਦੋਰਾਨ ਸਰਕਾਰਾਂ ਨੇ ਪਿੰਡਾਂ ਦਾ ਜ਼ੋ ਵਿਕਾਸ ਕਰਵਾਇਆ ਹੈ ਉਸ ਤੋਂ ਕਈ ਗੁਣਾ ਵੱਧ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰਵਾ ਕੇ ਸੂਬੇ ਵਿੱਚ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੱਤੀ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਨੋਜਵਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਨੰਬਰ ਇਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ।ਪਿੰਡ ਬ੍ਰਹਮਪੁਰ ਲੋਅਰ ਵਿੱਚ ਹੋਏ ਵਿਕਾਸ ਦੇ ਕੰਮ ਇਸ ਦੀ ਮੂੰਹ ਬੋਲਦੀ ਤਸਵੀਰ ਹਨ।
ਜੇਕਰ ਬ੍ਰਹਮਪੁਰ ਲੋਹਰ ਵਿੱਚ ਪਿਛਲੇ 3 ਸਾਲਾਂ ਦੋਰਾਨ ਮੁਕੰਮਲ ਹੋਏ ਜਾਂ ਪ੍ਰਗਤੀ ਅਧੀਨ ਵਿਕਾਸ ਦੇ ਕੰਮਾਂ ਤੇ ਸਰਸਰੀ ਨਜਰ ਮਾਰੀ ਜਾਵੇ ਤਾਂ ਇਸ ਪਿੰਡ ਵਿੱਚ ਅੱਜ ਤੱਕ ਸ਼ਮਸਾ਼ਨ ਘਾਟ ਨੂੰ ਜਾਣ ਵਾਲੀ ਸੜਕ ਨਹੀਂ ਬਣੀ ਸੀ ਜਿਸ ਦਾ 800 ਮੀਟਰ ਦਾ ਏਰੀਆ 17 ਲੱਖ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ ਅਤੇ ਹੁਣ 1000 ਮੀਟਰ ਹੋਰ ਰਸਤਾ ਬਣਾਇਆ ਜਾਣਾ ਹੈ।ਇਸ ਪਿੰਡ ਵਿੱਚ ਜਿਥੇ ਕੂੱੜਾ ਡੱਪ ਕੀਤਾ ਜਾਂਦਾ ਸੀ ਉਸ ਨੂੰ ਸਾਫ ਸੁਧਰਾ ਕਰਕੇ ਉਪਨ ਜਿੰਮ 4 ਲੱਖ ਨਾਲ ਬਣਾਇਆ ਗਿਆ ਹੈ ਇਸ ਥਾਂ ਤੋਂ 32 ਟਰਾਲੀਆਂ ਕੂੱੜਾ ਚੁੱਕ ਕੇ ਮਿੱਟੀ ਪਾਈ ਗਈ ਹੈ ਜਿਸ ਨਾਲ ਪਿੰਡ ਦਾ ਮਾਹੌਲ ਸਵੱਛ ਹੋਇਆ ਹੈ। ਪਿੰਡ ਦੇ ਗੰਦੇ ਪਾਣੀ ਦੇ ਨਾਲੇ ਨੂੰ ਟੋਬੇ ਤੱਕ ਅਤੇ ਵੱਡੇ ਬਰਸਾਤੀ ਨਾਲੇ ਨੂੰ ਲੱਖਾ ਰੁਪਏ ਦੀ ਲਾਗਤ ਨਾਲ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਤਲੁਜ਼ ਅਤੇ ਪਿੰਡ ਦੇ ਬਰਸਾਤੀ ਪਾਣੀ ਦੇ ਨਾਲ ਲੱਗਦੇ ਇਲਾਕੇ ਵਿੱਚ ਡੰਗੇ ਲਗਾਏ ਗਏ ਹਨ। ਬੱਚਿਆ ਤੇ ਨੋਜਵਾਨਾਂ ਨੂੰ ਸੁਨਹਿਰੇ ਭਵਿੱਖ ਲਈ ਕੈਬਨਿਟ ਮੰਤਰੀ ਸ. ਹਰਜੋਤ ਬੈਂਸ ਦੀ ਦੂਰ ਅੰਦੇਸ਼ੀ ਸੋਚ ਮੁਤਾਬਿਕ ਲਾਇ੍ਰਬੇਰੀ ਅਤੇ ਨਸਿ਼ਆ ਤੋਂ ਦੂਰ ਰਹਿ ਕੇ ਸ਼ਰੀਰਿਕ ਤੇ ਮਾਨਸਿਕ ਤੰਦਰੁਸਤੀ ਲਈ ਖੇਡ ਮੈਦਾਨ ਉਸਾਰਣ ਦੀ ਤਸਵੀਜ ਮੁਕੰਮਲ ਹੋ ਚੁੱਕੀ ਹੈ।
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਪਿੰਡ ਬ੍ਰਹਮਪੁਰ ਲੋਹਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਵਿੱਚ ਚੋਕਾ ਸੁਧਾਰ ਕਰਵਾਇਆ ਹੈ। 2 ਕਲਾਸ ਰੂਮ ਤਿਆਰ ਹੋ ਗਏ ਹਨ, ਇਕ ਹੋਰ ਕਮਰਾ ਉਸਾਰਿਆ ਜਾਣਾ ਹੈ।ਜਦੋਂ ਕਿ ਸਕੂਲ ਵਿੱਚ ਸਕੂਲ ਦੀ ਚਾਰ ਦੀਵਾਰੀ ਦਾ ਕੰਮ ਕਰਵਾਇਆ ਗਿਆ ਹੈੈ। ਪਿੰਡ ਵਾਸੀ ਦੀ ਅਰਸੇ ਪੁਰਾਣੀ ਮੰਗ ਨੂੰ ਸ. ਬੈਂਸ ਨੇ ਅਮਲੀ ਜਾਮਾ ਪਹਿਨਾਇਆ ਹੈ।ਪਿੰਡ ਵਿੱਚ ਪੀਣ ਵਾਲੇ ਸਾਫ ਪਾਣੀ ਲਈ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਪਾਣੀਆਂ ਨੂੰ ਬਚਾ ਕੇ ਸੂਬੇ ਦੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਨਹਿਰੀ ਪਾਣੀ ਦੀਆਂ ਪਾਈਪਾ ਲਾਈਨਾ ਵੀ ਪਾਈਆਂ ਜਾ ਰਹੀਆਂ ਹਨ। ਬ੍ਰਹਮਪੁਰ ਲੋਹਰ ਵਿੱਚ 2 ਹੋਰ ਸੜਕਾਂ ਗਲੀਆਂ ਦਾ ਕੰਮ ਚੱਲ ਰਿਹਾ ਹੈ।ਸ਼ਨੀਦੇਵ ਮੰਦਰ ਦਾ ਚੋਗੀਰਦਾ ਵੀ ਸਵਾਰਿਆ ਜਾ ਰਿਹਾ ਹੈ।
ਪਿੰਡ ਦੇ ਸਰਪੰਚ ਚੰਨਣ ਸਿੰਘ ਪੰਮੂ ਢਿੱਲੋ, ਰਾਮ ਗੋਪਾਲ ਫੋਜੀ ਪੰਚ, ਤਰੀਸ਼ਣਾ ਦੇਵੀ, ਬਚਿੱਤਰ ਸਿੰਘ ਪੰਚ, ਸੁਰਿੰਦਰ ਸਿੰਘ ਪੰਚ, ਸਾਬਕਾ ਸਰਪੰਚ ਮਸਤ ਸਿੰਘ, ਲੈਕਚਰਾਰ ਹਰੀਸ਼ ਕੁਮਾਰ, ਨੰਬਰਦਾਰ ਅਸੋ਼ਕ ਕੁਮਾਰ, ਕ੍ਰਿਸ਼ਨ ਕੁਮਾਰ ਆਦਿ ਪੰਤਵੱਤੇ ਨੇ ਦੱਸਿਆ ਕਿ ਅਜ਼ਾਦੀ ਤੋਂ ਬਾਅਦ 2022 ਤੱਕ 75 ਸਾਲਾਂ ਵਿੱਚ ਜ਼ੋ ਵਿਕਾਸ ਦੇ ਕੰਮ ਸਮੇਂ ਦੀਆਂ ਸਰਕਾਰਾਂ ਨੇ ਬ੍ਰਹਮਪੁਰ ਲੋਹਰ ਵਿੱਚ ਕੀਤੇ ਹਨ ਉਸ ਤੋਂ ਕਈ ਗੁਣਾ ਵੱਧ ਕੰਮ ਮੋਜੂਦਾ ਮਾਨ ਸਰਕਾਰ ਨੇ ਤਿੰਨ ਸਾਲਾ ਵਿੱਚ ਕਰ ਦਿੱਤੇ ਹਨ।ਉਹਨਾਂ ਨੇ ਕਿਹਾ ਕਿ ਸ. ਹਰਜੋਤ ਸਿੰਘ ਬੈਂਸ ਜਿਹੜੇ ਵਾਅਦੇ ਕਰਦੇ ਹਨ ਉਹਨਾਂ ਨੂੰ ਹਰ ਹਾਲ ਵਿੱਚ ਪੂਰਾ ਕਰਦੇ ਹਨ। ਇਸਲਈ ਅਸੀਂ ਸਮੂੰਹ ਇਲਾਕਾ ਵਾਸੀ ਉਹਨਾ ਦੇ ਸੁ਼ਕਰਗੁਜਾਰ ਹਾਂ, ਇਸੇ ਲਈ ਲਗਾਤਾਰ ਸ. ਬੈਂਸ ਨੂੰ ਇਲਾਕੇ ਦੇ ਲੋਕਾਂ ਦਾ ਭਰਭੂਰ ਸਮੱਰਥਨ ਮਿਲਾ ਰਿਹਾ ਹੈ ਅਤੇ ਵੱਡੇ ਵੱਡੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਰਹੇ ਹਨ।


