Join
Thursday, March 26, 2026
Thursday, March 26, 2026

ਸੂਬਾ ਪੰਜਾਬ ਵਿਖੇ ਵੱਧਦਾ ਜਾ ਰਿਹਾ ਬੇਖੋਫ ਗੁੰਡਾਰਾਜ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ 

ਬਲਾਚੌਰ 12 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਅੰਦਰ ਗੈਂਗਸਟਰਾਂ ਦੇ ਹੌਸਲੇ ਹੁੰਦੇ ਜਾ ਰਹੇ ਬੁਲੰਦ ਇਨਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਪੱਤਰਕਾਰ ਭਾਈਚਾਰੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਨ੍ਹਾਂ ਗੈੰਗਸਟਰਾਂ ਨੂੰ ਠੱਲ ਪਾਈ ਜਾ ਚੁੱਕੀ ਸੀ ਪਰੰਤੂ ਮੌਕੇ ਦੀ ਸਰਕਾਰ ਵੇਲੇ ਸੂਬਾ ਪੰਜਾਬ ਅੰਦਰ ਫਿਰ ਤੋਂ ਗੁੰਡਾਰਾਜ ਆਪਣੇ ਪੈਰ ਪਸਾਰ ਰਿਹਾ। ਬੀਤੇ ਦਿਨੀ ਹਲਕਾ ਬਲਾਚੌਰ ਦੇ ਪਿੰਡ-ਬੀੜ ਕਾਠਗੜ (ਮੰਡੇਰਾਂ) ਵਿਖੇ ਅਣਪਛਾਤਿਆਂ ਵੱਲੋਂ ਰਾਤ 1:00 ਵਜੇ ਅਚਾਰ ਫੈਕਟਰੀ ਵਿਖੇ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ ਫੈਕਚਰੀ ਮਾਲਕ ਤੋਂ ਗੁੰਡਿਆਂ ਵੱਲੋਂ ਇੱਕ ਵੱਡੀ ਰਕਮ ਫਿਰੌਤੀ ਦੇ ਰੂਪ ਵਿੱਚ ਮੰਗੀ ਗਈ ਸੀ। ਮਾਲਕ ਵੱਲੋਂ ਇਨਕਾਰ  ਕਰਨ ਤੇ ਗੈੰਗਸਟਰਾਂ ਵੱਲੋਂ ਫੈਕਟਰੀ ਉੱਤੇ ਗੋਲੀਆਂ ਚਲਾ ਡਰ ਦਾ ਮਾਹੌਲ ਪੈਦਾ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਤਫਤੀਸ਼ ਵਿੱਚ ਜੁਟੀ ਹੋਈ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਪੀੜਤ ਦੀ ਮਦਦ ਲਈ ਜਾਂ ਸਾਰ ਲੈਣ ਨਹੀ ਪਹੁੰਚਿਆ। ਆਪ ਸਰਕਾਰ ਵੇਲੇ ਪੰਜਾਬ ਵਿੱਚ ਕਤਲ, ਫਿਰੋਤੀਆਂ ਦੀਆਂ ਖ਼ਬਰਾਂ ਅਸੀਂ ਆਏ ਦਿਨ ਅਖਬਾਰਾਂ ਦੀਆਂ ਸੁਰਖ਼ੀਆਂ ਤੇ ਦੇਖਦੇ ਰਹਿੰਦੇ ਹਾਂ। ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਆਪ ਸਰਕਾਰ ਪੂਰੀ ਤਰਾਂ ਫੈਲ ਸਾਬਤ ਹੋਈ ਹੈ। ਸਰਕਾਰ ਦੀ ਢਿੱਲ ਕਰਕੇ ਹੀ ਇਨ੍ਹਾਂ ਗੁੰਡਿਆਂ, ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਗੁੰਡਾਰਾਜ ਵੱਧਦਾ ਜਾ ਰਿਹੈ।  ਜਦ ਕਾਰੋਬਾਰੀ ਸੁਰੱਖਿਅਤ ਨਹੀ ਹੈ ਪੰਜਾਬ ਤਰੱਕੀ ਵੱਲ ਕਿਵੇਂ ਵਧ ਸਕਦਾ ਹੈ। ਅਜੇ ਮੰਗੂਪੁਰ ਨੇ ਸਰਕਾਰ ਨੂੰ ਇਨ੍ਹਾਂ ਗੈਂਗਸਟਰਾ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਅਤੇ ਲੋਕਾਂ ਨੂੰ ਵੀ ਸਭ ਕੁੱਝ ਸੋਚ ਸਮਝ ਕੇ ਸਰਕਾਰ ਬਣਾਉਣ ਦੀ ਅਪੀਲ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2