Join
Thursday, March 26, 2026
Thursday, March 26, 2026

ਪਿੰਡ ਨੱਥਾ ਨੰਗਲ ਵਿੱਚ ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਮਨਾਇਆ

 ਨਵਾਂਸ਼ਹਿਰ /ਕਾਠਗੜ੍ਹ 12 ਜੂਨ (ਜਤਿੰਦਰ ਪਾਲ ਸਿੰਘ ਕਲੇਰ )-

ਸਿਵਲ ਸਰਜਨ  ਡਾਕਟਰ ਗੁਰਿੰਦਰਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ  ਤਹਿਤ ਸਰਕਾਰੀ ਹਸਪਤਾਲ ਕਾਠਗੜ੍ਹ ਦੀ ਟੀਮ ਨੇ ਨਜ਼ਦੀਕੀ ਪਿੰਡ ਨੱਥਾ ਨੰਗਲ ਵਿੱਚ ਮਮਤਾ ਦਿਵਸ ਮਨਾਇਆ | ਇਸ ਮੌਕੇ ਬੱਚਿਆ ਦਾ ਟੀਕਾਕਰਨ ਵੀ ਕੀਤਾ | ਸੁਪਰਵਾਈਜ਼ਰ ਜਸਵਿੰਦਰ ਕੌਰ ਦੀ ਦੇਖਰੇਖ ਵਿੱਚ ਛੋਟੇ ਬੱਚਿਆਂ ਦੇ ਟੀਕੇ ਲਗਾਏ ਗਏ | ਸੀ ਐਚ ਓ  ਵਿਸ਼ਾਲੀ ਸ਼ਰਮਾ ਨੇ ਮਹਿਲਾਂ ਨੂੰ  ਚੰਗੀ ਸਿਹਤ ਦੇ ਲਈ ਜਾਗਰੂਕ ਕੀਤਾ | ਉਨ੍ਹਾਂ ਨੂੰ ਚੰਗਾ ਆਹਾਰ ਲੈਣ ਦੇ ਬਾਰੇ ਵਿੱਚ ਜਾਗਰੁਕ ਕੀਤਾ | ਬੱਚਿਆਂ ਦੇ ਲਈ ਮਾਂ ਦੇ ਦੁੱਧ ਸਭ ਤੋਂ ਉੱਤਮ ਬਾਰੇ ਜਾਣਕਾਰੀ ਦਿੱਤੀ ਗਈ | ਗਰਭਵਤੀ ਮਹਿਲਾਵਾਂ ਨੂੰ  ਤੱਪਦੀ ਗਰਮੀ ਵਿੱਚ ਆਪਣਾ ਦੇ  ਹੋਣ ਵਾਲੇ ਬੱਚੇ ਦਾ ਖਿਆਲ ਰੱਖਣਾ ਚਾਹੀਦਾ |  ਇਸ ਮੌਕੇ ਤੇ ਵਿਸ਼ਾਲੀ ਸ਼ਰਮਾ, ਜਸਵਿੰਦਰ ਕੌਰ  ਸੁਪਰਵਾਈਜਰ ਦੇ ਇਲਾਵਾ ਪ੍ਰਵੀਨ ਕੁਮਾਰੀ, ਹਰਪ੍ਰੀਤ ਕੌਰ, ਬਲਜੀਤ ਕੌਰ, ਸੀਐਚਓ ਸੁਮਿਤਾ ਦੇ ਇਲਾਵਾ ਆਸ਼ਾ ਵਰਕਰ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles

2

2