Join
Thursday, March 26, 2026
Thursday, March 26, 2026

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

ਬੰਗਾ 09 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਦੇ ਪੇਡੂ ਖੇਤਰ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ। ਇਸ ਦੀ ਜਾਣਕਾਰੀ ਦਿੰਦੇ ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ  ਕਲਾਸ ਵਿਚੋਂ ਪਹਿਲਾ ਸਥਾਨ ਸਾਂਝੇ ਤੌਰ ‘ਤੇ ਦੋ ਵਿਦਿਆਰਥਣਾਂ  ਹਰਨੀਤ ਕੌਰ -ਪੁੱਤਰੀ ਸ. ਅਜਮੇਰ ਸਿੰਘ-ਸ੍ਰੀਮਤੀ ਸਰਬਜੀਤ ਕੌਰ ਪਿੰਡ ਸੁੱਜੋ ਅਤੇ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਜਸਵਿੰਦਰ ਲਾਲ-ਸ੍ਰੀਮਤੀ ਬਲਜੀਤ ਕੌਰ ਪਿੰਡ ਲਧਾਣਾ ਝਿੱਕਾ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਦੂਜਾ ਸਥਾਨ ਸਕੀਨਾ ਬੰਗੜ ਪੁੱਤਰੀ ਸ੍ਰੀ ਸਰਵਜੀਤ- ਸ੍ਰੀਮਤੀ ਅਮਰਜੀਤ ਕੌਰ ਦੇਨੋਵਾਲ ਕਲਾਂ ਪ੍ਰਾਪਤ ਕਰਕੇ ਕੀਤਾ । ਇਸੇ ਤਰ੍ਹਾਂ ਤੀਜਾ ਸਥਾਨ ਰਾਜਨ ਪੁੱਤਰੀ ਸ੍ਰੀ.ਲੱਛਮਣ-ਸ੍ਰੀਮਤੀ ਹਰਕੰਵਲਜੀਤ ਰਾਣੀ ਪਿੰਡ ਖਮਾਚੋਂ ਨੇ ਹਾਸਲ ਕੀਤਾ ਹੈ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਨੇ ਸਮੂਹ ਮੈਂਬਰਾਂ ਵੱਲੋਂ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ।  

ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਨੇਹਾ ਰਾਣੀ ਕਲਾਸ ਇੰਚਾਰਜ, ਮੈਡਮ ਨਵਜੋਤ ਕੌਰ ਕਲਾਸ ਇੰਚਾਰਜ, ਮੈਡਮ ਸ਼ਿਵਾਨੀ ਭਰਦਵਾਹਜ, ਮੈਡਮ ਸਰਬਜੀਤ ਕੌਰ, ਮੈਡਮ ਮਨਪ੍ਰੀਤ ਕੌਰ,  ਸ੍ਰੀ ਗੁਰਮੀਤ ਸਿੰਘ, ਮੈਡ‍ਮ ਕਿਰਨ ਬੇਦੀ ਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ

Related Articles

LEAVE A REPLY

Please enter your comment!
Please enter your name here

Latest Articles

2

2