Join
Thursday, March 26, 2026
Thursday, March 26, 2026

ਪ੍ਰਵੀਨ ਪੂਰੀ ਬਲਾਚੌਰ ਸ਼ਹਿਰੀ ਦੇ ਨਵੇਂ ਪ੍ਰਧਾਨ ਨਿਯੁਕਤ

ਸੀਨੀਅਰ ਵਰਕਰ  ਅਤੇ ਰਾਸ਼ਟਰੀ ਮਹਿਲਾਂ ਮੋਰਚਾ ਦੀ ਉਪ  ਪ੍ਰਧਾਨ ਸ੍ਰੀਮਤੀ ਵਾਰਿੰਦਰ ਕੌਰ ਥਾਂਦੀ  ਦੇ ਨਿਵਾਸ ਅਸਥਾਨ ਤੇ ਜਾ ਕੇ ਲਿਆ ਅਸ਼ੀਰਵਾਦ

ਨਵਾਂਸ਼ਹਿਰ 10 ਜੂਨ (ਜਤਿੰਦਰਪਾਲ ਸਿੰਘ ਕਲੇਰ )

ਭਾਰਤੀ ਜਨਤਾ ਪਾਰਟੀ ਵੱਲੋਂ ਸਮੁੱਚੇ ਦੇਸ਼ ਵਿਚ ਚੱਲ ਰਹੇ ਸੰਗਠਨਾਤਮਕ ਚੋਣ ਮੁਹਿੰਮ ਤਹਿਤ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਅੱਠ ਸਰਕਲਾਂ ਦਿਆਂ ਚੋਣਾਂ ਵਿੱਚ ਚੁਣੇ ਗਏ ਸਰਕਲ ਪ੍ਰਧਾਨਾਂ ਵਿੱਚੋਂ ਬਲਾਚੌਰ ਸ਼ਹਿਰੀ ਦੇ ਨਵੇਂ ਚੁਣੇ ਪ੍ਰਧਾਨ  ਪ੍ਰਵੀਨ ਪੂਰੀ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਵਰਕਰ  ਅਤੇ ਰਾਸ਼ਟਰੀ ਮਹਿਲਾਂ ਮੋਰਚਾ ਦੀ ਉਪ  ਪ੍ਰਧਾਨ ਸ੍ਰੀਮਤੀ ਵਾਰਿੰਦਰ ਕੌਰ ਥਾਂਦੀ  ਦੇ ਨਿਵਾਸ ਅਸਥਾਨ ਤੇ ਜਾ ਕੇ ਅਸ਼ੀਰਵਾਦ ਲਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੀ ਆਲਾ ਕਮਾਨ ਜੋ ਵੀ ਕੰਮ ਕਹੇਗੀ  ਦੀ ਪੂਰੇ ਤਨ ਮਨ ਅਤੇ ਧਨ ਨਾਲ ਪਾਰਟੀ ਦੀ ਸੇਵਾ ਕਰਾਂਗਾ ਅਤੇ   ਹਰ ਸਮੇਂ ਪਾਰਟੀ ਦੇ ਨਾਲ ਰਹਿਣ ਦਾ   ਵਿਸ਼ਵਾਸ ਦਿਵਾਇਆ ਇਸ ਮੋਕੇ ਤੇ ਵਰਿੰਦਰ ਕੌਰ ਥਾਂਦੀ ਦੇ ਕਿਹਾ ਕੀ ਭਾਰਤੀ ਜਨਤਾ ਪਾਰਟੀ ਭਾਰਤ ਦੇਸ਼ ਦੀ ਇਕੋ ਇਕ ਅਜੇਹੀ ਪਾਰਟੀ ਹੈ ਜਿਸ ਨੇ ਗਰੀਬ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਕਲਿਆਣ ਦਿਆਂ ਸਕੀਮਾਂ ਤਿਆਰ ਕੀਤਿਆਂ | ਅਤੇ ਦੇਸ਼ ਦੀ ਸੁਰੱਖਿਆ ਨੂੰ ਮਜਮੂਤ ਕੀਤਾ | ਇਸ ਮੌਕੇ ਤੇ ਹਾਜਰ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕੀ ਭਾਰਤੀ ਜਨਤਾ ਪਾਰਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਪਿਛਲੇ ਸਮੇਂ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੈਂਪ ਲਗਾਏ ਗਏ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਲਦ ਹੀ ਪਿੰਡਾ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਵਿਸ਼ਵਾਸ ਦਿਵਾਇਆ ਕੀ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਨਰੇਂਦਰ ਨਾਥ ਸੂਦਨ ਜਿਲ੍ਹਾਂ ਕੋਸ਼ਾ ਅਧਿਅਕਸ਼, ਦਿਨੇਸ਼ ਭਾਰਦਵਾਜ ਐਡਵੋਕੇਟ  ਜਿਲ੍ਹਾ ਜਰਨਲ ਸਕੱਤਰ , ਅਮਨ ਕੌਸ਼ਲ ਐਡੋਕੇਟ ਜਿਲ੍ਹਾ ਜਰਨਲ ਸਕੱਤਰ,ਨੰਦ ਕਿਸ਼ੋਰ ਸ਼ਰਮਾ ਸਾਬਕਾ ਪ੍ਰਧਾਨ ਮੰਡਲ ਬਲਾਚੌਰ, ਅਜੇ ਕਟਾਰੀਆ ਜਿਲ੍ਹਾ ਉਪ ਅਧਿਅਕਸ਼ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2