Join
Thursday, March 26, 2026
Thursday, March 26, 2026

ਦੋਆਬੇ ‘ਚ’ ਝੋਨੇ ਦੀ ਲੁਆਈ ਜੋਰਾਂ  ‘ਤੇ

 ਗਰਮੀ ਵੀ ਆਪਣੀ ਪੂਰੇ ਸਿਖਰਾ ਤੇ ,ਕਿਸਾਨ ਵੀ ਟਰੈਕਟਰਾਂ ਨਾਲ ਲੱਗੇ ਕੱਦੂ ਕਰਨ ਜੋਰਾਂ ਨਾਲ

ਨਵਾਂਸ਼ਹਿਰ /ਕਾਠਗੜ੍ਹ 10 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਦੋਆਬੇ ਵਿੱਚ ਝੋਨੇ ਦੀ ਲੁਆਈ ਨੇ ਜੋਰ ਫੜ ਲਿਆ ਹੈ | ਜਦਕਿ ਉਪਰੋ ਗਰਮੀ ਵੀ ਪੂਰੇ ਸਿਖਰਾਂ ਤੇ ਹੈ | ਇਸ ਤੱਪਦੀ ਗਰਮੀ ਵਿੱਚ ਕਿਸਾਨ ਵੀ ਟਰੈਕਟਰਾਂ ਨਾਲ ਖੇਤਾਂ ਵਿੱਚ ਕੱਦੂ ਪੂਰੇ ਜੋਰਾਂ ਨਾਲ ਕਰਨ ਲੱਗੇ ਹੋਏ ਹਨ |  ਲੇਬਰ ਦੇ ਵੱਲੋਂ ਵੀ ਤਿਆਰ ਖੇਤਾਂ ਵਿੱਚ ਨਾਲੋਂ ਨਾਲ ਝੋਨੇ ਦੀ ਪਨੀਰੀ ਲਗਾਈ ਜਾ ਰਹੀ ਹੈ | ਗਰਮੀ ਨੇ ਵੀ ਲੋਕਾਂ ਦੇ ਪਸੀਨੇ ਛੁਡਾਏ ਹੋਏ | ਮਾਨਸੂਨ ਅਜੇ ਆਉਦੀ ਜਿਸਦੀ ਨਹੀ ਹੈ | ਜਿਸਦੇ ਚੱਲਦੇ ਧਰਤੀ ਪੂਰੀ ਤਰ੍ਹਾਂ ਝੁਲਸੀ ਹੋਈ ਹੈ | ਜਨ ਜੀਵਨ ਪੂਰੀ ਤਰ੍ਹਾਂ ਨਾਲ  ਪ੍ਰਭਾਵਿਤ ਹੋ ਰਿਹਾ  |  ਸਰਕਾਰ ਵੱਲੋਂ ਮੋਟਰਾਂ ਦੀ ਵੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ | ਝੋਨੇ ਦਾ ਸੀਜਨ ਲਗਾਉਣ ਦੇ ਲਈ ਯੂਪੀ ਬਿਹਾਰ ਤੋਂ ਲੇਬਰ ਦੀਆਂ ਟ੍ਰੇਨਾਂ ਭਰ ਕੇ ਮਜਦੂਰ ਆ ਰਹੇ ਹਨ | ਕਿਸਾਨਾਂ ਦੇ ਵੱਲੋਂ ਰੇਲਵੇ ਸਟੇਸ਼ਨਾਂ ਤੇ ਡੇਰੇ ਲਗਾਏ ਹੋਏ ਹਨ | ਇਸ ਵਾਰ ਲੱਗਦਾ ਲੇਬਰ ਦੀ ਕਮੀ ਮਹਿਸਸੂ ਨਹੀ ਹੋਵੇਗੀ | ਝੋਨਾ ਲਗਾਉਣ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਮੀਂਹ ਪੈ ਜਾਵੇ ਤਾਂ ਧਰਤੀ ਵੀ ਠੰਡੀ ਹੋ ਜਾਵੇ |  ਤਾਂ ਹੀ ਪਾਣੀ ਖੇਤਾਂ ਵਿੱਚ ਰੁਕੇਗਾ | ਕਿਉਕਿ ਮੀਂਹ ਨਾਲ ਧਰਤੀ ਦੇ ਮੁਸਾਮ ਜਲਦੀ ਭਰ ਜਾਂਦੇ ਹਨ | ਜਿਸ ਨਾਲ ਉਸ ਨੂੰ  ਕੁਝ ਰਾਹਤ ਮਿਲ ਜਾਦੀ ਹੈ |

Related Articles

LEAVE A REPLY

Please enter your comment!
Please enter your name here

Latest Articles

2

2