Join
Sunday, March 29, 2026
Sunday, March 29, 2026

ਪਿੰਡ ਜੀਓਵਾਲ-ਬੱਛੂਆਂ ਦੀ ਲਿੰਕ ਸੜਕ ਦੀ ਹਾਲਤ ਬਦ ਤੋਂ ਬੱਦਤਰ 

ਟੋਲ ਟੈਕਸ ਬਚਾਉਣ ਵਾਲੇ ਭਾਰੀ ਵਾਹਨਾਂ  ਦੀ ਆਵਾਜਾਈ ਨੇ ਸੜਕ ਨੂੰ ਕੀਤਾ ਤਹਿਸ ਨਹਿਸ 
ਲਿੰਕ ਸੜਕ ਗਾਇਬ ਸਿਰਫ ਵੱਡੇ ਵੱਡੇ ਟੋਏ ਹੀ ਦਿਸ ਰਹੇ ਹਨ 

ਨਵਾਂਸ਼ਹਿਰ ਕਾਠਗੜ੍ਹ , 08 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਪਿੰਡ ਜੀਵਾਲ ਬੱਛੂਆਂ ਦੀ ਲਿੰਕ ਸੜਕ ਦੀ ਹਾਲਤ ਇੰਨੀ ਜਿਆਦਾ ਖਰਾਬ ਹੋ ਚੁੱਕੀ ਹੋ  ਇਸ ਤੋਂ ਪੈਦਲ ਲੰਘਣਾ ਵੀ ਔਖਾ ਹੈ ਅਤੇ ਥੋੜੇ ਜਿਹੇ ਮੀਂਹ ਨਾਲ ਪੂਰੀ ਸੜਕ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਤੇ ਛੋਟੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

       ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟੋਲ ਪਲਾਜ਼ਾ -ਬੱਛੂਆਂ ਤੋਂ ਟੋਲ ਟੈਕਸ ਬਚਾਉਣ ਲਈ ਕਾਫੀ ਜਿਆਦਾ ਭਾਰੀ ਅਤੇ ਛੋਟੇ ਵਾਹਨ ਇਸੇ  ਲਿੰਕ ਸੜਕ ਤੋਂ ਹੋ ਕੇ ਹਾਈਵੇ ਮਾਰਗ ਵੱਲ ਜਾਂਦੇ ਹਨ ਜਦਕਿ ਹੈਵੀ ਵਾਹਨਾਂ ਵਿੱਚ ਵੱਡੇ ਵੱਡੇ ਟਿੱਪਰ, ਟਰੱਕ, ਕੈਂਟਰ ਆਦਿ ਦਿਨ ਰਾਤ ਇਸ ਸੜਕ ਤੋਂ ਗੁਜਰਦੇ ਹਨ। ਲੰਬੇ ਸਮੇਂ ਤੋਂ ਇਹਨਾਂ ਵਾਹਨਾਂ ਦੀ ਆਵਾਜਾਈ ਕਾਰਨ ਉਕਤ ਲਿੰਕ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਅਤੇ ਸੜਕ ਇੰਨੀ ਡੂੰਘੀ ਹੋ ਗਈ ਹੈ ਕਿ ਜੇਕਰ ਥੋੜਾ ਜਿਹਾ ਵੀ ਮੀਂਹ ਪੈ ਜਾਵੇ ਤਾਂ ਸੜਕ ਵਿੱਚ ਪਾਣੀ ਭਰ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸੜਕ ਤੋਂ ਲਗਾਤਾਰ ਵਾਹਨਾਂ ਦੀ ਆਵਾਜਾਈ ਕਾਰਨ ਦੋਵੇਂ ਪਿੰਡਾਂ ਦੇ ਵਸਨੀਕਾਂ ਨੂੰ ਹਰ ਸਮੇਂ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਜਦਕਿ ਸੜਕ ਦੇ ਨਾਲ ਲੱਗਦੇ ਘਰਾਂ  ਦੀ ਜਾਨ ਤਾਂ ਹਰ ਵੇਲੇ ਖਤਰੇ ਵਿੱਚ ਪਈ ਰਹਿੰਦੀ ਹੈ। ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਇਸ ਸੜਕ ਤੋਂ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਤੱਕ ਕਈ ਵਾਰ ਗੁਹਾਰ ਲਗਾਈ ਪ੍ਰੰਤੂ ਇੰਝ ਜਾਪਦਾ ਹੈ ਜਿਵੇਂ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਹੱਥ ਖੜੇ ਹੋਣ ਅਤੇ ਲੋਕਾਂ ਦੀ ਪਰੇਸ਼ਾਨੀ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਪਿੰਡਾਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਦੀ ਮਰੰਮਤ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ, ਲੋਕਾਂ ਦਾ ਕਹਿਣਾ ਹੈ ਕਿ ਟੋਲ ਕੰਪਨੀਆਂ ਲੋਕਾਂ ਤੋਂ ਪੈਸੇ ਵਸੂਲ ਰਹੀਆਂ ਹਨ ਅਤੇ ਅਧਿਕਾਰੀਆਂ ਨੂੰ ਸਹੂਲਤਾਂ ਦੇ ਨਸ਼ੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨਜ਼ਰ ਨਹੀਂ ਆਉਂਦੀਆਂ ਹਨ ਪਰੰਤੂ ਇਸ ਸਭ ਦਾ ਖਮਿਆਜਾ ਆਮ ਜਨਤਾ ਭੁਗਤ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇਸ ਲਿੰਕ ਸੜਕ ਦੀ ਖਸਤਾ ਹਾਲ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪ੍ਰੰਤੂ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਹਿਲਜੁਲ ਨਹੀਂ ਕੀਤੀ ਗਈ ਜਿਸ ਦੇ ਚਲਦੇ ਆਂ ਦੋਵੇਂ ਪਿੰਡਾਂ ਦੇ ਲੋਕ ਭਾਰੀ ਨਿਰਾਸ਼ਾ ਵਿੱਚ ਹਨ।

        ਦੋਵੇਂ ਪਿੰਡਾਂ ਦੇ ਨਿਵਾਸੀਆਂ ਨੇ ਫਿਰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇੱਕ ਤਾਂ ਉਹਨਾਂ ਦੇ ਪਿੰਡਾਂ ਦੀ ਲਿੰਕ ਸੜਕ ਤੋਂ ਹਾਈਵੇ ਮਾਰਗ ‘ਤੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ ਅਤੇ ਦੂਜਾ ਇਸ ਲਿੰਕ ਸੜਕ ਨੂੰ ਮਜਬੂਤੀ ਨਾਲ ਪਹਿਲ ਦੇ ਅਧਾਰ ‘ਤੇ ਪੱਕਾ ਕਰਵਾਇਆ ਜਾਵੇ ਤਾਂ ਜੋ ਉਹਨਾਂ ਨੂੰ ਨਿਤ ਦੀ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

Related Articles

LEAVE A REPLY

Please enter your comment!
Please enter your name here

Latest Articles

2

2