ਬਲਾਚੌਰ, 8 ਜੂਨ (ਜਤਿੰਦਰ ਪਾਲ ਸਿੰਘ ਕਲੇਰ ) –
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇ ਰੁਪਾਨੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਗਿਆ। ਜਿਸ ਵਿੱਚ ਬਲਾਚੌਰ ਤੋਂ ਪ੍ਰਵੀਨ ਕੁਮਾਰ ਪੁਰੀ, ਕਾਠਗੜ੍ਹ ਸਿਰੀ ਰਾਮ ਕਸਾਣਾ, ਭੱਦੀ ਤੋਂ ਨਰੇਸ਼ ਕੁਮਾਰ ਵਿੱਕੀ, ਪੋਜੇਵਾਲ ਤੋਂ ਸੁਖਦੇਵ ਲਾਲ ਬੰਟੀ, ਸਾਹਿਬਾ ਤੋਂ ਪੰਕਜ ਕੁਮਾਰ ਰਾਣਾ, ਗੜ੍ਹੀ ਤੋਂ ਸਾਧੂ ਰਾਮ, ਨਵਾਂਸ਼ਹਿਰ -1 ਤੋਂ ਮੁਨੀਸ਼ ਅਗਨੀਹੋਤਰੀ ਅਤੇ ਰਾਹੋਂ ਤੋਂ ਵਿਸ਼ਾਲ ਚੋਪੜਾ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਚੋਣ ਅਧਿਕਾਰੀ ਸੁਖਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਇਹ ਨਿਯੁਕਤੀਆਂ ਪ੍ਰਦੇਸ਼ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੀਆਂ ਗਈਆਂ ਹਨ । ਉਨ੍ਹਾ ਕਿਹਾ ਕਿ ਬਾਕੀ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਵੀ ਜਲਦੀ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਨਵੇਂ ਚੁਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਲੋਕਾਂ ਤੱਕ ਪਹੁੰਚ ਕਰਕੇ ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਪੰਜਾਬ ਵਾਸੀ ਭਾਜਪਾ ਦੀ ਸਰਕਾਰ ਬਣਾਉਣ ਲਈ ਪੂਰੀ ਤਰਾਂ ਮਨ ਬਣਾ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਤ ਬਲਰਾਮ ਕ੍ਰਿਸ਼ਨ, ਅਜੇ ਕਟਾਰੀਆ, ਨਰਿੰਦਰ ਸੂਦਨ, ਪੰਕਜ ਕੁਮਾਰ, ਅਮਨ ਰਾਣਾ, ਦਿਨੇਸ਼ ਭਾਰਦਵਾਜ, ਨੰਦ ਕਿਸ਼ੋਰ, ਜਸਵੰਤ ਖਰਲ, ਕਮਲ ਦੀਪ ਸ਼ਰਮਾ ਰੈਲਮਾਜਰਾ , ਰਜਿੰਦਰ ਖਟਾਣਾ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।


