Join
Sunday, March 29, 2026
Sunday, March 29, 2026

ਪਰਿਆਵਰਣ ਸਰੰਕਸ਼ਣ ਗਤੀਵਿਧੀ ਤਹਿਤ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ “ਬੀਟ ਪਲਾਸਟਿਕ ਪੋਲੂਸ਼ਨ” ਦੇ ਸੁਨੇਹਾ ਦਿੰਦੇ ਹੋਏ ਵੰਡੇ  ਕੱਪੜੇ ਦੇ ਥੈਲੇ

ਨਵਾਂਸ਼ਹਿਰ, 8ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ਪਰਿਆਵਰਣ ਸੰਰਕਸ਼ਣ ਗਤੀਵਿਧੀ ਦੇ ਤਹਿਤ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ “ਬੀਟ ਪਲਾਸਟਿਕ ਪੋਲੂਸ਼ਨ” ਦਾ ਸੁਨੇਹਾ ਦਿੰਦੇ ਹੋਏ ਕੱਪੜੇ ਦੇ ਥੈਲੇ ਵੰਡੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਨੂੰ ਘਟਾਉਣਾ ਅਤੇ ਲੋਕਾਂ ਨੂੰ ਪਾਈਦਾਰ ਵਿਕਲਪ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ।

ਵਾਤਾਵਰਣ ਪ੍ਰੇਮੀ ਅੰਕੁਸ਼ ਨਿਝਾਵਨ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਸਿਰਫ ਵਾਤਾਵਰਣ ਹੀ ਨਹੀਂ ਸਗੋਂ ਸਾਡੇ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਰਿਹਾ ਹੈ। ਕੱਪੜੇ ਦੇ ਥੈਲੇ ਟਿਕਾਊ ਅਤੇ ਪਾਰਸਪਤ ਵਰਤੋਂ ਲਈ ਸੁਵਿਧਾਜਨਕ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਇੱਕ ਵਿਅਕਤੀ ਨੂੰ ਆਪਣਾ ਯੋਗਦਾਨ ਦੇਣਾ ਪਵੇਗਾ।

ਪਰਿਆਵਰਣ ਸੰਰਕਸ਼ਣ ਗਤੀਵਿਧੀ ਦੇ ਜ਼ਿਲ੍ਹਾ ਸੰਯੋਜਕ ਮਨੋਜ ਕੰਡਾ ਨੇ ਕਿਹਾ ਕਿ ਪਲਾਸਟਿਕ ਦਾ ਬੇਹਿਸਾਬ ਵਰਤੋਂ ਸਾਡੇ ਪਰਿਵੇਸ਼ ਲਈ ਸਭ ਤੋਂ ਵੱਡਾ ਖਤਰਾ ਹੈ। ਜਾਗਰੂਕਤਾ ਫੈਲਾਕੇ ਹਰ ਵਿਅਕਤੀ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ।

ਇਸ ਮੌਕੇ ਵਾਟਰ ਐਂਡ ਸੈਨਿਟੇਸ਼ਨ ਵਿਭਾਗ ਦੇ ਐਸ.ਡੀ.ਓ. ਕ੍ਰਿਸ਼ਨ ਕੁਮਾਰ ਦੁੱਗਲ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਪਾਣੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਤਦ ਹੀ ਸੰਭਵ ਹੈ ਜਦੋਂ ਅਸੀਂ ਪਲਾਸਟਿਕ ਵਰਗੇ ਹਾਨਿਕਾਰਕ ਪਦਾਰਥਾਂ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੋਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਦਾ ਇਹ ਉਪਰਾਲਾ ਭਵਿੱਖੀ ਪੀੜ੍ਹੀਆਂ ਲਈ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਸ ਮੌਕੇ ਤੇ ਮਨੋਜ ਜਗਪਾਲ, ਭਾਰਤ ਜ੍ਯੋਤੀ ਕੁੰਦਰਾ, ਰਵੀਸ਼ ਦੱਤਾ, ਗੁਰਿੰਦਰ ਸਿੰਘ, ਹੈਪੀ ਸ਼ਰਮਾ ਅਤੇ ਕਲੱਬ ਦੇ ਹੋਰ ਮੈਂਬਰ ਵੀ ਸ਼ਾਮਲ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2